Breaking NewsD5 specialNewsPunjabTop News

Preneet Kaur ਨੂੰ Congress ਦੇ ਨੋਟਿਸ ਦਾ ਸੱਤ ਦਿਨਾਂ ਦੇ ਅੰਦਰ ਦੇਣਾ ਹੋਵੇਗਾ ਜਵਾਬ ਨਹੀਂ ਤਾਂ ਹੋਵੇਗੀ ਕਾਰਵਾਈ

ਚੰਡੀਗੜ੍ਹ : ਪਟਿਆਲਾ ਤੋਂ ਕਾਂਗਰਸੀ ਸੰਸਦ ਮੈਂਬਰ ਪਰਨੀਤ ਕੌਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਨੋਟਿਸ ਮਿਲਣ ਤੋਂ ਬਾਅਦ ਕਾਂਗਰਸ ਦੀ ਰਾਸ਼ਟਰੀ ਅਨੁਸ਼ਾਸਨੀ ਕਮੇਟੀ ਨੇ ਸੱਤ ਦਿਨਾਂ ‘ਚ ਜਵਾਬ ਮੰਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਜੇਕਰ ਪਰਨੀਤ ਕੌਰ ਨੇ ਸੱਤ ਦਿਨਾਂ ‘ਚ ਜਵਾਬ ਨਾ ਦਿੱਤਾ ਗਿਆ ਤਾਂ ਕਾਰਵਾਈ ਕੀਤੀ ਜਾਵੇਗੀ।

ਜਥੇਬੰਦੀਆਂ ਨੇ ਬਦਲਿਆ ਫੈਸਲਾ! ਹੁਣੇ ਮੀਟਿੰਗ ਕਰ ਕੀਤਾ ਐਲਾਨ, ਉੱਧਰੋ ਮੋਦੀ ਹੋਇਆ ਤਿਆਰ || D5 Channel Punjabi,

ਦੱਸ ਦਈਏ ਕਿ ਕਾਂਗਰਸ ਦੀ ਨਵੀਂ ਅਨੁਸ਼ਾਸਨੀ ਕਮੇਟੀ ਦਾ ਹਾਲ ਹੀ ‘ਚ ਪੁਨਰਗਠਨ ਹੋਇਆ ਹੈ। ਇਸ ਕਮੇਟੀ ਦੇ ਚੇਅਰਮੈਨ ਏ.ਕੇ.ਐਂਟਨੀ ਕਮੇਟੀ ਹੈ ਅਤੇ ਨਾਲ ਹੀ ਜੇ.ਪੀ ਅੱਗਰਵਾਲ, ਤਾਰਿਕ ਅਨਵਰ, ਅੰਬਿਕਾ ਸੋਨੀ ਅਤੇ ਜੀ ਪਰਮੇਸ਼ਵਰ ਇਸ ਕਮੇਟੀ ਦੇ ਮੈਂਬਰ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button