
ਈਸ਼ਾਨ ਕਿਸ਼ਨ ਵਲੋਂ ਮੁਸ਼ਕਲ ਪਿੱਚ ’ਤੇ ਠਰੰਮੇ ਨਾਲ ਖੇਡਦਿਆਂ 46 ਗੇਂਦਾਂ ’ਤੇ ਬਣਾਈਆਂ ਅਜੇਤੂ 80 ਦੌੜਾਂ (ਚੌਕੇ: 4, ਛੱਕੇ: 5) ਅਤੇ ਵੈਭਵ ਸੂਰੀਆਵੰਸ਼ੀ ਦੀਆਂ 21 ਗੇਂਦਾਂ ’ਤੇ 38 ਦੌੜਾਂ ਦੀ ਮਦਦ ਨਾਲ ਭਾਰਤ ਨੇ ਏਸ਼ਿਆਈ ਖੇਡਾਂ ਦੇ ਮਰਦਾਂ ਦੇ ਕ੍ਰਿਕਟ ਸੈਮੀਫਾਈਨਲ ’ਚ ਸ੍ਰੀਲੰਕਾ ’ਤੇ 124 ਦੌੜਾਂ ਦੀ ਵੱਡੀ ਜਿੱਤ ਦਰਜ ਕਰਦਿਆਂ ਫਾਈਨਲ ’ਚ ਜਗ੍ਹਾ ਬਣਾਈ, ਜਿਥੇ ਉਸ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ ’ਤੇ 169 ਦੌੜਾਂ ਬਣਾਈਆਂ। ਜਵਾਬ ’ਚ ਸ੍ਰੀਲੰਕਾ ਨੇ ‘ਪਾਵਰਪਲੇਅ’ ਵਿਚਾਲੇ ਹੀ 6 ਵਿਕਟਾਂ 31 ਦੌੜਾਂ ’ਤੇ ਗਵਾ ਦਿੱਤੀਆਂ ਸਨ ਅਤੇ ਪੂਰੀ ਟੀਮ 9.5 ਓਵਰਾਂ ’ਚ 45 ਦੌੜਾਂ ’ਤੇ ਆਊਟ ਹੋ ਗਈ। ਜਸਪ੍ਰੀਤ ਬੁਮਰਾਹ ਨੇ ਪਹਿਲੀਆਂ ਹੀ ਦੋ ਗੇਂਦਾਂ ’ਤੇ ਦੋ ਵਿਕਟਾਂ ਹਾਸਿਲ ਕੀਤੀਆਂ, ਜਦੋਂਕਿ ਅਕਸ਼ਰ ਪਟੇਲ ਨੇ ਵੀ ਦੋ ਵਿਕਟਾਂ ਲਈਆਂ। ਸ੍ਰੀਲੰਕਾ ਦੇ ਦੋ ਬੱਲੇਬਾਜ਼ ਰਨ ਆਊਟ ਵੀ ਹੋਏ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




