ਦਿੱਲੀ ਹਾਈ ਕੋਰਟ ਦੇ ਹੁਕਮਾਂ ਤੇ ਜਗਤਾਰ ਸਿੰਘ ਜੱਗੀ ਜੌਹਲ ਦੀ ਤਿਹਾੜ ਜੇਲ ਦਿੱਲੀ ਚੋ ਹੋਈ ਰਿਹਾਈ

ਜਗਤਾਰ ਸਿੰਘ ਜੱਗੀ ਜੌਹਲ ਨੂੰ ਦਿੱਲੀ ਹਾਈ ਕੋਰਟ ਨੇ 18 ਸਤੰਬਰ 2026 ਨੂੰ ਜਮਾਨਤ ਦੇ ਦਿੱਤੀ ਸੀ ਤੇ 19 ਅਕਤੂਬਰ ਨੂੰ ਜ਼ਮਾਨਤਾਂ ਭਰ ਦਿੱਤੀਆਂ ਗਈਆਂ ਸਨ ਜਿਹਨਾਂ ਦੀ ਤਸਦੀਕ 28 ਅਕਤੂਬਰ ਨੂੰ ਹੋਣ ਤੋਂ ਬਾਅਦ ਐਨਆਈਏ ਸਪੈਸ਼ਲ ਜੱਜ ਵਲੋਂ ਜੱਗੀ ਜੌਹਲ ਦੀ ਰਿਹਾਈ ਦਾ ਹੁਕਮ ਤਿਹਾੜ ਜੇਲ ਨੰਬਰ 5 ਨੂੰ ਭੇਜ ਦਿੱਤਾ ਸੀ ਪਰ ਜੇਲ ਪ੍ਰਸ਼ਾਸਨ ਵਲੋਂ ਕੇਂਦਰ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ 268 CrPC ਤਹਿਤ ਜਾਰੀ ਕਿਤੇ ਨੋਟੀਫਿਕੇਸ਼ਨ ਦਾ ਹਵਾਲਾ ਦਿੰਦਿਆਂ ਜੱਗੀ ਜੌਹਲ ਨੂੰ ਰਿਹਾ ਕਰਨ ਤੋਂ ਮਨਾਂ ਕਰ ਦਿੱਤਾ ਸੀ ਜਿਸ ਤੋਂ ਬਾਅਦ ਐਨਆਈਏ ਸਪੈਸ਼ਲ ਕੋਰਟ ਨੇ ਇਸ ਮਸਲੇ ਦੀ ਸੁਣਵਾਈ ਆਈ 6 ਅਕਤੂਬਰ ਤਰੀਕ ਪਾ ਦਿੱਤੀ ਗਈ ਸੀ ਪਰ ਜੱਗੀ ਜੌਹਲ ਵਲੋਂ 30 ਅਕਤੂਬਰ ਨੂੰ ਦਿੱਲੀ ਹਾਈ ਕੋਰਟ ਵਿੱਚ ਆਪਣੀ ਨਜ਼ਾਇਜ਼ ਤੇ ਗੈਰ ਕਾਨੂੰਨੀ ਹਿਰਾਸਤ ਨੂੰ ਚੈਲੰਜ ਕਰਦਿਆਂ ਬੰਦੀ ਪ੍ਰਤੱਖੀਕਰਨ (Habeas Corpus) ਰਿੱਟ ਦਾਖ਼ਲ ਕੀਤੀ ਸੀ ਜਿਸਦੀ ਸੁਣਵਾਈ ਕਰਦਿਆ ਜਸਟਿਸ ਨਵੀਨ ਚਾਵਲਾ ਨੇ ਸਵੇਰੇ 11 ਵਜੇ ਸਬੰਧਤ ਵਿਰੋਧੀ ਧਿਰਾਂ ਨੂੰ ਝਾੜ ਪਾਉਂਦਿਆਂ ਹੁਕਮ ਦਿੱਤਾ ਕਿ ਜੱਗੀ ਜੌਹਲ ਨੂੰ ਰਿਹਾਅ ਕਰੋ ਨਹੀਂ ਤਾਂ ਕੋਰਟ ਵਲੋਂ ਆਪਣਾ ਹੁਕਮ ਸੁਣਾਇਆ ਜਾਵੇਗਾ ਜਿਸ ਦੇ ਚਲਦਿਆ ਜੱਗੀ ਜੌਹਲ ਨੂੰ ਰਿਹਾ ਕਰ ਦਿੱਤਾ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




