Breaking NewsD5 specialIndiaNewsPunjabTop News

ਜਿੱਤ ਦਾ ਜਸ਼ਨ : ਅੱਜ ਅੰਮ੍ਰਿਤਸਰ ਆਉਣਗੇ CM Kejriwal ਅਤੇ Bhagwant Mann, ਰੋਡ ਸ਼ੋਅ ਨੂੰ ਕਰਨਗੇ ਸੰਬੋਧਨ

ਅੰਮ੍ਰਿਤਸਰ/ਨਵੀਂ ਦਿੱਲੀ : ਪੰਜਾਬ ‘ਚ ਭਾਰੀ ਬਹੁਮਤ ਹਾਸਲ ਕਰ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਪੂਰੇ ਜੋਸ਼ ‘ਚ ਹੈ। ਉਥੇ ਹੀ ਨਵੀਂ ਸਰਕਾਰ ਬਣਾਉਣ ਤੋਂ ਪਹਿਲਾਂ ਅੱਜ ਯਾਨੀ 13 ਮਾਰਚ ਨੂੰ ਮਨੋਨੀਤ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਸੁਪ੍ਰੀਮੋ ਅਰਵਿੰਦ ਕੇਜਰੀਵਾਲ ਅੰਮ੍ਰਿਤਸਰ ਵਿੱਚ ਆਯੋਜਿਤ ਰੋਡ ਸ਼ੋਅ ਨੂੰ ਸੰਬੋਧਨ ਕਰਨਗੇ ਜੋ ਕਿਚਲੂ ਚੌਕ ਤੋਂ ਸ਼ੁਰੂ ਹੋ ਕੇ ਨਾਵੇਲਟੀ ਚੌਕ ‘ਤੇ ਖ਼ਤਮ ਹੋਵੇਗਾ। ਉਹ ਸੱਚਖੰਡ ਸ਼੍ਰੀ ਹਰਮੰਦਿਰ ਸਾਹਿਬ ਵੀ ਨਤਮਸਤਕ ਹੋਣਗੇ ਇਸ ਤੋਂ ਬਾਅਦ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਜਲ੍ਹਿਆਂਵਾਲਾ ਬਾਗ ਅਤੇ ਦੁਰਗਿਆਨਾ ਮੰਦਿਰ ਜਾਣਗੇ ਅਤੇ ਵਾਲਮੀਕਿ ਮੰਦਿਰ ਦੇ ਦਰਸ਼ਨ ਵੀ ਕਰਨਗੇ।

ਅਕਾਲੀਆਂ ਦੀ ਹਾਰ ਤੋਂ ਡਰਿਆ ਜਥੇਦਾਰ ? SGPC ਪਈ ਸੋਚਾਂ ‘ਚ ! D5 Channel Punjabi

ਦੱਸ ਦਈਏ ਕਿ ਭਗਵੰਤ ਮਾਨ 16 ਮਾਰਚ ਨੂੰ ਮੁੱਖਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਉਥੇ ਹੀ ਬੀਤੇ ਦਿਨ ਉਨ੍ਹਾਂ ਨੇ ਰਾਜਪਾਲ ਨਾਲ ਮੁਲਾਕਾਤ ਕਰ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਵੀ ਪੇਸ਼ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button