NewsBreaking NewsIndia

DU ‘ਚ ਮੁਸ਼ਕਿਲ ਹੋਵੇਗਾ ਦਾਖ਼ਲਾ ਲੈਣ ਦਾ ਰਾਹ, ਦੇਣਾ ਪਵੇਗਾ Entrance ਟੈਸਟ !

ਨਵੀ ਦਿੱਲੀ : ਦਿੱਲੀ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਦੇ ਇੱਛੁਕ ਵਿਦਿਆਰਥੀਆਂ ਦਾ ਰਸਤਾ ਹੁਣ ਥੋੜ੍ਹਾ ਮੁਸ਼ਕਲ ਹੋ ਸਕਦਾ ਹੈ। ਦਰਅਸਲ ਅਗਲੇ ਸਾਲ ਤੋਂ ਦਾਖਲੇ ਲਈ 12ਵੀ ਜਮਾਤ ਦੇ ਨੰਬਰ ਹੀ ਕਾਫ਼ੀ ਨਹੀਂ ਹੋਣਗੇ, ਸਗੋਂ ਉਮੀਦਵਾਰਾਂ ਨੂੰ ਪਰੀਖਿਆ ਦੀ ਪ੍ਰਕਿਰਿਆ ਤੋਂ ਵੀ ਗੁਜਰਨਾ ਪੈ ਸਕਦਾ ਹੈ। 12ਵੀਂ ਦੇ ਨਤੀਜੇ ਆਉਣ ਮਗਰੋਂ ਡੀਯੂ ‘ਚ ਪੜ੍ਹਾਈ ਦਾ ਸੁਫਨਾ ਪੂਰਾ ਕਰਨ ਲਈ ਹੁਣ ਵਿਦਿਆਰਥੀਆਂ ਨੂੰ ਪਹਿਲਾਂ ਪ੍ਰਵੇਸ਼ ਪ੍ਰੀਖਿਆ ਪਾਸ ਕਰਨੀ ਪਵੇਗੀ। ਇਸ ਤੋਂ ਪਹਿਲਾਂ ਸਿਰਫ 12ਵੀਂ ‘ਚ ਆਏ ਚੰਗੇ ਨੰਬਰ ਹੀ ਮਾਇਨੇ ਰੱਖਦੇ ਸੀ। ਮੈਰਿਟ ਦੇ ਅਧਾਰ ‘ਤੇ ਦਾਖਲਾ ਦਿੱਤਾ ਜਾਂਦਾ ਸੀ।

Read Also ਪੰਜਾਬੀ ਯੂਨੀਵਰਸਿਟੀ ‘ਚ ਵਿਦਿਆਰਥਣਾਂ ਤੇ ਹਮਲਾ ( ਵੀਡਿਓ )

ਹੁਣ ਡੀਯੂ ‘ਚ ਦਾਖਲੇ ਲਈ ਸਿਰਫ 99 ਫੀਸਦ ਨੰਬਰ ਹਾਸਲ ਕਰਨਾ ਹੀ ਕਾਫੀ ਨਹੀਂ ਹੋਵੇਗਾ। ਯੂਨੀਵਰਸਿਟੀ ਵੱਲੋਂ ਕੀਤਾ ਇਹ ਬਦਲਾਅ ਵਿਦਿਆਰਥੀਆਂ ਲਈ ਝਟਕਾ ਜ਼ਰੂਰ ਹੋ ਸਕਦਾ ਹੈ। ਰਿਪੋਰਟਾਂ ਮੁਤਾਬਕ ਯੂਨੀਵਰਸੀਟੀ ਅਗਲੇ ਸੈਸ਼ਨ ਯਾਨੀ 2019 ਲਈ ਪ੍ਰਵੇਸ਼ ਪ੍ਰੀਖਿਆ ਕਰਾਉਣ ਦੀ ਯੋਜਨਾ ਬਣਾ ਰਹੀ ਹੈ। ਯੂਨੀਵਰਸਿਟੀ ‘ਚ ਹਰ ਕੋਰਸ ਲਈ ਪ੍ਰਵੇਸ਼ ਪ੍ਰੀਖਿਆ ਹੋਵੇਗੀ। ਯੂਨੀਵਰਸਿਟੀ ਦਾ ਇਹ ਕਦਮ ਬੱਚਿਆਂ ‘ਚ ਤਨਾਅ ਨੂੰ ਘੱਟ ਕਰਨ ‘ਚ ਵੀ ਕਾਰਗਾਰ ਸਾਬਤ ਹੋ ਸਕਦਾ ਹੈ। ਉਂਝ ਯੂਨੀਵਰਸਿਟੀ ਦੀ ਇਹ ਯੋਜਨਾ ਲੰਬੇ ਸਮੇਂ ਤੋਂ ਵਿਚਕਾਰ ਹੀ ਲਟਕੀ ਹੋਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button