IndiaTop News

SIR ਨੇ ਮਿਲਾਏ 35 ਸਾਲਾਂ ਤੋਂ ਵਿੱਛੜੇ ਭਰਾ

ਜੀਂਦ ਜ਼ਿਲ੍ਹੇ ਦੇ ਮਨੋਹਰਪੁਰ ਪਿੰਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਅਜਿਹੀ ਭਾਵੁਕ ਘਟਨਾ ਸਾਹਮਣੇ ਆਈ ਹੈ, ਜਿਸ ਨੇ ਸਭ ਦਾ ਦਿਲ ਛੂਹ ਲਿਆ। ਇੱਕ ਰੂਟੀਨ ਦੀ ਪ੍ਰਸ਼ਾਸਕੀ ਪੜਤਾਲ (ਐਸ. ਆਈ. ਆਰ.) ਦੌਰਾਨ ਲਗਭਗ 35 ਸਾਲਾਂ ਤੋਂ ਇੱਕ-ਦੂਜੇ ਤੋਂ ਦੂਰ ਰਹੇ ਦੋ ਭਰਾ ਅਚਾਨਕ ਦੁਬਾਰਾ ਮਿਲ ਗਏ।ਜਾਣਕਾਰੀ ਮੁਤਾਬਕ ਸੀਤਾ ਰਾਮ ਨਾਮ ਦਾ ਵਿਅਕਤੀ ਸਕੂਲ ਵਿੱਚ ਆਪਣਾ ਸਕੂਲ ਛੱਡਣ ਦਾ ਸਰਟੀਫਿਕੇਟ (ਸੀ. ਐਲ. ਸੀ.) ਲੈਣ ਲਈ ਪਹੁੰਚਿਆ ਸੀ। ਗੱਲਬਾਤ ਦੌਰਾਨ ਮੌਜੂਦ ਬੂਥ ਲੈਵਲ ਅਫ਼ਸਰ (ਬੀ. ਐਲ. ਓ.) ਨੇ ਪਛਾਣ ਦੀ ਪੁਸ਼ਟੀ ਲਈ ਪਿੰਡ, ਪਿਤਾ ਅਤੇ ਭਰਾ ਬਾਰੇ ਪੁੱਛਗਿੱਛ ਕੀਤੀ। ਜਦੋਂ ਬੀ.ਐਲ.ਓ. ਨੇ ਤਸਦੀਕ ਲਈ ਉਸ ਦੇ ਭਰਾ ਨਾਲ ਫੋਨ ’ਤੇ ਗੱਲ ਕੀਤੀ, ਤਾਂ ਭਰਾ ਨੇ ਭਾਵੁਕ ਹੁੰਦਿਆਂ ਕਿਹਾ, ‘ਹਾਂ, ਇਹ ਹੀ ਮੇਰਾ ਭਰਾ ਹੈ। ਮੈਂ ਪਿਛਲੇ 35 ਸਾਲਾਂ ਤੋਂ ਇਸ ਦੀ ਭਾਲ ਕਰ ਰਿਹਾ ਸੀ।’ਖ਼ਬਰ ਮਿਲਦਿਆਂ ਹੀ ਉਸ ਦਾ ਭਰਾ ਬਿਨਾਂ ਕੋਈ ਦੇਰ ਕੀਤੇ ਤੁਰੰਤ ਸਕੂਲ ਪਹੁੰਚ ਗਿਆ। ਦੋਵਾਂ ਭਰਾਵਾਂ ਨੇ ਜਿਵੇਂ ਹੀ ਇੱਕ-ਦੂਜੇ ਨੂੰ ਦੇਖਿਆ, ਉਹ ਗਲਵੱਡੀ ਪਾ ਕੇ ਫੁੱਟ-ਫੁੱਟ ਕੇ ਰੋ ਪਏ। ਸਾਢੇ ਤਿੰਨ ਦਹਾਕਿਆਂ ਦਾ ਵਿਛੋੜਾ ਕੁਝ ਹੀ ਪਲਾਂ ਵਿੱਚ ਖ਼ਤਮ ਹੋ ਗਿਆ ਅਤੇ ਇਸ ਮਿਲਣੀ ਨੂੰ ਦੇਖ ਕੇ ਸਕੂਲ ਵਿੱਚ ਮੌਜੂਦ ਹਰ ਵਿਅਕਤੀ ਦੀਆਂ ਅੱਖਾਂ ਨਮ ਹੋ ਗਈਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button