
ਪੰਜਾਬ ਸਰਕਾਰ ਨੇ GMADA ਛਾਪੇਮਾਰੀ ਮਾਮਲੇ ਵਿੱਚ ED ਦੀ ਕਾਰਵਾਈ ਵਿਰੁੱਧ ਦਾਇਰ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ। ਅਦਾਲਤ ਵਿੱਚ ਲੰਮੀ ਬਹਿਸ ਤੋਂ ਬਾਅਦ ਸਰਕਾਰ ਨੇ ਇਹ ਪਟੀਸ਼ਨ ਵਾਪਸ ਲੈ ਲਈ। ਉਥੇ ਹੀ ਗਮਾਡਾ ਦਫਤਰ ‘ਚ ਰੇਡ ਤੋਂ ਬਾਅਦ ਈਡੀ ਦਾ ਪਹਿਲਾ ਬਿਆਨ ਵੀ ਸਾਹਮਣੇ ਆਇਆ ਹੈ। ਸੱਭਿਆਚਾਰਕਸਮਾਗਮ ਲੱਭੋ
ਦੂਜੇ ਪਾਸੇ ਈਡੀ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਈਡੀ ਨੇ ਦਿੱਲੀ, ਮੋਹਾਲੀ, ਚੰਡੀਗੜ੍ਹ, ਪੰਚਕੂਲਾ, ਲੁਧਿਆਣਾ ‘ਚ 26 ਟਿਕਾਣਿਆਂ ‘ਤੇ ਛਾਪੇ ਮਾਰੇ ਹਨ। ਗਮਾਡਾ ਦਫ਼ਤਰ ‘ਚ PMLA ਤਹਿਤ ਸਰਵੇ ਕੀਤਾ ਗਿਆ ਬਾਅਦ ਵਿਚ ਤਲਾਸ਼ੀ ਲਈ ਗਈ। ਤਿਰੁਪਤੀ ਇਨਫ਼ਰਾ ‘ਤੇ ਸੀਬੀਆਈ ਦੀ 238 ਕਰੋੜ ਦੀ ਬੈਂਕ ਧੋਖਾਧੜੀ ਦੀ FIR ਇਸ ਦਾ ਆਧਾਰ ਬਣੀ।
ਈਡੀ ਨੇ ਦਾਅਵਾ ਕੀਤਾ ਕੀਤਾ ਕਿ ਰੈਮੀਗੇਟ ਨੂੰ ਸਰਕਾਰੀ ਬਕਾਏ ਦੀ ਮੁਆਫ਼ੀ ਨਾਲ 57 ਕਰੋੜ ਦਾ ਲਾਭ ਹੋਇਆ ਹੈ। ਇਸ ਰੇਡ ਦੌਰਾਨ ਵਿਕਾਸ ਗਰਗ, ਸੰਦੀਪ ਰਿਸ਼ੀ ਸਮੇਤ ਕਈ IAS/PCS ਅਧਿਕਾਰੀ ਕਵਰ ਕੀਤੇ ਗਏ। ਈਡੀ ਨੇ ਦੋਸ਼ ਲਾਇਆ ਕਿ ਸਤੇਂਦਰ ਜੈਨ ਦੀਆਂ ਹਦਾਇਤਾਂ ‘ਤੇ ਗ਼ੈਰ-ਰਸਮੀ ਢੰਗ ਨਾਲ ਗਮਾਡਾ ਦੇ ਅਹਿਮ ਫੈਸਲੇ ਹੁੰਦੇ ਸਨ। ਸੈਕਟਰ-39 ਦੇ ਮਕਾਨ ‘ਚ ਫ਼ਾਈਲਾਂ ਲਿਜਾ ਕੇ ਉਥੇ ਮੀਟਿੰਗਾਂ ਹੁੰਦੀਆਂ ਸਨ।
ਈਡੀ ਨੇ ਦਾਅਵਾ ਕੀਤਾ ਕਿ ਛਾਪੇਮਾਰੀ ਦੌਰਾਨ ਜ਼ਬਤ ਕੀਤੇ ਫ਼ੋਨਾਂ ‘ਚ ਸਿਆਸਤਦਾਨਾਂ ਦੇ ਰਿਸ਼ਤੇਦਾਰਾਂ ਨੂੰ ਹਵਾਲਾ ਭੁਗਤਾਨ ਦੀਆਂ ਚੈਟਾਂ ਮਿਲਿਆਂ ਹਨ। ਉਥੇ ਹੀ ਰਿਜ਼ਰਵ ਪ੍ਰਾਈਸ ਘਟਾਉਣ ਨਾਲ ਲਗਭਗ 10,000 ਕਰੋੜ ਦਾ ਨੁਕਸਾਨ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




