PunjabTop News

LPU ’ਚ ਹੰਗਾਮੇ ਮਗਰੋਂ 10 ਦਿਨ ਦੀਆਂ ਛੁੱਟੀਆਂ, ਪ੍ਰੀਖਿਆਵਾਂ ਮੁਲਤਵੀ; ਚਿਤਕਾਰਾ ਯੂਨੀਵਰਸਿਟੀ ਵੀ 4 ਦਿਨ ਬੰਦ

ਜਲੰਧਰ-ਲੁਧਿਆਣਾ ਹਾਈਵੇ ’ਤੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਦੇ ਹੋਸਟਲ ’ਚ ਵਿਦਿਆਰਥਣ ਨਾਲ ਜਬਰ ਜਨਾਹ ਦੀ ਅਫ਼ਵਾਹ ਤੋਂ ਬਾਅਦ ਸ਼ਨਿਚਰਵਾਰ ਦੇਰ ਰਾਤ ਵਿਦਿਆਰਥੀਆਂ ਨੇ ਉੱਥੇ ਜ਼ਬਰਦਸਤ ਭੰਨਤੋੜ ਤੇ ਸਾੜ-ਫੂਕ ਕੀਤੀ। ਮੁਜ਼ਾਹਰਕਾਰੀਆਂ ਨੇ ਰਾਤ ਤਿੰਨ ਵੱਜੇ ਹੀ ਯੂਨੀਵਰਿਸਟੀ ਦੇ ਬਾਹਰ ਜਲੰਧਰ-ਦਿੱਲੀ ਨੈਸ਼ਨਲ ਹਾਈਵੇ ’ਤੇ ਜਾਮ ਲਗਾ ਦਿੱਤਾ। ਸ਼ਨਿਚਰਵਾਰ ਦੇਰ ਸ਼ਾਮ ਕਰੀਬ ਸੱਤ ਵਜੇ ਪੁਲਿਸ ਨੇ ਲਾਠੀਚਾਰਜ ਕਰ ਕੇ ਵਿਦਿਆਰਥੀਆਂ ਨੂੰ ਹਟਾਉਣ ਦਾ ਯਤਨ ਕੀਤਾ ਤਾਂ ਮੁਜ਼ਾਹਰਾਕਾਰੀਆਂ ਨੇ ਪੁਲਿਸ ’ਤੇ ਪਥਰਾਅ ਕਰ ਦਿੱਤਾ। ਇਸ ਨਾਲ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ। ਮੁਜ਼ਾਹਰਕਾਰੀਆਂ ਨੇ ਜਲੰਧਰ ਰੇਂਜ ਦੇ ਡੀਆਈਜੀ ਨਵੀਨ ਸਿੰਗਲਾ ਤੇ ਕਪੂਰਥਲਾ ਜ਼ਿਲ੍ਹੇ ਦੇ ਐੱਸਐੱਸਪੀ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ। ਇਹੀ ਨਹੀਂ ਪੁਲਿਸ ਦੀਆਂ ਤਿੰਨ ਗੱਡੀਆਂ ਦੇ ਨਾਲ ਹੀ ਹੋਰ ਵਾਹਨਾਂ ਅੱਗ ਲਗਾ ਦਿੱਤੀ। ਯੂਨੀਵਰਿਸਟੀ ਕੈਂਪਸ ’ਚ ਦੋਬਾਰਾ ਭੰਨ-ਤੋੜ ਕੀਤੀ ਗਈ
ਐੱਲਪੀਯੂ ਪ੍ਰਸ਼ਾਸਨ ਨੇ ਘਟਨਾ ਤੋਂ ਬਾਅਦ ਦਸ ਦਿਨ ਤੱਕ ਯੂਨੀਵਰਿਸਟੀ ’ਚ ਛੁੱਟੀਆਂ ਕਰ ਦਿੱਤੀਆਂ ਹਨ। ਇਸ ਦੌਰਾਨ ਹੋਣ ਵਾਲੀਆਂ ਪ੍ਰੀਖਿਆਵਾਂ ਅਗਲੀ ਸੂਚਨਾ ਤੱਕ ਮੁਲਤਵੀ ਰਹਿਣਗੀਆਂ। ਯੂਨੀਵਰਿਸਟੀ ਵੱਲੋਂ ਵਿਦਿਆਰਥੀਆਂ ਨੂੰ ਭੇਜੇ ਗਏ ਸੰਦੇਸ਼ ’ਚ ਕਿਹਾ ਗਿਆ ਹੈ ਕਿ ਜੇਕਰ ਉਹ ਘਰ ਜਾਣਾ ਚਾਹੁੰਦੇ ਹਨ ਤਾਂ ਇਸ ਲਈ ਪਰਿਵਾਰ ਜਾਂ ਗਾਰਡੀਅਨ ਦੀ ਮਨਜ਼ੂਰੀ ਜ਼ਰੂਰੀ ਹੈ। ਜੋ ਵਿਦਿਆਰਥੀ ਹੋਸਟਲ ’ਚ ਹੀ ਰਹਿਣਾ ਚਾਹੁੰਦੇ ਹਨ, ਉਨ੍ਹਾਂ ਨੂੰ ਹੋਸਟਲ ਤੋਂ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਇਸੇ ਤਰ੍ਹਾਂ ਪਟਿਆਲਾ ਦੀ ਚਿਤਕਾਰਾ ਯੂਨੀਵਰਿਸਟੀ ਨੇ ਵੀ ਚਾਰ ਦਿਨਾਂ ਦੀਆਂ ਛੁੱਟੀਆਂ ਐਲਾਨ ਦਿੱਤੀਆਂ ਹਨ।
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਵਿੱਚ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਸਬੰਧੀ 27ਵੀਂ ਬਟਾਲੀਅਨ ਦੀ ਕਮਾਂਡੈਂਟ ਗੁਰਮੀਤ ਕੌਰ ਨੇ ਕਿਹਾ, “ਅਸੀਂ ਪੰਜ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਇੱਕ ਦਾਤਰੀ (ਹੰਸੀਆ ਵਰਗਾ ਹਥਿਆਰ) ਅਤੇ ਇੱਕ ਵਾਕੀ-ਟਾਕੀ ਬਰਾਮਦ ਕੀਤੀ ਗਈ ਹੈ। ਹੁਣ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button