
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਹਵਾਈ ਕਿਰਾਏ ਵਿਚ ਲਗਭਗ 700 ਪ੍ਰਤੀਸ਼ਤ ਵਾਧੇ ਦਾ ਦੋਸ਼ ਲਗਾਉਣ ਵਾਲੀ ਪਟੀਸ਼ਨ ’ਤੇ ਤੁਰਤ ਸੁਣਵਾਈ ਤੋਂ ਇਨਕਾਰ ਕਰ ਦਿਤਾ ਅਤੇ ਪਟੀਸ਼ਨਰ ਨੂੰ ਕਿਹਾ ਉਹ ਹਵਾਈ ਯਾਤਰਾ ਨਾ ਕਰੇ। ਇਕ ਵਕੀਲ ਨੇ ਜਸਟਿਸ ਵਿਕਰਮ ਨਾਥ ਦੇ ਬੈਂਚ ਦੇ ਸਾਹਮਣੇ ਇਸ ਮਾਮਲੇ ਦਾ ਜ਼ਿਕਰ ਕਰਦਿਆਂ ਤੁਰਤ ਸੁਣਵਾਈ ਦੀ ਬੇਨਤੀ ਕੀਤੀ।
ਵਕੀਲ ਨੇ ਕਿਹਾ, ‘‘ਹਵਾਈ ਕਿਰਾਏ ਵਿਚ 700 ਫ਼ੀ ਸਦੀ ਵਾਧਾ ਹੋਇਆ ਹੈ।’’ ਇਸ ’ਤੇ ਬੈਂਚ ਨੇ ਟਿੱਪਣੀ ਕੀਤੀ ‘‘ਹਵਾਈ ਯਾਤਰਾ ਨਾ ਕਰੋ।’’ ਵਕੀਲ ਨੇ ਇਹ ਕਹਿ ਕੇ ਜਵਾਬ ਦਿਤਾ ਕਿ ਹਵਾਈ ਯਾਤਰਾ ਇਕ ਜ਼ਰੂਰੀ ਸੇਵਾ ਹੈ ਅਤੇ ਇਸ ਤਰ੍ਹਾਂ ਦਾ ਕਿਰਾਏ ਵਿਚ ਵਾਧਾ ਸੰਵਿਧਾਨ ਦੀ ਧਾਰਾ 14 ਦੀ ਉਲੰਘਣਾ ਕਰਦਾ ਹੈ।
ਸੰਵਿਧਾਨ ਦੀ ਧਾਰਾ 14 ਕਾਨੂੰਨ ਦੇ ਸਾਹਮਣੇ ਸਮਾਨਤਾ ਨਾਲ ਸਬੰਧਤ ਹੈ। ਸੁਪਰੀਮ ਕੋਰਟ ਪਹਿਲਾਂ ਹੀ ਸਮਾਜਕ ਕਾਰਕੁਨ ਐਸ. ਲਕਸ਼ਮੀਨਾਰਾਇਣਨ ਦੁਆਰਾ ਦਾਇਰ ਇਕ ਵੱਖਰੀ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




