
ਪੰਜਾਬ ਦੇ ਸਕੂਲ ਸਿੱਖਿਆ ਵਿਭਾਗ (ਸੈਕੰਡਰੀ) ਵੱਲੋਂ ਰਾਜ ਦੇ ਅਧਿਆਪਕਾਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਵਿਭਾਗ ਨੇ ਮਾਸਟਰ/ਮਿਸਟ੍ਰੈਸ ਅਤੇ ਬੀ.ਪੀ.ਈ.ਓ. (BPEO) ਕਾਡਰ ਦੇ ਅਧਿਕਾਰੀਆਂ ਨੂੰ ਬਤੌਰ ਮੁੱਖ ਅਧਿਆਪਕ ਅਤੇ ਮੁੱਖ ਅਧਿਆਪਿਕਾ ਦੇਹੁਦੇ ਤੇ ਪਦਉਨਤੀ ਦੇ ਕੇ ਨਵੀਂ ਤੈਨਾਤੀ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਦਫ਼ਤਰ ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ), ਪੰਜਾਬ ਵੱਲੋਂ ਜਾਰੀ ਹੁਕਮ ਨੰਬਰ 965425/ਪੀ-2/2026 ਅਨੁਸਾਰ ਕੁੱਲ 178 ਅਧਿਆਪਕਾਂ ਅਤੇ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਹੈ। ਇਸ ਵਿੱਚ ਮਾਸਟਰ/ਮਿਸਟ੍ਰੈਸ ਕਾਡਰ ਦੀ ਓਪਨ ਕੈਟਾਗਰੀ ਦੇ 140, ਅਨੁਸੂਚਿਤ ਜਾਤੀ (SC) ਕੈਟਾਗਰੀ ਦੇ 23, ਦਿਵਿਆਂਗ (PH) ਕੈਟਾਗਰੀ ਦੇ 11 ਅਧਿਆਪਕ ਅਤੇ ਬੀ.ਪੀ.ਈ.ਓ. ਕਾਡਰ ਦੇ 4 ਅਧਿਕਾਰੀ ਸ਼ਾਮਲ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




