InternationalTop News

ਜੋਹਰੀ ਮੋਲਾ ਬਣੀ Miss World 2026, ਭਾਰਤ ਦੀ ਨਿਕਿਤਾ ਪੋਰਵਾਲ ਟੌਪ-40 ‘ਚ ਰਹੀ

ਵੀਅਤਨਾਮ ਵਿੱਚ ਆਯੋਜਿਤ ਹੋਏ ‘ਮਿਸ ਵਰਲਡ 2026’ ਦੇ ਗ੍ਰੈਂਡ ਫਿਨਾਲੇ ਵਿੱਚ ਡੋਮਿਨਿਕਨ ਰੀਪਬਲਿਕ ਦੀ ਜੋਹਰੀ ਮੋਲਾ ਨੇ 111 ਸੁੰਦਰੀਆਂ ਨੂੰ ਪਛਾੜਦਿਆਂ ਮਿਸ ਵਰਲਡ 2026 ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਥਾਈਲੈਂਡ ਦੀ ਮੌਜੂਦਾ ਮਿਸ ਵਰਲਡ ਓਪਲ ਸੁਚਾਤਾ ਚੁਆਂਗਸਰੀ ਨੇ ਜੋਹਰੀ ਨੂੰ ਤਾਜ ਪਹਿਨਾ ਕੇ ਸਨਮਾਨਿਤ ਕੀਤਾ। ਇਸ ਮੁਕਾਬਲੇ ਵਿੱਚ ਸਪੇਨ ਦੀ ਐਲਿਜ਼ਾਬੈਥ ਰੇਨਸ ਪਹਿਲੀ ਰਨਰ-ਅੱਪ ਅਤੇ ਮਲੇਸ਼ੀਆ ਦੀ ਤਨੁਸੀਆ ਚੇਟੀ ਦੂਜੀ ਰਨਰ-ਅੱਪ ਰਹੀ।ਇਸ ਅੰਤਰਰਾਸ਼ਟਰੀ ਮੰਚ ‘ਤੇ ਭਾਰਤ ਦੀ ਨੁਮਾਇੰਦਗੀ ਕਰ ਰਹੀ ਨਿਕਿਤਾ ਪੋਰਵਾਲ ਨੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਉਂਦੇ ਹੋਏ ਟੌਪ-40 ਵਿੱਚ ਆਪਣਾ ਸਥਾਨ ਪੱਕਾ ਕੀਤਾ। ਹਾਲਾਂਕਿ, ਉਹ ਟੌਪ-20 ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਈ। ਮਿਸ ਇੰਡੀਆ ਆਰਗੇਨਾਈਜ਼ੇਸ਼ਨ ਨੇ ਨਿਕਿਤਾ ਦੇ ਇਸ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸਨੇ ਪੂਰੇ ਆਤਮਵਿਸ਼ਵਾਸ ਅਤੇ ਮਾਣ ਨਾਲ ਦੇਸ਼ ਦੀ ਨੁਮਾਇੰਦਗੀ ਕੀਤੀ ਹੈ।ਇਸ ਵਾਰ ਫਿਨਾਲੇ ਦੌਰ ਵਿੱਚ ਪਹੁੰਚਣ ਵਾਲੇ ਛੇ ਪ੍ਰਮੁੱਖ ਪ੍ਰਤੀਯੋਗੀਆਂ ਵਿੱਚ ਇਰੀਟ੍ਰੀਆ ਦੀ ਸਨਿਟ ਹੈਬਟੈਬ, ਸਪੇਨ ਦੀ ਐਲਿਜ਼ਾਬੈਥ ਰੇਇਨਸ, ਮਲੇਸ਼ੀਆ ਦੀ ਤਨੁਸੀਆ ਚੇਟੀ, ਵੀਅਤਨਾਮ ਦੀ ਲੇ ਨਗੁਏਨ ਬਾਓ ਨਗੋਕ, ਦੱਖਣੀ ਅਫਰੀਕਾ ਦੀ ਰੋਮਾਂਡਾ ਹੋਮਬੀਰ ਅਤੇ ਡੋਮਿਨਿਕਨ ਰੀਪਬਲਿਕ ਦੀ ਜੋਹਰੀ ਮੋਲਾ ਸ਼ਾਮਲ ਸਨ। 1951 ਵਿੱਚ ਬ੍ਰਿਟੇਨ ਤੋਂ ਸ਼ੁਰੂ ਹੋਏ ਇਸ ਇਤਿਹਾਸਕ ਮੁਕਾਬਲੇ ਵਿੱਚ ਇਸ ਸਾਲ ਫ੍ਰੈਂਚ ਗੁਆਨਾ, ਏਰੀਟ੍ਰੀਆ, ਮੋਜ਼ਾਮਬੀਕ, ਪਾਕਿਸਤਾਨ ਅਤੇ ਮਾਲਦੀਵ ਵਰਗੇ ਦੇਸ਼ਾਂ ਨੇ ਪਹਿਲੀ ਵਾਰ ਹਿੱਸਾ ਲਿਆ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button