Canada ’ਚ ਪੰਜਾਬਣ ਦੇ ਕਥਿਤ ਕਾਤਲ ਵਿਰੁੱਧ ਦੋਸ਼ ਆਇਦ

ਕੈਨੇਡਾ ਦੇ ਜੈਜ਼ਮਿਨ ਕੌਰ ਢੇਸੀ ਕਤਲ ਮਾਮਲੇ ਵਿਚ ਐਡਮਿੰਟਨ ਪੁਲਿਸ ਵੱਲੋਂ 16 ਸਾਲਾ ਮੁੰਡੇ ਵਿਰੁੱਧ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਦੱਸਿਆ ਕਿ ਭਾਵੇਂ ਸ਼ੱਕੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਸੀ ਪਰ ਦੋਸ਼ ਆਇਦ ਕਰਨ ਦੀ ਪ੍ਰਕਿਰਿਆ ਲਈ ਪੋਸਟਮਾਰਟਮ ਰਿਪੋਰਟ ਆਉਣ ਦੀ ਉਡੀਕ ਕੀਤੀ ਗਈ। ਪੁਲਿਸ ਮੁਤਾਬਕ ਬੁੱਧਵਾਰ ਨੂੰ ਜੈਜ਼ਮਿਨ ਢੇਸੀ ਦਾ ਪੋਸਟਮਾਰਟਮ ਕੀਤਾ ਗਿਆ ਜੋ ਐਤਵਾਰ ਸਵੇਰੇ ਤਕਰੀਬਨ ਸੱਤ ਵਜੇ ਐਡਮਿੰਟਨ ਦੇ 139ਵੇਂ ਐਵੇਨਿਊ ਅਤੇ 32ਵੀਂ ਸਟ੍ਰੀਟ ਇਲਾਕੇ ਵਿਚ ਗੋਲੀਬਾਰੀ ਦੌਰਾਨ ਦਮ ਤੋੜ ਗਈ।ਐਡਮਿੰਟਨ ਪੁਲਿਸ ਨੇ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਲਾਏ ਸਟਾਫ਼ ਸਾਰਜੈਂਟ ਰੌਬ ਬਿਲਾਵੇਅ ਨੇ ਕਿਹਾ ਕਿ ਅੱਲ੍ਹੜਾਂ ਵਿਚ ਵਧ ਰਹੀ ਹਿੰਸਾ ਰੋਕਣ ਲਈ ਪਰਵਾਰਾਂ, ਸਕੂਲਾਂ, ਕਮਿਊਨਿਟੀ ਜਥੇਬੰਦੀਆਂ ਅਤੇ ਲਾਅ ਐਨਫ਼ੋਰਸਮੈਂਟ ਏਜੰਸੀਆਂ ਨੂੰ ਸਾਂਝੇ ਯਤਨ ਕਰਨੇ ਹੋਣਗੇ। ਦੱਸ ਦੇਈਏ ਕਿ ਕੈਨੇਡਾ ਦੇ ਯੂਥ ਕ੍ਰਿਮੀਨਲ ਜਸਟਿਸ ਐਕਟ ਅਧੀਨ ਮ੍ਰਿਤਕ ਅਤੇ ਸ਼ੱਕੀ ਦੋਹਾਂ ਵਿਚੋਂ ਕਿਸੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਜੈਜ਼ਮਿਨ ਢੇਸੀ ਦੇ ਪਰਵਾਰ ਵੱਲੋਂ ਗੋਫੰਡਮੀ ਪੇਜ ਰਾਹੀਂ ਉਸ ਦੇ ਇਸ ਦੁਨੀਆਂ ਤੋਂ ਰੁਖਸਤ ਹੋਣ ਦੀ ਦੁਖਦ ਜਾਣਕਾਰੀ ਸਾਂਝੀ ਕੀਤੀ ਗਈ। ਪੁਲਿਸ ਵੱਲੋਂ ਜੈਜ਼ਮਿਨ ਦੇ ਕਤਲ ਲਈ ਜ਼ਿੰਮੇਵਾਰ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।”,
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




