InternationalTop News
ਪਾਕਿਸਤਾਨ ਦੀ ਪ੍ਰਸਿੱਧ ਬਲੋਚ ਲੋਕ ਗਾਇਕਾ ਮਾਈ ਸੁਭਾਈ ਬੁਗਤੀ ਦੀ ਗੋਲ਼ੀ ਮਾਰ ਕੇ ਹੱਤਿਆ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਡੇਰਾ ਬੁਗਤੀ ਵਿਚ ਇਕ ਬਲੋਚ ਲੋਕ ਗਾਇਕਾ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਾਈ ਸੁਭਾਈ ਬੁਗਤੀ, ਬੁਗਤੀ ਜਨਜਾਤੀ ਦੀਆਂ ਸ਼ੁਰੂਆਤੀ ਮਹਿਲਾ ਗਾਇਕਾਂ ਵਿੱਚੋਂ ਇਕ ਸਨ। ਪੁਲਿਸ ਅਨੁਸਾਰ ਬਾਈਕ ’ਤੇ ਸਵਾਰ ਅਣਜਾਣ ਹਮਲਾਵਰਾਂ ਨੇ ਡੇਰਾ ਬੁਗਤੀ ਦੇ ਬਾਹਰਲੇ ਇਲਾਕੇ ਵਿਚ ਉਨ੍ਹਾਂ ’ਤੇ ਗੋਲ਼ੀ ਚਲਾਈ ਅਤੇ ਮੌਕੇ ਤੋਂ ਫਰਾਰ ਹੋ ਗਏ। ਗਾਇਕਾ ਨੂੰ ਕਈ ਗੋਲ਼ੀਆਂ ਲੱਗੀਆਂ ਅਤੇ ਉਹ ਮੌਕੇ ’ਤੇ ਹੀ ਦਮ ਤੋੜ ਗਈ।ਪੁਲਿਸ ਨੇ ਅਣਜਾਣ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਡੇਰਾ ਬੁਗਤੀ ਵਿਚ ਪਹਿਲੀ ਵਾਰ ਕਿਸੇ ਗਾਇਕਾ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹੱਤਿਆ ਦੇ ਮਕਸਦ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ। ਇਹ ਘਟਨਾ ਇਕ ਵਾਰ ਫਿਰ ਪਾਕਿਸਤਾਨ ਵਿਚ ਔਰਤਾਂ ਖ਼ਿਲਾਫ਼ ਵਧ ਰਹੀ ਹਿੰਸਾ ਨੂੰ ਉਜਾਗਰ ਕਰਦੀ ਹੈ। ਪਿਛਲੇ ਮਹੀਨੇ, ਤਕਸ਼ਿਲਾ ਵਿਚ 13 ਲੱਖ ਤੋਂ ਵੱਧ ਫਾਲੋਅਰਾਂ ਵਾਲੀ 28 ਸਾਲਾ ਕੰਟੈਂਟ ਕ੍ਰੀਏਟਰ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।ਇਸ ਦੇ ਨਾਲ ਹੀ ਪੀਟੀਆਈ ਅਨੁਸਾਰ, ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਘੱਟ-ਗਿਣਤੀ ਅਹਿਮਦੀ ਫ਼ਿਰਕੇ ਦੇ ਇਕ ਵਿਅਕਤੀ ਨੂੰ ਉਸ ਦੇ ਧਰਮ ਕਾਰਨ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਬੁੱਧਵਾਰ ਨੂੰ ਮੰਡੀ ਬਹਾਊਦੀਨ ਜ਼ਿਲ੍ਹੇ ਵਿਚ ਵਾਪਰੀ। ਐੱਫਆਈਆਰ ਅਨੁਸਾਰ ਕਾਮਰਾਨ ਸਫਦਰ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਮਿਰਜ਼ਾ ਸਫਦਰ ਮਹਿਮੂਦ ਆਪਣੀ ਆਟੋ-ਵਰਕਸ਼ਾਪ ਤੋਂ ਨਮਾਜ਼ ਪੜ੍ਹਨ ਲਈ ਨਿਕਲੇ ਸਨ। ਅਣਜਾਣ ਬੰਦੂਕਧਾਰੀ ਨੇ ਮਸਜਿਦ ਦੇ ਬਾਹਰ ਉਨ੍ਹਾਂ ’ਤੇ ਗੋਲ਼ੀ ਚਲਾਈ ਜਿਸ ਕਾਰਨ ਉਹ ਥਾਏਂ ਮਰ ਗਏ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




