SportsTop News

Trevor Bayliss ਬਣੇ ਪੰਜਾਬ ਕਿੰਗਜ਼ ਦੇ ਮੁੱਖ ਕੋਚ

ਮੋਹਾਲੀ : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਟੀਮ ਪੰਜਾਬ ਕਿੰਗਜ਼ ਨੇ ਟੂਰਨਾਮੈਂਟ ਦੇ ਅਗਲੇ ਸੀਜ਼ਨ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਟ੍ਰੇਵਰ ਬੇਲਿਸ ਨੂੰ ਆਪਣਾ ਨਵਾਂ ਮੁੱਖ ਕੋਚ ਨਿਯੁਕਤ ਕੀਤਾ ਹੈ। ਟ੍ਰੇਵਰ ਬੇਲਿਸ ਨੂੰ ਪੰਜਾਬ ਕਿੰਗਜ਼ ਦਾ ਮੁੱਖ ਕੋਚ ਬਣਾਇਆ ਗਿਆ ਹੈ। ਉਨ੍ਹਾਂ ਨੂੰ ਅਨਿਲ ਕੁੰਬਲੇ ਦੀ ਜਗ੍ਹਾ ਬਦਲਿਆ ਗਿਆ ਹੈ। ਸਾਬਕਾ ਭਾਰਤੀ ਕਪਤਾਨ ਕੁੰਬਲੇ ਦੀ ਅਗਵਾਈ ‘ਚ ਟੀਮ ਨੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ, ਜਿਸ ਤੋਂ ਬਾਅਦ ਪੰਜਾਬ ਕਿੰਗਜ਼ ਨੇ ਉਨ੍ਹਾਂ ਦਾ ਇਕਰਾਰਨਾਮਾ ਰੀਨਿਊ ਨਹੀਂ ਕੀਤਾ।

Khanna News : ਪੇਟੀਆਂ ‘ਚੋਂ ਮਿਲੀ ਅਜੀਬ ਚੀਜ਼, ਮਚਿਆ ਹੜਕੰਪ, ਲੋਕ ਹੋਏ ਇਕੱਠੇ | D5 Channel Punjabi

ਬੇਲਿਸ ਨੇ ਫਰੈਂਚਾਇਜ਼ੀ ਵੱਲੋਂ ਜਾਰੀ ਬਿਆਨ ‘ਚ ਕਿਹਾ, ‘ਪੰਜਾਬ ਕਿੰਗਜ਼ ਦਾ ਮੁੱਖ ਕੋਚ ਨਿਯੁਕਤ ਹੋਣ ‘ਤੇ ਮੈਂ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਪੰਜਾਬ ਕਿੰਗਜ਼ ਇੱਕ ਅਜਿਹੀ ਫਰੈਂਚਾਇਜ਼ੀ ਹੈ ਜੋ ਸਫ਼ਲਤਾ ਦੀ ਭੁੱਖੀ ਹੈ। ਮੈਂ ਪ੍ਰਤਿਭਾਸ਼ਾਲੀ ਖਿਡਾਰੀਆਂ ਨਾਲ ਭਰੀ ਇਸ ਟੀਮ ਨਾਲ ਕੰਮ ਕਰਨ ਲਈ ਉਤਸੁਕ ਹਾਂ।’ ਬੇਲਿਸ ਇੱਕ ਬਹੁਤ ਹੀ ਤਜ਼ਰਬੇਕਾਰ ਕੋਚ ਹਨ। ਉਨ੍ਹਾਂ ਦੀ ਅਗਵਾਈ ‘ਚ ਇੰਗਲੈਂਡ ਨੇ 2019 ‘ਚ 50 ਓਵਰਾਂ ਦਾ ਵਿਸ਼ਵ ਕੱਪ ਜਿੱਤਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button