PunjabTop News

CBI ਟੀਮ ਨੇ ਦੂਜੇ ਦਿਨ ਵੀ ਕੀਤੀ ਖਰੜ ਦੀ ਵੈਸਟਰਨ ਟਾਵਰ ‘ਚ ਜਾਂਚ

ਕੇਂਦਰੀ ਜਾਂਚ ਏਜੰਸੀ (CBI)ਦੀ ਸੱਤ ਮੈਂਬਰੀ ਟੀਮ ਨੇ ਦੇਰ ਸ਼ਾਮ ਦੂਜੇ ਦਿਨ ਵੀ ਖਰੜ ਸ਼ਹਿਰ ਦੇ ਵੈਸਟਰਨ ਟਾਵਰ ਵਿੱਚ ਸਰਚ ਕੀਤੀ ਗਈ। ਸੀਬੀਆਈ ਦੀ ਟੀਮ ਉੱਘੇ ਕਾਰੋਬਾਰੀ ਨੀਤਿਨ ਗੋਹਲ ਦੇ ਫਲੈਟ ਵਿੱਚ ਨੀਤਿਨ ਗੋਹਲ ਦੀ ਪਤਨੀ ਅਤੇ ਸਹੁਰੇ ਨੂੰ ਨਾਲ ਲੈ ਕੇ ਪਹੁੰਚੀ ਅਤੇ ਉਨ੍ਹਾਂ ਦੀ ਮੌਜੂਦਗੀ ਵਿੱਚ ਫਲੈਟ ਵਿਚ ਛਾਣਬੀਣ ਕੀਤੀ।
ਕੁਝ ਸਮਾਂ ਪਹਿਲਾਂ ਵੀ ਸੀਬੀਆਈ ਦੀ ਟੀਮ ਵੱਲੋਂ ਵੈਸਟਰਨ ਟਾਵਰ ਖਰੜ ਦੇ ਇਕ ਫਲੈਟ ਵਿਚ ਛਾਪੇਮਾਰੀ ਕੀਤੀ ਗਈ ਸੀ। ਜਿਸ ਤੋਂ ਬਾਅਦ ਉਕਤ ਫਲੈਟ ਵਿਚੋਂ ਨੋਟਾਂ ਦੇ ਭਰੇ ਹੋਏ ਬੈਗ ਫਲੈਟ ‘ਚੋਂ ਥੱਲੇ ਸੁੱਟੇ ਗਏ ਸਨ। ਉਸ ਸਮੇਂ ਸੀਬੀਆਈ ਵੱਲੋਂ ਨਿਤਿਨ ਗੋਹਲ ਨਾਮ ਦੇ ਵਿਅਕਤੀ ਦੇ ਫਲੈਟ ਵਿਚ ਛਾਪੇਮਾਰੀ ਕੀਤੀ ਗਈ ਸੀ। ਬੀਤੇ ਕੱਲ੍ਹ ਚੰਡੀਗੜ੍ਹ ਅਤੇ ਮੁਹਾਲੀ ਤੋਂ ਬਾਅਦ ਮੰਗਲਵਾਰ ਨੂੰ ਵੀ ਸੀਬੀਆਈ ਦੀ ਛੇ ਮੈਂਬਰੀ ਟੀਮ ਦਿੱਲੀ ਨੰਬਰ ਦੀ ਗੱਡੀ ਵਿੱਚ ਇੱਥੇ ਪਹੁੰਚੀ ਸੀ।
ਸੀਬੀਆਈ ਟੀਮ ਵੱਲੋਂ ਸੁਸਾਇਟੀ ਦੇ ਮੈਨਟੀਨੈਸ ਰੂਮ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button