InternationalTop News

ਅਮਰੀਕਾ ’ਚ ਆਏ ਖ਼ਤਰਨਾਕ ਹੜ੍ਹ

 ਅਮਰੀਕਾ ਵਿਚ ਆਏ ਫ਼ਲੈਸ਼ ਫਲੱਡਜ਼ ਦੌਰਾਨ ਘੱਟੋ ਘੱਟ 20 ਜਣੇ ਲਾਪਤਾ ਹੋ ਗਏ ਅਤੇ ਐਰੀਜ਼ੋਨਾ ਦੇ ਗ੍ਰੈਂਡ ਕੈਨੀਅਨ ਵਿਚ ਹਰ ਚੀਜ਼ ਪਾਣੀ ਵਿਚ ਰੁੜ੍ਹਦੀ ਨਜ਼ਰ ਆਈ। ਹੁਣ ਤੱਕ ਇਕ ਲਾਸ਼ ਬਰਾਮਦ ਹੋਣ ਦੀ ਰਿਪੋਰਟ ਹੈ ਅਤੇ ਰਾਹਤ ਟੀਮਾਂ ਵੱਲੋਂ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਕੋਲੋਰਾਡੋ ਨਦੀ ਨੇੜੇ ਲਾਲ ਮਿੱਟੀ ਦੇ ਕੱਚੇ ਪਹਾੜ ਪਾਣੀ ਵਿਚ ਖੁਰਦੇ ਚਲੇ ਗਏ ਅਤੇ ਭਾਰੀ ਮਿਕਦਾਰ ਵਿਚ ਗਾਦ ਵਿਛਣ ਕਰ ਕੇ ਲਾਪਤਾ ਲੋਕਾਂ ਦੇ ਜਿਊਂਦੇ ਮਿਲਣ ਦੇ ਆਸਾਰ ਘੱਟ ਨਜ਼ਰ ਆ ਰਹੇ ਹਨ। ਇਸੇ ਦੌਰਾਨ 62 ਜਣਿਆਂ ਨੂੰ ਨੈਸ਼ਨਲ ਪਾਰਕ ਵਿਚੋਂ ਸੁਰੱਖਿਅਤ ਕੱਢਿਆ ਗਿਆ। ਪੈਦਲ ਲੋਕਾਂ ਵਾਸਤੇ ਬਣੇ ਜ਼ਿਆਦਾਤਰ ਪੁਲ ਪਾਣੀ ਵਿਚ ਰੁੜ੍ਹ ਗਏ ਅਤੇ ਮੁੜ ਉਸਾਰੀ ਹੋਣ ਤੱਕ ਲੋਕਾਂ ਦਾ ਗ੍ਰੈਂਡ ਕੈਨੀਅਨ ਵੱਲ ਜਾਣ ਬੰਦ ਕਰ ਦਿਤਾ ਗਿਆ ਹੈ।ਐਰੀਜ਼ੋਨਾ ਦੇ ਗ੍ਰੈਂਡ ਕੈਨੀਅਨ ’ਚ 20 ਜਣੇ ਲਾਪਤਾ ਨੈਸ਼ਨਲ ਪਾਰਕ ਸਰਵਿਸ ਨੇ ਦੱਸਿਆ ਕਿ ਅਚਨਚੇਤ ਆਏ ਹੜ੍ਹ ਇਲਾਕੇ ਵਿਚ ਲੋਕਾਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਵਾਲੀ ਇਕੋ-ਇਕ ਪਾਈਪਲਾਈਨ ਵੀ ਰੋੜ੍ਹ ਕੇ ਲੈ ਗਏ। ਨੈਸ਼ਨਲ ਵੈਦਰ ਸਰਵਿਸ ਦੇ ਮੌਸਮ ਵਿਗਿਆਨੀ ਜਸਟਿਨ ਜੌਹਨਡ੍ਰੋਅ ਨੇ ਦੱਸਿਆ ਕਿ ਲਗਾਤਾਰ ਭਾਰੀ ਬਾਰਸ਼ ਨੇ ਹਾਲਾਤ ਨਾਜ਼ੁਕ ਬਣਾ ਦਿਤੇ ਅਤੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆਉਣ ਲੱਗਾ। ਤੇਜ਼ ਵਗਦੇ ਪਾਣੀ ਤੋਂ ਇਲਾਵਾ ਕੱਚੇ ਪਹਾੜ ਡਿੱਗਣ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਗ੍ਰੈਂਡ ਕੈਨੀਅਨ ਦੇ ਇਤਿਹਾਸਕਾਰ ਟੌਮ ਮਾਰਟਿਨ ਨੇ ਫੇਸਬੁੱਕ ’ਤੇ ਲਿਖਿਆ ਕਿ ਬ੍ਰਾਈਟ ਏਂਜਲ ਕ੍ਰੀਕ ਇਲਾਕੇ ਵਿਚੋਂ ਦਰੱਖਤ, ਪੁਲ ਅਤੇ ਹੋਰ ਢਾਂਚੇ ਪਾਣੀ ਨਾਲ ਰੁੜ੍ਹ ਕੇ ਜਾਂਦੇ ਨਜ਼ਰ ਆਏ ਜਦਕਿ ਕੋਲੋਰਾਡੋ ਨਦੀ ਵਿਚ ਪਾਣੀ ਦਾ ਪੱਧਰ ਅੱਠ ਫੁੱਟ ਤੱਕ ਵਧ ਗਿਆ।ਮਿੱਟੀ ਦੇ ਕੱਚੇ ਪਹਾੜ ਖੁਰੇ, ਰਾਹਤ ਕਾਮਿਆਂ ਨੂੰ ਮਿਲੀ ਇਕ ਲਾਸ਼ ਦੂਜੇ ਪਾਸੇ ਹਾਇਕਰਜ਼ ਗਰੁੱਪ ਦੇ ਮੈਂਬਰ ਡੇਵਿਡ ਜੇ ਗ੍ਰੈਗਰੀ ਨੇ ਇਕ ਵੀਡੀਓ ਸਾਂਝੀ ਕਰਦਿਆਂ ਹੈਲੀਕਾਪਟਰ ਰਾਹੀਂ ਕੀਤੇ ਜਾ ਰਹੇ ਬਚਾਅ ਕਾਰਜਾਂ ’ਤੇ ਚਾਨਣਾ ਪਾਇਆ। ਲਾਪਤਾ ਲੋਕਾਂ ਦੀ ਭਾਲ ਵਿਚ ਪਾਰਕ ਸਰਵਿਸ ਅਤੇ ਐਰੀਜ਼ੋਨਾ ਡਿਪਾਰਟਮੈਂਟ ਆਫ਼ ਪਬਲਿਕ ਸੇਫ਼ਟੀ ਦੇ ਹੈਲੀਕਾਪਟਰਾਂ ਨੂੰ ਤੈਨਾਤ ਕੀਤਾ ਗਿਆ ਹੈ। ਇਸੇ ਦੌਰਾਨ ਨੈਸ਼ਨਲ ਪਾਰਕ ਸਰਵਿਸ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪ੍ਰਭਾਵਤ ਇਲਾਕੇ ਦੇ ਹਰ ਕੋਨੇ ਵਿਚ ਲਾਪਤਾ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button