InternationalTop News
ਅਰਬਾਂ ਦੇ ਮਹਿਲ ਛੱਡ ਬੰਕਰ ‘ਚ ਛੁਪਣ ਲਈ ਮਜਬੂਰ ਸਾਊਦੀ ਅਰਬ ਦੇ Crown Prince MBS

ਆਪਣੀ ਬੇਸ਼ੁਮਾਰ ਦੌਲਤ ਤੇ ਸ਼ਾਨੋ-ਸ਼ੌਕਤ ਲਈ ਦੁਨੀਆ ਭਰ ਵਚ ਮਸ਼ਹੂਰ ਸਾਊਦੀ ਅਰਬ ਦੇ 41 ਸਾਲਾ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਹੁਣ ਹੂਤੀ ਬਾਗੀਆਂ ਦੇ ਡਰੋਂ ਬੰਕਰਾਂ ਚ ਰਹਿਣ ਲਈ ਮਜਬੂਰ ਹੋ ਗਏ ਹਨ। ‘ਦ ਵਾਲ ਸਟਰੀਟ ਜਰਨਲ’ ਦੀ ਇੱਕ ਧਮਾਕੇਦਾਰ ਰਿਪੋਰਟ ਮੁਤਾਬਕ, ਸਾਊਦੀ ਅਰਬ ਦੇ ਸ਼ਕਤੀਸ਼ਾਲੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਕੋਲ ਭਾਵੇਂ ਅਰਬਾਂ ਡਾਲਰਾਂ ਦੇ ਆਲੀਸ਼ਾਨ ਮਹਿਲ ਹਨ, ਪਰ ਹੂਤੀ ਬਾਗੀਆਂ ਦੇ ਵਧਦੇ ਮਿਜ਼ਾਈਲ ਤੇ ਡਰੋਨ ਹਮਲਿਆਂ ਕਾਰਨ ਉਨ੍ਹਾਂ ਨੂੰ ਵਾਰ-ਵਾਰ ਆਪਣੀ ਲੋਕੇਸ਼ਨ ਬਦਲਣੀ ਪੈ ਰਹੀ ਹੈ ਅਤੇ ਬੰਕਰਾਂ ਦੀ ਸ਼ਰਨ ਲੈਣੀ ਪੈ ਰਹੀ ਹੈ।ਅਕਤੂਬਰ ਮਹੀਨੇ ਦੌਰਾਨ ਹੂਤੀਆਂ ਨੇ ਸਾਊਦੀ ਅਰਬ ‘ਤੇ ਆਪਣੇ ਹਮਲੇ ਬੇਹੱਦ ਤੇਜ਼ ਕਰ ਦਿੱਤੇ ਹਨ। ਰਿਆਦ ਹਵਾਈ ਅੱਡੇ ‘ਤੇ ਹੋਏ ਤਾਬੜਤੋੜ ਮਿਜ਼ਾਈਲ ਹਮਲਿਆਂ ਚ ਇੱਕ ਭਾਰਤੀ ਤੇ ਇੱਕ ਪਾਕਿਸਤਾਨੀ ਨਾਗਰਿਕ ਸਮੇਤ 13 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 300 ਤੋਂ ਵੱਧ ਜ਼ਖ਼ਮੀ ਹੋਏ ਹਨ, ਜਿਸ ਕਾਰਨ ਉਡਾਣਾਂ ਰੱਦ ਕਰਕੇ ਹਵਾਈ ਅੱਡਾ ਬੰਦ ਕਰਨਾ ਪਿਆ।ਸਾਊਦੀ ਅਰਬ ਅਤੇ ਯਮਨ ਦੇ ਹੂਤੀਆਂ ਵਿਚਕਾਰ ਇਹ ਟਕਰਾਅ 2015 ਤੋਂ ਚੱਲ ਰਿਹਾ ਹੈ। ਸਾਊਦੀ ਅਗਵਾਈ ਵਾਲੇ ਗਠਜੋੜ ਦੇ ਸਾਲਾਂ ਬੱਧੀ ਹਵਾਈ ਹਮਲਿਆਂ ਦੇ ਬਾਵਜੂਦ, ਹੂਤੀਆਂ ਦਾ ਯਮਨ ਦੇ ਵੱਡੇ ਹਿੱਸੇ ‘ਤੇ ਕਬਜ਼ਾ ਬਰਕਰਾਰ ਹੈ। ਹੁਣ ਇਹ ਬਾਗੀ ਸਾਊਦੀ ਦੇ ਏਅਰਪੋਰਟਾਂ, ਤੇਲ ਸਹੂਲਤਾਂ ਅਤੇ ਸ਼ਾਹੀ ਮਹਿਲਾਂ ਨੂੰ ਸਿੱਧਾ ਨਿਸ਼ਾਨਾ ਬਣਾ ਰਹੇ ਹਨ। ਦੂਜੇ ਪਾਸੇ, ਪ੍ਰਿੰਸ ਸਲਮਾਨ ਦੀ ਅੰਨ੍ਹੀ ਫਜ਼ੂਲਖਰਚੀ ਦੇ ਕਿੱਸੇ ਪੂਰੀ ਦੁਨੀਆ ਚ ਮਸ਼ਹੂਰ ਹਨ। ਉਨ੍ਹਾਂ ਨੇ ਲਿਓਨਾਰਡੋ ਦਾ ਵਿੰਚੀ ਦੀ 42.68 ਅਰਬ ਰੁਪਏ ਦੀ ਪੇਂਟਿੰਗ, ਫਰਾਂਸ ਚ 28.48 ਅਰਬ ਦਾ ਆਲੀਸ਼ਾਨ ਮਹਿਲ ਤੇ ਸਿਰਫ਼ ਅੱਧੇ ਘੰਟੇ ਵਿੱਚ ਪਸੰਦ ਆਈ 54.72 ਅਰਬ ਰੁਪਏ ਦੀ ਸੁਪਰ-ਯਾਟ ਖ਼ਰੀਦ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਮਾਲਦੀਵ ਚ ਇੱਕ ਮਹੀਨੇ ਲਈ 4.74 ਅਰਬ ਰੁਪਏ ਵਿੱਚ ਪੂਰਾ ਆਈਲੈਂਡ ਬੁੱਕ ਕਰਨ ਵਾਲੇ ਤੇ ‘ਨਿਓਮ’ ਸ਼ਹਿਰ ਚ 10 ਹੈਲੀਪੈਡਾਂ ਵਾਲੇ ਮਹਿਲ ਚ ਰਹਿਣ ਵਾਲੇ ਪ੍ਰਿੰਸ ਨੂੰ ਅੱਜ ਸੁਰੱਖਿਆ ਲਈ ਏਅਰ ਡਿਫ਼ੈਂਸ ਸਿਸਟਮਾਂ ਤੇ ਬੰਕਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਇਨ੍ਹਾਂ ਹਮਲਿਆਂ ਨੇ ਮੱਧ ਪੂਰਬ ਦੀ ਸੁਰੱਖਿਆ ‘ਤੇ ਵੱਡਾ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




