Breaking NewsD5 specialInternationalNewsTop NewsUncategorized

ਆਸਟ੍ਰੇਲੀਆ-ਨਿਊਜ਼ੀਲੈਂਡ ਵਿਚਾਲੇ ਹਵਾਈ ਸੇਵਾ ਸ਼ੁਰੂ

ਸਿਡਨੀ  : ਆਸਟ੍ਰੇਲੀਆ-ਨਿਊਜ਼ੀਲੈਂਡ ਵਿਚਾਲੇ ਅੱਜ ਤੋਂ ਹਵਾਈ ਸੇਵਾ ਸ਼ੁਰੂ ਹੋ ਗਈ ਹੈ। ਅੱਜ ਸਵੇਰੇ ਜਦੋਂ ਸਿਡਨੀ ਤੋਂ ਟ੍ਰਾਂਸ ਤਸਮਾਨ ਸਮਝੌਤੇ ਤਹਿਤ ਉੱਡੀ ਪਹਿਲੀ ਜੈਟਸਟਾਰ ਫਲਾਈਟ ਆਕਲੈਂਡ ਪਹੁੰਚੀ ਤਾਂ ਉਥੇ ਮੌਜੂਦ ਰਿਸ਼ਤੇਦਾਰਾਂ ਵੱਲੋਂ ਆਪਣੇ ਪਿਆਰਿਆਂ ਦਾ ਹੰਝੂਆਂ ਭਰਿਆ ਸਵਾਗਤ ਕੀਤਾ ਗਿਆ। ਬੀਤੇ ਇੱਕ ਸਾਲ ਤੋਂ ਚੱਲ ਰਹੇ ਲੰਬੇ ਇੰਤਜ਼ਾਰ ਦੇ ਖ਼ਾਤਮੇ ਦੀ ਖੁਸ਼ੀ, ਲੋਕਾਂ ਨੇ ਇਕ-ਦੂਜੇ ਦੇ ਗਲੇ ਲੱਗ ਕੇ ਮਨਾਈ।

ਮੁੱਖ ਮੰਤਰੀ ਨੇ ਗਵਰਨਰ ਨਾਲ ਮਿਲ ਲਿਆ ਵੱਡਾ ਫੈਸਲਾ,ਲੱਗਿਆ ਕਰਫਿਊ,ਬਾਰਡਰ ਹੋਣਗੇ ਖਾਲ੍ਹੀ

ਅੱਜ ਇੱਥੇ 30 ਉਡਾਣਾਂ ਨਿਰਧਾਰਤ ਕੀਤੀਆਂ ਗਈਆਂ ਹਨ, ਜਿਹਨਾਂ ਵਿਚੋਂ ਕੁੱਲ 10,000 ਯਾਤਰੀਆਂ ਨੇ ਟ੍ਰਾਂਸ-ਤਸਮਾਨ ਰਸਤੇ ਉਡਾਣ ਭਰੀ ਹੈ।ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਇਸ ਬਾਬਤ ਖੁਸ਼ੀ ਜ਼ਾਹਿਰ ਕਰਦਿਆਂ ਆਪਣਾ ਬਿਆਨ ਜਾਰੀ ਕੀਤਾ ਅਤੇ ਆਉਣ ਵਾਲੇ ਯਾਤਰੀਆਂ ਦਾ ਭਰਵਾਂ ਸਵਾਗਤ ਕੀਤਾ।ਜੈਸਿੰਡਾ ਨੇ ਕਿਹਾ ਕਿ ਬਹੁਤ ਵਧੀਆ ਗੱਲ ਹੈ ਕਿ ਦੋਹਾਂ ਦੇਸ਼ਾਂ ਵਿਚਾਲੇ ਹੁਣ ਕੁਆਰੰਟੀਨ ਮੁਕਤ ਯਾਤਰਾਵਾਂ ਦੀ ਬਹਾਲੀ ਮੁੜ ਤੋਂ ਸ਼ੁਰੂ ਹੋ ਗਈ ਹੈ ਅਤੇ ਵਿਛੜੇ ਪਰਿਵਾਰ ਆਪਸ ਵਿਚ ਮਿਲ ਰਹੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button