Breaking NewsNewsSports

ਬਲਾਤਕਾਰ ਦੇ ਦੋਸ਼ੀ ਰੋਨਾਲਡੋ ਨੂੰ ਨਹੀਂ ਮਿਲੀ ਪੁਰਤਗਾਲ ਦੀ ਟੀਮ ‘ਚ ਜਗ੍ਹਾ

ਪੁਰਤਗਾਲ : ਬਲਾਤਕਾਰ ਦੇ ਦੋਸ਼ ਦਾ ਸਾਹਮਣਾ ਕਰ ਰਹੇ ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦਾ ਪੁਰਤਗਾਲ ਦੀ ਟੀਮ ਤੋਂ ਬਨਵਾਸ ਜਾਰੀ ਹੈ। ਪੁਰਤਗਾਲ ਦੀ ਟੀਮ ਦੇ ਕੋਚ ਨੇ ਯੂ.ਐਫ਼ ਨੇਸ਼ੰਸ ਲੀਗ ‘ਚ ਇਟਲੀ ਅਤੇ ਪੋਲੈਂਡ ਖਿਲਾਫ ਆਪਣੀ ਟੀਮ ਦਾ ਐਲਾਨ ਕੀਤਾ ਤਾਂ ਉਮੀਦ ਮੁਤਾਬਕ ਰੋਨਾਲਡੋ ਦਾ ਨਾਂ ਉਸ ‘ਚ ਨਹੀਂ ਸੀ। ਰੋਨਾਲਡੋ ਨੂੰ ਇਸ ਤੋਂ ਪਹਿਲਾਂ ਵੀ ਟੀਮ ‘ਚੋਂ ਬਾਹਰ ਕੀਤਾ ਗਿਆ ਸੀ ਅਤੇ ਮੰਨਿਆ ਜਾ ਰਿਹਾ ਸੀ ਕਿ ਜਦੋਂ ਤੱਕ ਉਹ ਬਲਾਤਕਾਰ ਦੇ ਇਸ ਦੋਸ਼ ‘ਚੋਂ ਬਰੀ ਨਹੀਂ ਹੁੰਦੇ ਹਨ ਉਦੋਂ ਤੱਕ ਟੀਮ ‘ਚ ਜਗ੍ਹਾ ਨਹੀਂ ਮਿਲ ਸਕੇਗੀ। ਪੁਰਤਗਾਲ ਦੀ ਟੀਮ 17 ਨਵੰਬਰ ਨੂੰ ਮਿਲਾਨ ‘ਚ ਇਟਲੀ ਦਾ ਸਾਹਮਣਾ ਕਰੇਗੀ ਅਤੇ ਤਿੰਨ ਦਿਨਾਂ ਬਾਅਦ ਆਪਣੇ ਘਰ ‘ਚ ਪੋਲੈਂਡ ਦਾ ਸਾਹਮਣਾ ਕਰੇਗੀ।

Read Also ਇੰਗਲੈਂਡ ਦੇ ਹੈਰੀ ਕੇਨ ਨੇ ਰੋਨਾਲਡੋ ਨੂੰ ਪਛਾੜਿਆ

ਇਨ੍ਹਾਂ ਮੁਕਾਬਲਿਆਂ ਲਈ ਟੀਮ ਦਾ ਐਲਾਨ ਕਰਦੇ ਸਮੇਂ ਪੁਰਤਗਾਲ ਦੇ ਕੋਚ ਸੰਤੋਸ ਦਾ ਕਹਿਣਾ ਸੀ, ‘ ਇਸ ਸਮੇਂ ਤਾਂ ਮੈਂ ਬਸ ਇੰਨਾ ਹੀ ਕਹਿ ਸਕਦਾ ਹਾਂ ਕਿ ਉਨ੍ਹਾਂ ਨੂੰ ਬੇਲਨ ਓ ਡਚੋਰ ਖਿਤਾਬ ਮਿਲਣਾ ਚਾਹੀਦਾ ਹੈ। ਜਿਸਦੇ ਉਹ ਹਕਦਾਰ ਹਨ। ਰੋਨਾਲਡੋ ‘ਤੇ ਇਕ 34 ਸਾਲ ਦੀ ਅਮਰੀਕੀ ਮਾਡਲ ਨੇ ਸਾਲ 2009 ‘ਚ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਇਹ ਘਟਨਾ ਲਾਸ ਵੇਗਾਸ ਦੀ ਹੈ। ਰੋਨਾਲਡੋ ਦਾ ਕਹਿਣਾ ਹੈ ਕਿ ਉਸ ਰਾਤ ਜੋ ਵੀ ਹੋਇਆ ਉਹ ਆਪਸੀ ਸਹਿਮਤੀ ਨਾਲ ਹੋਇਆ ਸੀ। ਉਹ ਲਾਸ ਵੇਗਾਸ ਪੁਲਸ ਨੇ ਇਸ ਮਾਮਲੇ ਦੀ ਜਾਂਚ ਫ਼ਿਰ ਤੋਂ ਸ਼ੁਰੂ ਕਰ ਦਿਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button