IndiaTop News

ਪਾਸਿੰਗ ਆਊਟ ਪਰੇਡ ਵਿਚ 253 ਕੈਡੇਟ ਬਣੇ ਭਾਰਤੀ ਫ਼ੌਜ ’ਚ ਅਫ਼ਸਰ

ਬਿਹਾਰ ਦੇ ਗਯਾ ਜ਼ਿਲ੍ਹੇ ਦੀ ਅਫ਼ਸਰ ਸਿਖਲਾਈ ਅਕਾਦਮੀ (ਓਟੀਏ) ਵਿਚ ਸ਼ਨਿਚਰਵਾਰ ਨੂੰ ਸ਼ਾਰਟ ਸਰਵਿਸ ਕਮਿਸ਼ਨ ਟੈਕਨੀਕਲ ਐਂਟਰੀ ਮਹਿਲਾ-ਪੁਰਸ਼ ਦੇ ਚੌਥੇ ਬੈਚ ਨੂੰ ਅਧਿਕਾਰੀਆਂ ਦੇ ਰੂਪ ਵਿਚ ਕਮਿਸ਼ਨ ਦਿੱਤਾ ਗਿਆ। 29ਵੀਂ ਪਾਸਿੰਗ ਆਊਟ ਪਰੇਡ ਵਿਚ 253 ਅਧਿਕਾਰੀ ਕੈਡੇਟਾਂ ਨੇ ਆਖ਼ਰੀ ਪੜਾਅ ਪਾਰ ਕਰ ਕੇ ਭਾਰਤੀ ਫ਼ੌਜ ਵਿਚ ਅਧਿਕਾਰੀ ਬਣਨ ਦਾ ਮਾਣ ਪ੍ਰਾਪਤ ਕੀਤਾ। ਐੱਸਐੱਸਸੀ ਟੈਕਨੀਕਲ ਪੁਰਸ਼-65 ਦੇ 218 ਅਤੇ ਐੱਸਐੱਸਸੀ ਮਹਿਲਾ-36 ਦੇ 35 ਅਧਿਕਾਰੀ ਕੈਡੇਟ ਸ਼ਾਮਲ ਰਹੇ। ਸਮੀਖਿਆ ਅਧਿਕਾਰੀ ਦੇ ਤੌਰ ’ਤੇ ਵੀਅਤਨਾਮ ਪੀਪਲਜ਼ ਆਰਮੀ ਦੇ ਲੈਫਟੀਨੈਂਟ ਜਨਰਲ ਲੇ ਵਨ ਹੁਓਂਗ ਨੇ ਫ਼ੌਜੀ ਵਿਧਾਨ ਅਨੁਸਾਰ, ਸਜਾਏ ਗਏ ਵਾਹਨ ’ਤੇ ਸਵਾਰ ਹੋ ਕੇ ਪਾਸਿੰਗ ਆਊਟ ਪਰੇਡ ਵਿਚ ਸ਼ਾਮਲ ਅਧਿਕਾਰੀ ਕੈਡੇਟਾਂ ਦੀ ਬਟਾਲੀਅਨ ਦਾ ਨਿਰੀਖਣ ਕੀਤਾ।ਉਨ੍ਹਾਂ ਨੇ ਫ਼ੌਜੀ ਅਗਵਾਈ ਨੂੰ ਇਨੋਵੇਸ਼ਨ ਅਪਣਾਉਣ, ਉਦੇਸ਼ਪੂਰਨ ਅਗਵਾਈ, ਉੱਭਰਦੀ ਤਕਨਾਲੋਜੀ ਵਿਚ ਮੁਹਾਰਤ ਹਾਸਲ ਕਰਦੇ ਹੋਏ ਤੇਜ਼ੀ ਨਾਲ ਬਦਲਦੇ ਯੁੱਧ ਖੇਤਰ ਮੁਤਾਬਕ ਆਪਣੇ-ਆਪ ਨੂੰ ਢਾਲਣ ਦੀ ਲੋੜ ’ਤੇ ਜ਼ੋਰ ਦਿੱਤਾ। ਅਕਾਦਮੀ ਦੇ ਅੰਡਰ ਅਫ਼ਸਰ ਪੀ. ਸ਼ਸ਼ੀ ਕੁਮਾਰ ਪਾਸਿੰਗ ਆਊਟ ਪਰੇਡ ਦੇ ਕਮਾਂਡਰ ਸਨ। ਇਸ ਤੋਂ ਬਾਅਦ ਪਿਪਿੰਗ ਸਮਾਰੋਹ ਕਰਵਾਇਆ ਗਿਆ ਜਿੱਥੇ ਨਵੇਂ ਫ਼ੌਜੀ ਅਧਿਕਾਰੀਆਂ ਨੂੰ ਰਾਸ਼ਟਰ ਝੰਡੇ, ਸੰਵਿਧਾਨ ਅਤੇ ਧਾਰਮਿਕ ਗ੍ਰੰਥਾਂ ਦੀ ਸਹੁੰ ਚੁਕਾਈ ਗਈ ਅਤੇ ਨਵੇਂ ਫ਼ੌਜੀ ਅਧਿਕਾਰੀਆਂ ਦੇ ਮੋਢਿਆਂ ’ਤੇ ਬੈਜ ਲਗਾਏ ਗਏ।ਪੀ. ਸ਼ਸ਼ੀ ਕੁਮਾਰ ਨੂੰ ਸਰਬੋਤਮ ਆਲ ਰਾਊਂਡਰ ਚੁਣੇ ਜਾਣ ’ਤੇ ਵੱਕਾਰੀ ਸਵਾਰਡ ਆਫ ਆਨਰ ਦੇ ਨਾਲ ਗੋਰਖਾ ਰਾਈਫਲਜ਼ ਵਿਚ ਕਮਿਸ਼ਨ ਦਿੱਤਾ ਗਿਆ। ਉਨ੍ਹਾਂ ਨੂੰ ਸਮੁੱਚੀ ਯੋਗਤਾ ਕ੍ਰਮ ਵਿਚ ਆਰਡਰ ਆਫ ਮੈਰਿਟ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ’ਤੇ ਸੋਨੇ ਦਾ ਮੈਡਲ ਦਿੱਤਾ ਗਿਆ। ਦੀਪਕ ਸਿੰਘ ਰਾਵਤ ਨੂੰ ਸਮੁੱਚੀ ਯੋਗਤਾ ਕ੍ਰਮ ਵਿਚ ਦੂਜੇ ਸਥਾਨ ਲਈ ਚਾਂਦੀ ਮੈਡਲ ਅਤੇ ਰਾਜਪੂਤ ਰੈਜੀਮੈਂਟ ਵਿਚ ਕਮਿਸ਼ਨ ਦਿੱਤਾ ਗਿਆ। ਐਡਜੁਟੈਂਟ ਨਵਨੀਤ ਸਿੰਘ ਨੂੰ ਸਮੁੱਚੀ ਯੋਗਤਾ ਕ੍ਰਮ ਵਿਚ ਤੀਜੇ ਸਥਾਨ ਲਈ ਕਾਂਸੀ ਦਾ ਮੈਡਲ ਅਤੇ ਪੈਰਾ ਸਪੈਸ਼ਲ ਫੋਰਸਿਜ਼ ਵਿਚ ਕਮਿਸ਼ਨ ਦਿੱਤਾ ਗਿਆ। ਕਾਲੀਧਰ ਕੰਪਨੀ ਨੇ ਸਮੁੱਚੀ ਚੈਂਪੀਅਨ ਕੰਪਨੀ ਬਣਨ ’ਤੇ ਥਲ ਸੈਨਾ ਦੇ ਮੁਖੀ ਦਾ ਬੈਨਰ ਜਿੱਤਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button