Breaking NewsD5 specialIndiaNewsPolitics

‘ਆਪ’ ਦੇ ਘਰ ਖੁਸ਼ੀਆਂ ਤੇ ਖੇੜੇ, ਆਉਂਦੀ 11 ਨੂੰ ਉਠੇਗੀ ‘ਆਪ’ ਵਿਧਾਇਕਾ ਦੀ ਡੋਲ਼ੀ

ਬਠਿੰਡਾ : ਆਮ ਆਦਮੀ ਪਾਰਟੀ ਨੂੰ ਦਿਲ ਦੀਆਂ ਗਹਿਰਾਈਆਂ ਨਾਲ ਪਿਆਰ ਕਰਨ ਵਾਲੇ ਲੋਕਾਂ ਲਈ ਬੇਹੱਦ ਖੁਸ਼ੀ ਦੀ ਖਬਰ ਹੈ। ਇਸ ਪਾਰਟੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਆਉਂਦੀ 11 ਅਕਤੂਬਰ ਨੂੰ ਵਿਆਹ ਕਰਾਉਣ ਜਾ ਰਹੇ ਹਨ। ਇਹ ਵਿਆਹ ਬਠਿੰਡਾ ਵਿਖੇ ਹੋਵੇਗਾ ਜਿਸ ਵਿਚ ਦਿੱਲੀ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ, ਉੱਪ ਮੁੱਖਮੰਤਰੀ ਮਨੀਸ਼ ਸਿਸੋਦੀਆ ਤੇ ‘ਆਪ’ ਦੇ ਸਾਰੇ ਸਾਂਸਦ ਅਤੇ ਵਿਧਾਇਕਾਂ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਵੀ ਸ਼ਾਮਲ ਹੋਣ ਦੀ ਪੂਰੀ ਉਮੀਦ ਹੈ।

Read Also ਭਿਓਂ-ਭਿਓਂ ਸੁੱਟੀ ਆਮ ਆਦਮੀ ਪਾਰਟੀ

ਇਸ ਸਬੰਧ ਵਿਚ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਬੀ ਦਾ ਹੋਣ ਵਾਲਾ ਪਤੀ ਸਾਹਿਲਪੁਰੀ ਪੰਜਾਬ ਸਿਹਤ ਵਿਭਾਗ ਬਠਿੰਡਾ ਵਿਖੇ ਇੱਕ ਅਧਿਕਾਰੀ ਦੇ ਤੌਰ ਤੇ ਤਾਇਨਾਤ ਹੈ ਤੇ ਇਸ ਜੋੜੀ ਦਾ ਵਿਆਹ ਸਿੱਖ ਰੀਤੀ ਰਿਵਾਜ਼ਾਂ ਅਨੁਸਾਰ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ‘ਆਪ’ ਦੀ ਹੀ ਇੱਕ ਹੋਰ ਵਿਧਾਇਕਾ ਦਾ ਵੀ ਜਲਦ ਹੀ ਵਿਆਹ ਹੋਣ ਜਾ ਰਿਹਾ ਹੈ ਤੇ ਇੰਝ ‘ਆਪ’ ਦੇ ਚਾਹੁਣ ਵਾਲਿਆਂ ਲਈ ਇਹ ਸਾਲ ਖੁਸ਼ੀਆਂ ਅਤੇ ਭੰਗੜਿਆਂ ਭਰਪੂਰ ਹੋਵੇਗਾ। ਇੱਥੇ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਫਰਵਰੀ 2018 ਵਿੱਚ ਹੀ ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਤੋਂ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਵੀ ਵਿਆਹ ਕਰਵਾਇਆ ਸੀ। ਰੂਬੀ ਦੇ ਵਿਆਹ ਤੋਂ ਬਾਅਦ ਇਸ ਸਾਲ ‘ਆਪ’ ਵਿਧਾਇਕਾਂ ਦਾ ਹੋਣ ਵਾਲਾ ਇਹ ਦੂਜਾ ਵਿਆਹ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button