Breaking NewsD5 specialInternationalNews

ਜੁੜਵਾਂ ਬੱਚੀਆਂ ਜਨਮ ਤੋਂ ਅਗਲੇ ਹੀ ਦਿਨ ਕੋਰੋਨਾ ਪੌਜ਼ੀਟਿਵ, ਗਰਭ ‘ਚ ਮਾਂ ਤੋਂ ਹੋਇਆ ਇੰਫੈਕਸ਼ਨ

ਵਾਸ਼ਿੰਗਟਨ : ਦੁਨੀਆ ‘ਚ ਪਹਿਲੀ ਵਾਰ ਦੋ ਜੁੜਵਾਂ ਬੱਚੇ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਇਨ੍ਹਾਂ ਬੱਚੀਆਂ ਦਾ ਜਨਮ 3 ਜੁਲਾਈ ਨੂੰ ਬ੍ਰਿਟੇਨ ‘ਚ ਹੋਇਆ ਸੀ। ਮੀਡੀਆਂ ਰਿਪੋਰਟ ਮੁਤਾਬਕ ਦੋਵਾਂ ਬੱਚੀਆਂ ਮਾਂ ਦੇ ਸੰਕਰਮਿਤ ਹੋਣ ਤੋਂ ਬਾਅਦ ਕੋਰੋਨਾ ਪੌਜ਼ੀਟਿਵ ਪਾਈਆਂ ਗਈਆਂ ਹਨ। ਡਾਕਟਰ ਨੇ ਬੱਚੀਆਂ ਦੇ ਜਨਮ ਦੇ ਅਗਲੇ ਹੀ ਦਿਨ ਮਾਤਾ – ਪਿਤਾ ਨੂੰ ਇਸਦੀ ਰਿਪੋਰਟ ਦਿੱਤੀ। 32 ਸਾਲਾ ਸਾਰਾ ਦੇ ਅੰਦਰ ਕੋਰੋਨਾ ਦੇ ਕੋਈ ਲੱਛਣ ਨਹੀਂ ਦਿੱਖ ਰਹੇ ਸੀ ਪਰ ਬੱਚੀਆਂ ਦੇ ਜਨਮ ਤੋਂ ਪਹਿਲਾਂ ਉਹ ਕਾਫ਼ੀ ਘਬਰਾਈ ਹੋਈ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਦੋਵੇਂ ਬੱਚੀਆਂ ਨੂੰ ਗਰਭਨਾਲ ਦੇ ਜ਼ਰੀਏ ਮਾਂ ਤੋਂ ਕੋਰੋਨਾ ਦੀ ਇੰਫੈਕਸ਼ਨ ਹੋਈ ਹੋਵੇਗੀ। ਚੰਗੀ ਗੱਲ ਇਹ ਹੈ ਕਿ ਜਨਮ ਲੈਣ ਤੋਂ ਬਾਅਦ ਦੋਵੇਂ ਜ਼ਲਦ ਹੀ ਰਿਕਵਰ ਹੋ ਗਈਆਂ।

🔴 Live ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ‘ਤੇ ਰੋਕ ਕਿਉਂ ?ਭਗਵੰਤ ਮਾਨ ਹੁਣ ਕਿਸਾਨੀ ਦੇ ਕਾਤਲਾਂ ਨੂੰ ਸਿਖਾਉਣਗੇ ਸਬਕ !

14 ਦਿਨ ਕੁਆਰਨਟਾਈਨ ‘ਚ ਰਹਿਣ ਤੋਂ ਬਾਅਦ ਸਿਹਤਮੰਦ
14 ਦਿਨਾਂ ਦੇ ਕੁਆਰਨਟਾਈਨ ਤੋਂ ਬਾਅਦ ਸਿਰਫ ਪਿਤਾ ਅਰੋਨ ਹੀ ਉਹਨਾਂ ਨੂੰ ਦੇਖ ਪਾਏ। ਤਕਰੀਬਨ ਛੇ ਹਫ਼ਤਿਆਂ ਬੀਤਣ ਤੋਂ ਬਾਅਦ, ਡਾਕਟਰਾਂ ਨੇ ਬੱਚੀਆਂ ਨੂੰ ਸਿਹਤਮੰਦ, ਤੰਦਰੁਸਤ ਅਤੇ ਕੋਰੋਨਾ ਮੁਕਤ ਘੋਸ਼ਿਤ ਕੀਤਾ ਹੈ ਅਤੇ ਹੁਣ ਉਹ ਪਹਿਲੀ ਵਾਰ ਘਰ ਜਾਣ ਲਈ ਤਿਆਰ ਹਨ। ਸਾਰਾ ਨੇ ਕਿਹਾ, ‘ਮੈਂ ਬਹੁਤ ਘਬਰਾ ਗਈ ਸੀ।

ਕੈਪਟਨ ਨੇ ਕਿਸਾਨਾਂ ਨਾਲ ਕੀਤਾ ਧੋਖਾ ! ਤਾਂ ਹੀ ਕਿਸਾਨ ਉੱਤਰੇ ਸੜਕਾਂ ‘ਤੇ, ਬੈਂਸ ਕਰ ਲਿਆਇਆ ਸਬੂਤ ਇਕੱਠੇ

ਜਿਵੇਂ ਹੀ ਮੈਨੂੰ ਪਤਾ ਲੱਗਿਆ ਕਿ ਮੈਨੂੰ ਕੋਵਿਡ -19 ਹੈ, ਮੈਨੂੰ ਆਪਣੇ ਆਪ ‘ਤੇ ਗੁੱਸਾ ਅਉਣ ਲੱਗ ਪਿਆ ਸੀ। ਉਨ੍ਹਾਂ ਨੇ ਕਿਹਾ, ‘ਮੈਨੂੰ ਨਹੀਂ ਪਤਾ ਸੀ ਕਿ ਇਸਦਾ ਕੀ ਅਰਥ ਸੀ। ਮੈਂ ਬਹੁਤ ਘਬਰਾ ਰਹੀ ਸੀ। ਮੈਂ ਪਹਿਲਾਂ ਹੀ ਆਪਣੀ ਇਕ ਧੀ ਨੂੰ ਗੁਆ ਬੈਠੀ ਸੀ ਅਤੇ ਸਦਮੇ ਵਿਚ ਸੀ ਕਿਸੇ ਨੂੰ ਨਹੀਂ ਪਤਾ ਸੀ ਕਿ ਅੱਗੇ ਕੀ ਹੋਣ ਵਾਲਾ ਹੈ। ਇਹ ਬ੍ਰਿਟੇਨ ਵਿਚ ਕੋਰੋਨਾ ਵਾਇਰਸ (ਕੋਵਿਡ -19) ਨਾਲ ਪੈਦਾ ਹੋਏ ਪਹਿਲੇ ਜੁੜਵਾਂ ਬੱਚੇ ਸਨ।

ਸਿਰ ਤੋਂ ਉਠਿਆ ਦੋ ਪੱਤਾਂ ਦਾ ਹੱਥ,ਹੁਣ 2 ਸਮੇਂ ਦੀ ਰੋਟੀ ਤੋਂ ਤਰਸ ਰਹੇ ਨੇ ਬਜ਼ੁਰਗ ਮਾਂ-ਬਾਪ!

ਜੁੜਵਾਂ ਬੱਚਿਆਂ ਦੇ ਕਾਰਨ ਸਾਰਾ ਨੂੰ ਗਰਭ ਅਵਸਥਾ ਵਿੱਚ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਸਨੂੰ ਗਰਭ ਅਵਸਥਾ ਵਿੱਚ ਬਹੁਤ ਪ੍ਰੇਸ਼ਾਨੀ ਹੋਈ। ਸਾਰਾ ਵੈਸਟ ਕੰਬਰਲੈਂਡ ਹਸਪਤਾਲ ਤੋਂ 300 ਮੀਲ ਦੀ ਦੂਰੀ ‘ਤੇ ਲੰਡਨ ਲੇਜ਼ਰ ਸਰਜਰੀ ਲਈ ਆਈ ਸੀ। ਹਾਲਾਂਕਿ, ਇੱਥੇ ਡਾਕਟਰ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਦੋਹਾਂ ਲੜਕੀਆਂ ਵਿਚੋਂ ਸਿਰਫ ਇਕ ਨੂੰ ਬਚਾ ਸਕਣਗੇ। ਹਾਲਾਂਕਿ, ਬਾਅਦ ਵਿੱਚ ਸੁਰੱਖਿਅਤ ਡਿਲੀਵਰੀ ਕੀਤੀ ਗਈ ਅਤੇ ਦੋਵੇਂ ਬੱਚੀਆਂ ਇਸ ਸੰਸਾਰ ਵਿੱਚ ਆਈਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button