InternationalTop News

ਕੈਨੇਡਾ ’ਚ ਲੁਟੇਰੇ ਨੇ ਕੀਤਾ ਪੰਜਾਬੀ ਕਾਰੋਬਾਰੀ ਦਾ ਕਤਲ

ਐਡਮਿੰਟਨ : ਕੈਨੇਡਾ ਵਿਚ ਲੁਟੇਰਿਆਂ ਤੋਂ ਆਪਣਾ ਸਟੋਰ ਬਚਾਉਣ ਦਾ ਯਤਨ ਕਰ ਰਹੇ 48 ਸਾਲਾ ਸੁਖਜੀਤ ਰੰਧਾਵਾ ਦਾ ਕਤਲ ਕਰ ਦਿੱਤਾ ਗਿਆ। ਐਡਮਿੰਟਨ ਵਿਖੇ ਵਾਪਰੀ ਵਾਰਦਾਤ ਬਾਰੇ ਸੁਖਜੀਤ ਰੰਧਾਵਾ ਦੇ ਦੋਸਤ ਰਵੀ ਪ੍ਰਕਾਸ਼ ਨੇ ਦੱਸਿਆ ਕਿ ਲੁਟੇਰੇ ਨੇ ਸ਼ਰਾਬ ਦੀਆਂ ਬੋਤਲਾਂ ਚੁੱਕ ਕੇ ਫਰਾਰ ਹੋਣ ਦਾ ਯਤਨ ਕੀਤਾ ਪਰ ਇਸ ਤੋਂ ਪਹਿਲਾਂ ਹੀ ਸੁਖਜੀਤ ਰੰਧਾਵਾ ਨੇ ਦਰਵਾਜ਼ਾ ਲੌਕ ਕਰ ਦਿਤਾ।ਗੁੱਸੇ ਵਿਚ ਆਏ ਲੁਟੇਰੇ ਨੇ ਸੁਖਜੀਤ ਰੰਧਾਵਾ ’ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਨੂੰ ਗੰਭੀਰ ਜ਼ਖਮੀ ਕਰ ਕੇ ਫਰਾਰ ਹੋ ਗਿਆ।  112 ਐਵੇਨਿਊ ਅਤੇ 82 ਸਟ?ਰੀਟ ਇਲਾਕੇ ਦੇ ਸਟ੍ਰਿਪ ਮਾਲ ਵਿਚ ਵਾਰਦਾਤ ਬਾਰੇ ਪਤਾ ਲਗਦਿਆਂ ਹੀ ਆਲੇ ਦੁਆਲੇ ਮੌਜੂਦ ਲੋਕ ਇਕੱਠੇ ਹੋ ਗਏ ਅਤੇ ਸੁਖਜੀਤ ਰੰਧਾਵਾ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਉਨ੍ਹਾਂ ਦਮ ਤੋੜ ਦਿਤਾ।ਪੋਸਟਮਾਰਟਮ ਮਗਰੋਂ ਸੁਖਜੀਤ ਰੰਧਾਵਾ ਦੀ ਮੌਤ ਕਤਲ ਕਰਾਰ ਦੇ ਦਿੱਤੀ ਗਈ। ਪੁਲਿਸ ਨੇ ਇਸ ਮਾਮਲੇ ਵਿਚ 22 ਸਾਲਾ ਨਿਕੋਲਸ ਬਟਲਰ ਨੂੰ ਗ੍ਰਿਫ਼ਤਾਰ ਕਰਦਿਆਂ ਉਸ ’ਤੇ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕਰ ਦਿੱਤੇ। ਰਵੀ ਪ੍ਰਕਾਸ਼ ਨੇ ਭਰੇ ਮਨ ਨਾਲ ਕਿਹਾ ਕਿ ਉਨ੍ਹਾਂ ਦੇ ਦੋਸਤ ਨੂੰ ਆਪਣੇ ਹੀ ਸਟੋਰ ਅੰਦਰ ਕਤਲ ਕਰ ਦਿੱਤਾ ਗਿਆ। ਐਡਮਿੰਟਨ ਸ਼ਹਿਰ ਦੇ ਇਸ ਇਲਾਕੇ ਵਿਚ ਸੁਰੱਖਿਆ ਨਾਂ ਦੀ ਕੋਈ ਚੀਜ਼ ਬਾਕੀ ਨਹੀਂ ਬਚੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button