IndiaTop News

ਸਰਕਾਰ ਵਲੋਂ ਖੰਡ, ਸਟਾਕ ਦੀ ਸੀਮਾ ਘਟਾ ਕੇ 1,000 ਕੁਇੰਟਲ ਕੀਤੀ

 ਤਿਉਹਾਰਾਂ ਦੇ ਸੀਜ਼ਨ ਦੌਰਾਨ ਖੰਡ ਦੀ ਲੋੜੀਂਦੀ ਸਪਲਾਈ ਤੇ ਵਾਜਬ ਕੀਮਤਾਂ ਨੂੰ ਯਕੀਨੀ ਬਣਾਉਣ ਲਈ, ਸਰਕਾਰ ਨੇ ਡੀਲਰਾਂ ਲਈ ਖੰਡ ਦੇ ਭੰਡਾਰਨ ਦੀ ਸੀਮਾ ਘਟਾ ਕੇ 1,000 ਕੁਇੰਟਲ ਕਰ ਦਿੱਤੀ ਹੈ। ਇਹ ਸੀਮਾ 15 ਅਕਤੂਬਰ ਤੋਂ 30 ਨਵੰਬਰ ਤੱਕ ਲਾਗੂ ਰਹੇਗੀ ਅਤੇ ਡੀਲਰਾਂ ਨੂੰ ਵੱਧ ਤੋਂ ਵੱਧ 15 ਦਿਨਾਂ ਲਈ ਸਟਾਕ ਰੱਖਣ ਦੀ ਇਜਾਜ਼ਤ ਹੋਵੇਗੀ।
ਇਸ ਤੋਂ ਇਲਾਵਾ, ਖੁਰਾਕ ਮੰਤਰਾਲੇ ਨੇ ਕਿਹਾ ਕਿ ਕੋਲਕਾਤਾ ਤੇ ਇਸ ਦੇ ਵਿਸਤ੍ਰਿਤ ਮਹਾਨਗਰੀ ਖੇਤਰ ਦੇ ਨਾਲ-ਨਾਲ ਅਸਾਮ ਲਈ ਸਟਾਕ ਸੀਮਾ 2,000 ਕੁਇੰਟਲ ਹੋਵੇਗੀ, ਕਿਉਂਕਿ ਇਨ੍ਹਾਂ ਖੇਤਰਾਂ ਦੀਆਂ ਲੋੜਾਂ ਵੱਖਰੀਆਂ ਹਨ। ਇਕ ਬਿਆਨ ਵਿਚ, ਮੰਤਰਾਲੇ ਨੇ ਕਿਹਾ ਕਿ ਸਰਕਾਰ ਤਿਉਹਾਰਾਂ ਦੇ ਸਮੇਂ ਦੌਰਾਨ ਖਪਤਕਾਰਾਂ ਲਈ ਵਾਜਬ ਕੀਮਤਾਂ ’ਤੇ ਖੰਡ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਉਪਾਅ ਕਰ ਰਹੀ ਹੈ। ਇਹ ਸਮਾਂ 1 ਅਕਤੂਬਰ ਨੂੰ ਨਵੇਂ ਖੰਡ ਸੀਜ਼ਨ ਦੀ ਸ਼ੁਰੂਆਤ ਨਾਲ ਮੇਲ ਖਾਂਦਾ ਹੈ।
ਮੰਤਰਾਲੇ ਨੇ ਕਿਹਾ ਕਿ ਖੰਡ ਦੀ ਮਾਤਰਾ ਤੇ ਇਸ ਨੂੰ ਰੱਖਣ ਦੀ ਮਿਆਦ ਨੂੰ ਸੀਮਤ ਕਰਕੇ, ਸਰਕਾਰ ਦਾ ਉਦੇਸ਼ ਸਪਲਾਈ ਲੜੀ ਦੇ ਅੰਦਰ ਖੰਡ ਦੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣਾ ਤੇ ਖਪਤਕਾਰਾਂ ਲਈ ਇਸ ਦੀ ਨਿਰੰਤਰ ਉਪਲਬਧਤਾ ਬਣਾਈ ਰੱਖਣਾ ਹੈ। ਕੋਲਕਾਤਾ ਤੇ ਇਸ ਦੇ ਵਿਸਤ੍ਰਿਤ ਮਹਾਨਗਰੀ ਖੇਤਰ ਦੇ ਨਾਲ-ਨਾਲ ਅਸਾਮ ਲਈ ਵੱਖਰੀ ਸਟਾਕ ਸੀਮਾ ਖੇਤਰ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖ ਕੇ ਤੈਅ ਕੀਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਸੋਧੇ ਹੋਏ ਨਿਯਮਾਂ ਦਾ ਉਦੇਸ਼ ਸਪਲਾਈ ਲੜੀ ’ਚ ਖੰਡ ਦੀ ਬੇਲੋੜੀ ਜਮ੍ਹਾਂਖੋਰੀ ਨੂੰ ਰੋਕਣਾ ਅਤੇ ਡੀਲਰਾਂ ਰਾਹੀਂ ਮਿੱਲਾਂ ਤੋਂ ਅੰਤਿਮ ਖਪਤਕਾਰ ਤੱਕ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣਾ ਹੈ।
ਇਸ ਤੋਂ ਪਹਿਲਾਂ ਅਗਸਤ ਵਿਚ, ਸਰਕਾਰ ਨੇ ਡੀਲਰਾਂ ਲਈ 4,000 ਕੁਇੰਟਲ ਦੀ ਦੇਸ਼-ਵਿਆਪੀ ਸਟਾਕ ਸੀਮਾ ਤੈਅ ਕੀਤੀ ਸੀ। ਉਹ ਸੀਮਾ 1 ਅਗਸਤ ਤੋਂ 30 ਨਵੰਬਰ ਤੱਕ ਲਾਗੂ ਸੀ, ਜਿਸ ਤਹਿਤ ਡੀਲਰਾਂ ਨੂੰ ਪ੍ਰਾਪਤੀ ਦੀ ਮਿਤੀ ਤੋਂ ਵੱਧ ਤੋਂ ਵੱਧ 30 ਦਿਨਾਂ ਲਈ ਸਟਾਕ ਰੱਖਣ ਦੀ ਇਜਾਜ਼ਤ ਸੀ। ਬਾਅਦ ਵਿਚ, 15 ਸਤੰਬਰ ਤੋਂ ਇਹ ਸੀਮਾ ਘਟਾ ਕੇ 2,000 ਕੁਇੰਟਲ ਕਰ ਦਿੱਤੀ ਗਈ ਸੀ। ਮੰਤਰਾਲੇ ਅਨੁਸਾਰ, ਖੰਡ ਦੀ ਔਸਤ ਪ੍ਰਚੂਨ ਕੀਮਤ ਹੁਣ ਅਗਸਤ ਵਿਚ ਦਰਜ ਕੀਤੇ ਗਏ ਉੱਚਤਮ ਪੱਧਰ ਤੋਂ 15 ਫੀਸਦੀ ਘੱਟ ਗਈ ਹੈ ਤੇ ਸਪਲਾਈ ਲੜੀ ਵਿਚ ਘੱਟ ਕੀਮਤਾਂ ਦਾ ਲਾਭ ਪਹੁੰਚਣ ਨਾਲ ਇਸ ਵਿਚ ਹੋਰ ਗਿਰਾਵਟ ਆਉਣ ਦੀ ਉਮੀਦ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button