Breaking NewsD5 specialNewsPunjab

ਸ਼ਿਮਲੇ ਤੋਂ ਵੀ ਠੰਡਾ ਹੋਇਆ ਚੰਡੀਗੜ੍ਹ, ਰਾਹਤ ਦੀ ਨਹੀਂ ਕੋਈ ਉਮੀਦ

ਚੰਡੀਗੜ੍ਹ : ਚੰਡੀਗੜ੍ਹ ਸਮੇਤ ਪੱਛਮੀ ਖੇਤਰਾਂ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਜਾਰੀ ਭਿਆਨਕ ਠੰਡ ਦਾ ਕਹਿਰ ਇਸ ਕਦਰ ਵਧਦਾ ਜਾ ਰਿਹਾ ਜਿਸਦੇ ਨਾਲ ਕੰਮ ਧੰਦਾ ਕਰਨਾ ਵੀ ਮੁਸ਼ਕਿਲ ਹੋ ਗਿਆ ਅਤੇ ਹੱਥ ਪੈਰ ਤੱਕ ਸੁੰਨ ਹੋਣ ਲੱਗੇ ਹਨ। ਅਗਲੇ ਕੁੱਝ ਦਿਨ ਤੱਕ ਇਹੀ ਹਾਲਾਤ ਬਣੇ ਰਹਿਣ ਦੇ ਆਸਾਰ ਹਨ। ਮੌਸਮ ਕੇਂਦਰ ਨੇ ਅਗਲੇ ਪੰਜ ਦਿਨ ਤੱਕ ਕੋਲਡ ਡੇਅ ਅਤੇ ਕੁਝ ਸਥਾਨਾਂ ‘ਤੇ ਕੋਹਰੇ ਦੀ ਚਿਤਾਵਨੀ ਦਿੱਤੀ ਹੈ।

ਢੀਂਡਸਾ ਨੂੰ ਬਾਦਲਾਂ ਵੱਲੋਂ ਵੱਡਾ ਅਹੁਦਾ! ਕੈਪਟਨ ਦੇ ਸਲਾਹਕਾਰਾਂ ਦੇ ਰਹਿ ਗਏ ਮੂੰਹ ਧੋਤੇ | D5 Channel Punjabi

ਪਿਛਲੇ 46 ਸਾਲ ਤੋਂ ਬਾਅਦ ਪਈ ਭਿਆਨਕ ਸਰਦੀ ਨੇ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਤੜਕੇ ਤੋਂ ਝਰਨਾ ਜਿਹਾ ਝਰਦਾ ਰਿਹਾ, ਜਿਸਦੇ ਨਾਲ ਸਰਦੀ ਦਾ ਅਹਿਸਾਸ ਕਈ ਗੁਣਾ ਵੱਧ ਗਿਆ। ਚੰਡੀਗੜ੍ਹ ਸਮੇਤ ਕਈ ਸਥਾਨਾਂ ‘ਤੇ ਧੁੱਪ ਦੇ ਦਰਸ਼ਨ ਅਨੋਖੇ ਹੋ ਗਏ ਹਨ। ਖ਼ਰਾਬ ਮੌਸਮ ਦੀ ਮਾਰ ਸਬਜੀਆਂ ‘ਤੇ ਪਈ ਹੈ ਜੋ ਦੁਗਣੀਆਂ ਮੰਹਗੀਆਂ ਹੋ ਗਈਆਂ ਹਨ। ਹਰਿਆਣਾ ਦੇ ਦੱਖਣ ਹਿੱਸੇ ਵਿੱਚ ਸ਼ੀਤਲਹਰ ਦੀ ਸੰਭਾਵਨਾ ਹੈ।

ਮੌਤ ਦੀ ਛੱਤ ਥੱਲੇ ਪੜ੍ਹਦੇ ਸਰਕਾਰੀ ਸਕੂਲ ਦੇ ਬੱਚੇ, ਕਿਸੇ ਵੇਲੇ ਵੀ ਹੋ ਸਕਦੈ ਵੱਡਾ ਹਾਦਸਾ | ਠੰਢ ‘ਚ ਫਰਸ਼ ‘ਤੇ ਬੈਠੇ

ਖੇਤਰ ਵਿੱਚ ਕਿਤੇ ਸੰਘਣਾ ਤੇ ਕਿਤੇ ਹਲਕਾ ਕੋਹਰਾ ਪੈ ਰਿਹਾ ਜਿਸਦੇ ਨਾਲ ਸੜਕ, ਰੇਲ ਅਤੇ ਉਡਾਣਾਂ ‘ਤੇ ਅਸਰ ਪਿਆ। ਪੰਜਾਬ ‘ਚ ਅੱਜ ਹਲਕਾ ਕੋਹਰਾ ਪਿਆ ਪਰ ਭਿਆਨਕ ਸਰਦੀ ਨੇ ਹੱਥ ਪੈਰ ਸੁੰਨ ਕਰ ਦਿੱਤੇ। ਚੰਡੀਗੜ੍ਹ ਦਾ ਪਾਰਾ ਛੇ ਡਿਗਰੀ, ਅੰਬਾਲਾ ਪੰਜ, ਹਿਸਾਰ ਚਾਰ,ਕਰਨਾਲ ਛੇ,ਨਾਰਨੌਲ ਤਿੰਨ,ਰੋਹਤਕ, ਭਿਵਾਨੀ ਪੰਜ,ਸਿਰਸਾ ਛੇ ਡਿਗਰੀ ਰਿਹਾ। ਅਮ੍ਰਿਤਸਰ ਛੇ ਡਿਗਰੀ, ਲੁਧਿਆਣਾ, ਪਟਿਆਲਾ,ਬਠਿੰਡਾ, ਦਾ ਪਾਰਾ ਹੌਲੀ ਹੌਲੀ ਪੰਜ ਡਿਗਰੀ, ਗੁਰਦਾਸਪੁਰ ਛੇ ਡਿਗਰੀ ਰਿਹਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button