Breaking NewsD5 specialInternationalNewsTop News

Joe Biden ਅਮਰੀਕਾ ਦੇ 46ਵੇਂ ਬਣੇ ਰਾਸ਼ਟਰਪਤੀ, Kamala Harris ਨੇ ਉਪ ਰਾਸ਼ਟਰਪਤੀ ਦੀ ਚੁੱਕੀ ਸਹੁੰ

ਵਾਸ਼ਿੰਗਟਨ : Joe Biden ਨੇ ਬੁੱਧਵਾਰ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਅਤੇ Kamala Harris ਨੇ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਦੇ ਤੌਰ ‘ਤੇ ਸਹੁੰ ਚੁੱਕੀ ਹੈ। ਸਹੁੰ ਚੁੱਕ ਸਮਾਰੋਹ ਲਈ ਸਖ਼ਤ ਸੁਰੱਖਿਆ ਵਿਵਸਥਾ ਕੀਤੀ ਗਈ ਸੀ। ਪੂਰਵ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਨੂੰ ਰੋਕਣ ਲਈ ਕੈਪੀਟਲ ਬਿਲਡਿੰਗ (ਸੰਸਦ ਭਵਨ) ਦੇ ਦੁਆਲੇ ਹਜ਼ਾਰਾਂ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸੀ। ਡੈਮੋਕਰੇਟਿਕ ਨੇਤਾ ਬਾਈਡਨ (78) ਕੈਪੀਟਲ ਬਿਲਡਿੰਗ ਦੇ ‘ਵੈਸਟ ਫਰੰਟ’ ਦੇ ਚੀਫ਼ ਜਸਟਿਸ ਜੋਨ ਰਾਬਰਟਸ ਨੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਇਸ ਵਾਰ ਸਮਾਰੋਹ ‘ਚ ਘੱਟ ਲੋਕਾਂ ਨੂੰ ਬੁਲਾਇਆ ਗਿਆ ਅਤੇ ਨੈਸ਼ਨਲ ਗਾਰਡ ਦੇ 25,000 ਤੋਂ ਵੱਧ ਜਵਾਨ ਸੁਰੱਖਿਆ ‘ਚ ਤਾਇਨਾਤ ਸਨ।

ਕਿਸਾਨੀ ਅੰਦੋਲਨ ਨਾਲ ਜੁੜੀ ਵੱਡੀ ਖ਼ਬਰ.ਅੰਦੋਲਨ ਦੌਰਾਨ ਵਾਪਰਿਆ ਵੱਡਾ ਭਾਣਾ?

ਡੋਨਾਲਡ ਟਰੰਪ, ਬਾਈਡਨ ਦੇ ਸਹੁੰ ਚੁੱਕ ਸਮਾਰੋਹ ‘ਚ ਸ਼ਾਮਿਲ ਨਹੀਂ ਹੋਏ। ਅਮਰੀਕਾ ਦੇ ਇਤਿਹਾਸ ਦੇ ਸਭ ਤੋਂ ਪੁਰਾਣੇ ਰਾਸ਼ਟਰਪਤੀ ਬਾਈਡਨ ਨੇ ਆਪਣੇ ਪਰਿਵਾਰ ਦੀ 127 ਸਾਲ ਪੁਰਾਣੀ ਬਾਈਬਲ ‘ਤੇ ਹੱਥ ਰੱਖ ਕੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕੀ। ਇਸ ਬਾਈਬਲ ‘ਤੇ ਹੱਥ ਰੱਖ ਕੇ ਉਨ੍ਹਾਂ ਨੇ ਉਪ ਰਾਸ਼ਟਰਪਤੀ ਅਹੁਦੇ ਦੀ ਸਹੁੰ ਲਈ ਸੀ। ਬਾਈਡਨ ਦੇ ਸਹੁੰ ਲੈਣ ਤੋਂ ਪਹਿਲਾਂ ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਇਤਿਹਾਸਿਕ ਸਹੁੰ ਚੁੱਕ ਸਮਾਰੋਹ ਦੇ ਦੌਰਾਨ ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਦੇ ਰੂਪ ‘ਚ ਸਹੁੰ ਚੁੱਕੀ। ਹੈਰਿਸ ਅਮਰੀਕਾ ਦੀ 49ਵੀਂ ਉਪ ਰਾਸ਼ਟਰਪਤੀ ਹੈ।

ਲਓ ਵਕੀਲ ਘੇਰਨਗੇ ਪ੍ਰਧਾਨ ਮੰਤਰੀ ਦਾ ਘਰ?ਕਿਸਾਨਾਂ ਲਈ ਲਿਆ ਵੱਡਾ ਫੈਸਲਾ,ਹੁਣ ਕਰਵਾਉਣਗੇ ਕਾਨੂੰਨ ਰੱਦ?

ਹੈਰਿਸ (56), ਚੇਨਈ ਦੇ ਰਹਿਣ ਵਾਲੇ ਇੱਕ ਭਾਰਤੀ ਪ੍ਰਵਾਸੀ ਦੀ ਧੀ, ਨੇ ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਬਣ ਕੇ ਇਤਹਾਸ ਰਚ ਦਿੱਤਾ ਹੈ। ਉਹ ਇਸ ਅਹੁਦੇ ‘ਤੇ ਪਹੁੰਚਣ ਵਾਲੀ ਪਹਿਲੀ ਏਸ਼ੀਆਈ ਅਮਰੀਕੀ ਵੀ ਹੈ। ਉਸ ਦਾ ਪਤੀ 56 ਸਾਲ ਦਾ ਡਗਲਸ ਅਮਹੋਫ ਇਸ ਦੇ ਨਾਲ ਹੀ ਅਮਰੀਕਾ ਦੇ ਪਹਿਲੇ ‘ਸੇਕੇਂਡ ਜੈਂਟਲਮੈਨ’, ਅਮਰੀਕੀ ਉਪ ਰਾਸ਼ਟਰਪਤੀ ਦਾ ਪਹਿਲਾ ਮਰਦ ਜੀਵਨ ਸਾਥੀ ਬਣ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button