Breaking NewsD5 specialNewsPunjab

ਪੰਜਾਬ ’ਚ ਜੰਗਲ ਰਾਜ, ਪਿਸਤੌਲ ਪੁੜਪੁੜੀ ’ਤੇ ਰੱਖ ਕੇ ਕੀਤਾ ਕਾਂਡ (ਵੀਡੀਓ)

ਗਿੱਦੜਬਾਹਾ : ਚਾਲੀ ਮੁਕਤਿਆਂ ਦੀ ਧਰਤੀ ਮੁਕਤਸਰ, ਇਨੀਂ ਦਿਨੀਂ ਪੂਰੀ ਤਰ੍ਹਾਂ ਚੋਰਾਂ ਲੁਟੇਰਿਆਂ ਦੇ ਨਿਸ਼ਾਨੇ ਤੇ ਹੈ। ਜਿਨ੍ਹਾਂ ਨੇ ਖਾਸ ਤੌਰ ਤੇ ਪੈਟਰੋਲ ਪੰਪਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੋਇਆ ਹੈ। ਇਸ ਵਾਰ ਮਾਮਲਾ ਹਲਕਾ ਗਿੱਦੜਬਾਹਾ ਦਾ ਹੈ ਜਿਥੇ ਰਿਲਾਇੰਸ ਪੰਪ ਤੋਂ ਪੈਸੇ ਲੈ ਕੇ ਜਾਂਦੇ ਹੋਏ ਕਰਿੰਦੇ ਤੋਂ ਦੋ ਮੋਟਰਸਾਇਕਲ ਸਵਾਰਾਂ ਨੇ ਪਿਸਤੌਲ ਦੀ ਨੋਕ ਤੇ 3 ਲੱਖ 76 ਹਜ਼ਾਰ 300 ਰੁਪਏ ਲੁੱਟ ਲਏ। ਵਾਰਦਾਤ ਨੂੰ ਅੰਜ਼ਾਮ ਦੁਪਿਹਰ ਦੇ ਕਰੀਬ ਡੇਢ ਵਜੇ ਦਿੱਤਾ ਗਿਆ, ਪੰਪ ਦੇ ਕਰਿੰਦੇ ਮੁਤਾਬਕ ਮੋਟਰਸਾਈਕਲ ਤੇ ਆਏ ਲੁਟੇਰਿਆਂ ਨੇ ਪਹਿਲਾਂ ਉਸਦੇ ਸਿਰ ਤੇ ਪਿਸਤੌਲ ਤਾਣੀ ਅਤੇ ਫਿਰ ਉਸ ਤੋਂ ਬੈਗ ਲੈ ਕੇ ਫਰਾਰ ਹੋ ਗਏ।

Read Also ਅੱਜ ਲੁਧਿਆਣਾ ‘ਚ ਚੱਲੀ ਗੋਲੀ, CCTV ਕੈਮਰੇ ‘ਚ ਵੇਖੋ ਗੋਲੀ ਕਾਂਡ | Ludhiana Latest News

ਉਧਰ ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਪੈਟਰੋਲ ਪੰਪ ਤੋਂ ਸੀ.ਸੀ.ਟੀ.ਵੀ. ਫੁਟੇਜ਼ ਨੂੰ ਕਬਜ਼ੇ ਚ ਲੈ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸ੍ਰੀ ਮੁਕਤਸਰ ਸਾਹਿਬ ਚ ਪਿਛਲੇ ਕੁੱਝ ਸਮੇਂ ਚ ਵਾਪਰੀ ਲੁੱਟ ਦੀ ਇਹ ਤੀਜੀ ਘਟਨਾ ਹੈ। ਹਾਲਾਂਕਿ ਪੁਲਿਸ ਹਰ ਵਾਰ ਮਾਮਲੇ ਨੂੰ ਜਲਦ ਸੁਲਝਾਉਣ ਅਤੇ ਇਲਾਕੇ ਚ ਬਿਹਤਰ ਕਨੂੰਨ ਵਿਵਸਥਾ ਹੋਣ ਦਾ ਦਾਅਵਾ ਕਰਦੀ ਹੈ ਪਰ ਜਿੰਨੀ ਛੇਤੀ ਦਾਅਵੇ ਬਾਹਰ ਆਉਂਦੇ ਨੇ ਪਰ ਅਗਲੀ ਵਾਰਦਾਤ ਦੇ ਹੁੰਦਿਆਂ ਹੀ ਇਹ ਪਾਣੀ ਦੇ ਬੁਲਬੁਲੇ ਵਾਂਗ ਇਹ ਢਹਿ ਢੇਰੀ ਜਾਂਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button