Breaking NewsIndiaNews

ਦਿੱਲੀ ‘ਚ ਪ੍ਰਦੂਸ਼ਣ ਦਾ ਜਾਨਲੇਵਾ ਅਟੈਕ !

ਨਵੀਂ ਦਿੱਲੀ : ਗੁਰੂਗ੍ਰਾਮ ਨੂੰ ਛੱਡ ਕੇ ਐਨ.ਸੀ.ਆਰ. ਦੇ ਬਾਕੀ ਸ਼ਹਿਰਾਂ ਵਿੱਚ ਹਵਾ ਦੀ ਗੁਣਵਤਾ ਬਹੁਤ ਖਤਰਨਾਕ ਪੱਧਰ ਤੇ ਪਹੁੰਚ ਗਈ ਹੈ। ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ ਦੇ ਅਨੁਸਾਰ ਦਿੱਲੀ ਦਾ ਪੱਧਰ 358 ਰਿਹਾ। ਸਰਕਾਰ ਪ੍ਰਦੂਸ਼ਣ ਤੇ ਕਾਬੂ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪਰ ਜਦੋਂ ਤੱਕ ਦਿੱਲੀ ਦੇ ਆਲੇ-ਦੁਆਲੇ ਪਰਾਲੀ ਸਾੜਨ ਤੇ ਕਾਬੂ ਨਹੀਂ ਪਾਇਆ ਗਿਆ ਤਾਂ ਪ੍ਰਦੂਸ਼ਣ ਤੇ ਕਾਬੂ ਪਾਉਣਾ ਮੁ਼ਸ਼ਕਿਲ ਹੈ। ਹਾਲਾਂਕਿ ਸਰਕਾਰ ਪ੍ਰਦੂਸ਼ਣ ਤੇ ਨਿਯੰਤਰਣ ਕਰਨ ਲਈ ਆਡ-ਈਵਨ ਦੀ ਯੋਜਨਾ ਦੁਬਾਰਾ ਲਾਗੂ ਕਰਨ ਲਈ ਤਿਆਰ ਹੈ।

Read Also ਦਿੱਲੀ ‘ਚ ਹਵਾ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਨਹੀਂ

ਸਰਕਾਰ ਨੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ 10 ਦਿਨਾਂ ਤੱਕ ਦਿੱਲੀ ਸਮੇਤ ਐਨ.ਸੀ.ਆਰ. ਦੇ ਬਾਕੀ ਸ਼ਹਿਰਾਂ ਵਿੱਚ ਚੱਲ ਰਹੇ ਨਿਰਮਾਣ ਕੰਮਾਂ ਤੇ ਰੋਕ ਲੱਗਾ ਦਿੱਤੀ ਗਈ ਹੈ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਕੋਲੇ, ਬਾਇਓਮਾਸ ਰਾਹੀਂ ਚੱਲਣ ਵਾਲੀਆਂ ਫੈਕਟਰੀਆਂ ਵੀ ਬੰਦ ਰਹਿਣਗੀਆਂ। ਅਜਿਹੇ ਹਾਲਾਤ ਦੇ ਚੱਲਦੇ ਹੋਏ ਜ਼ਰੂਰਤ ਪੈਣ ਤੇ ਆਡ ਈਵਨ ਯੋਜਨਾ ਨੂੰ ਲਾਗੂ ਕਰ ਦਿੱਤੀ ਜਾਵੇਗੀ।

ਸਾਫ ਹਵਾ ਦੇ ਲਈ ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ 10 ਸਾਲ ਪੁਰਾਣੇ ਡੀਜ਼ਲ ਅਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਨੂੰ ਸੜਕਾਂ ਤੋਂ ਹਟਾਉਣ ਦੇ ਲਈ ਟਰਾਂਸਪੋਰਟ ਵਿਭਾਗ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋ ਦਿਨਾਂ ਵਿੱਚ ਟਰਾਂਸਪੋਰਟ ਵਿਭਾਗ ਨੇ ਕਈ ਵਾਹਨਾਂ ਦੇ ਖਿਲਾਫ ਕਦਮ ਚੁੱਕਿਆ ਹੈ। ਇਸਦੇ ਲਈ ਦਿੱਲੀ ਵਿੱਚ ਕਈ ਟੀਮਾਂ ਦਾ ਗਠਨ ਕਰ ਕੇ ਅੱਲਗ ਅਲੱਗ ਇਲਾਕਿਆਂ ਵਿੱਚ ਤਾਇਨਾਤ ਕਰ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button