SportsTop News

ਅੰਨੂ ਰਾਣੀ ਨੇ ਜੈਵਲਿਨ ਥਰੋਅ ਵਿਚ 62.92 ਮੀਟਰ ਦੀ ਥਰੋਅ ਨਾਲ ਸੋਨ ਤਗਮਾ ਜਿੱਤਿਆ

ਭਾਰਤ ਨੇ 19ਵੀਆਂ ਏਸ਼ੀਆਈ ਖੇਡਾਂ ਦੇ 10ਵੇਂ ਦਿਨ ਦੂਜਾ ਸੋਨ ਤਮਗਾ ਜਿੱਤਿਆ ਹੈ। ਇਹ ਕੁੱਲ ਮਿਲਾ ਕੇ 15ਵਾਂ ਸੋਨਾ ਹੈ। ਮੰਗਲਵਾਰ ਨੂੰ ਅਨੂੰ ਰਾਣੀ ਨੇ 62.92 ਮੀਟਰ ਦੇ ਆਪਣੇ ਸੀਜ਼ਨ ਦੇ ਸਰਵੋਤਮ ਸਕੋਰ ਨਾਲ ਮਹਿਲਾ ਜੈਵਲਿਨ ਥਰੋਅ ਵਿੱਚ ਦੇਸ਼ ਨੂੰ ਦਿਨ ਦਾ ਦੂਜਾ ਸੋਨ ਤਗਮਾ ਦਿਵਾਇਆ। ਇਸ ਤੋਂ ਪਹਿਲਾਂ ਮੱਧ ਦੂਰੀ ਦੀ ਦੌੜਾਕ ਪਾਰੁਲ ਚੌਧਰੀ (15 ਮਿੰਟ 14:75 ਸੈਕਿੰਡ) ਨੇ ਮਹਿਲਾਵਾਂ ਦੀ 5000 ਮੀਟਰ ਦੌੜ ਵਿੱਚ ਪਹਿਲਾ ਸਥਾਨ ਹਾਸਲ ਕੀਤਾ।ਅਨੂ ਤੋਂ ਪਹਿਲਾਂ ਤੇਜਸਵਿਨ ਸ਼ੰਕਰ ਨੇ ਡੀਕਾਥਲੋਨ ਅਤੇ ਮੁਹੰਮਦ ਅਫ਼ਸਲ (1 ਮਿੰਟ 48.43 ਸੈਕਿੰਡ) ਨੇ 800 ਮੀਟਰ ਦੌੜ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇੱਕ ਚਾਂਦੀ ਜਦਕਿ ਪ੍ਰਵੀਨ ਨੇ ਤੀਹਰੀ ਛਾਲ ਵਿੱਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ।ਇਨ੍ਹਾਂ ਤਗ਼ਮਿਆਂ ਦੀ ਮਦਦ ਨਾਲ ਭਾਰਤ ਦੇ ਕੁੱਲ 69 ਤਗ਼ਮੇ ਹੋ ਗਏ ਹਨ ਜਿਨ੍ਹਾਂ ਵਿੱਚ 15 ਸੋਨ, 26 ਚਾਂਦੀ ਅਤੇ 28 ਕਾਂਸੀ ਸ਼ਾਮਲ ਹਨ। 10ਵੇਂ ਦਿਨ ਭਾਰਤੀ ਖਿਡਾਰੀਆਂ ਨੇ ਦੋ ਸੋਨ, ਦੋ ਚਾਂਦੀ ਅਤੇ 5 ਕਾਂਸੀ ਸਮੇਤ ਕੁੱਲ 9 ਤਗਮੇ ਜਿੱਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button