InternationalTop News

ਵਰਕ ਪਰਮਿਟ ਤੋਂ ਨਾਂਹ, ਸੈਂਕੜੇ ਵਿਦਿਆਰਥੀ ਸੜਕਾਂ ’ਤੇ

ਪਿਛਲੇ ਦਸ ਦਿਨਾਂ ਤੋਂ ਕੈਨੇਡਾ ਦੇ ਕੈਲਗਰੀ ਵਿੱਚ 1000 ਤੋਂ ਵਧ ਵਿਦਿਆਰਥੀ ਸੜਕਾਂ ਉੱਤੇ ਹਨ। ਉਹ ਕੈਨੇਡਾ ਸਰਕਾਰ ਵੱਲੋਂ ਪੋਸਟ ਗਰੈਜੂਏਸ਼ਨ ਵਰਕ ਪਰਮਿਟ ਨਾ ਦੇਣ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ; ਹਾਲਾਂਕਿ ਦਿਲਚਸਪ ਤੱਥ ਹੈ ਕਿ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਕਥਿਤ ਮੁਸੀਬਤ ’ਚ ਪਾਉਣ ਵਾਲੀ ਜਲੰਧਰ ਦੀ ਇਮੀਗ੍ਰੇਸ਼ਨ ਫਰਮ ਹੈ। ਫਰਮ ਦਾ ਮਾਲਕ ‘ਕੈਨੇਡੀਅਨ ਇੰਸਟੀਚਿਊਟ ਆਫ ਓਸਟੀਓਪੈਥਿਕ ਥੈਰੇਪੀ’ (ਸੀ ਆਈ ਓ ਟੀ) ਦਾ ਸਹਿ-ਮਾਲਕ ਵੀ ਹੈ। ਇਹ ‘ਪ੍ਰੋਟੇਜ ਕਾਲਜ’ ਨਾਲ ਜਨਤਕ-ਨਿੱਜੀ ਭਾਈਵਾਲੀ ਤਹਿਤ ਕੰਮ ਕਰਨ ਵਾਲਾ ‘ਮਨੋਨੀਤ ਲਰਨਿੰਗ ਇੰਸਟੀਚਿਊਟ’ ਹੈ, ਜਿੱਥੇ ਇਨ੍ਹਾਂ ਵਿਦਿਆਰਥੀਆਂ ਨੇ ਅੱਠ ਮਹੀਨਿਆਂ ਤੋਂ ਲੈ ਕੇ ਦੋ ਸਾਲ ਦੀ ਮਿਆਦ ਦੇ ਵੱਖ-ਵੱਖ ਡਿਪਲੋਮਾ ਕੋਰਸ ਕੀਤੇ ਹਨ। ਫਰਮ ਦਾ ਮਾਲਕ ਇਸ ਵੇਲੇ ਦੁਬਈ ਵਿੱਚ ਰੀਅਲ ਅਸਟੇਟ ਦਾ ਕਾਰੋਬਾਰ ਕਰ ਰਿਹਾ ਹੈ, ਜਦੋਂਕਿ ਵਿਦਿਆਰਥੀ ਵਿੱਚ-ਵਿਚਾਲੇ ਫਸੇ ਹਨ।ਸੜਕਾਂ ’ਤੇ ਉਤਰਨ ਲਈ ਮਜਬੂਰ ਵਿਦਿਆਰਥੀਆਂ ਨੇ ਅਜੇ ਪਿਛਲੇ ਸਾਲ ਦੀ ਪੜ੍ਹਾਈ ਪੂਰੀ ਕੀਤੀ ਹੈ ਅਤੇ ਉਨ੍ਹਾਂ ਉਦੋਂ ਹੀ ਵਰਕ ਪਰਮਿਟ ਅਪਲਾਈ ਕਰ ਦਿੱਤੇ ਸਨ; ਹਾਲਾਂਕਿ ਜੁਲਾਈ ਦੇ ਅੱਧ ਵਿੱਚ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ ਆਰ ਸੀ ਸੀ) ਨੇ ਵੱਡੀ ਗਿਣਤੀ ਵਿੱਚ ਉਨ੍ਹਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ। ਉਨ੍ਹਾਂ ਦੀਆਂ ਅਰਜ਼ੀਆਂ ਇਸ ਆਧਾਰ ’ਤੇ ਰੱਦ ਕੀਤੀਆਂ ਗਈਆਂ ਕਿ ਉਨ੍ਹਾਂ ਦੇ ਪ੍ਰੋਗਰਾਮ ‘ਪ੍ਰਵਾਨਿਤ ਨਹੀਂ’ ਸਨ, ਜਿਸ ਕਰ ਕੇ ਉਹ ਵਰਕ ਪਰਮਿਟਾਂ ਲਈ ਅਯੋਗ ਹੋ ਗਏ। ਹੁਣ ਉਨ੍ਹਾਂ ਨੂੰ ਨਿਆਇਕ ਨਜ਼ਰਸਾਨੀ ਲਈ ਅਪਲਾਈ ਕਰਨਾ ਪਿਆ ਹੈ। ਵਿਦਿਆਰਥੀਆਂ ਨੇ ਪੰਜਾਬੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਸੁਖ ਧਾਲੀਵਾਲ ਤੇ ਪੰਜਾਬੀ ਭਾਈਚਾਰੇ ਤੱਕ ਪਹੁੰਚ ਕੀਤੀ ਹੇ। ਜੇ ਇਨ੍ਹਾਂ ਵਿਦਿਆਰਥੀਆਂ ਨੂੰ ਕੋਈ ਰਾਹਤ ਨਾ ਮਿਲੀ ਤਾਂ ਉਨ੍ਹਾਂ ਨੂੰ ਅਗਲੇ 70 ਦਿਨਾਂ ’ਚ ਵਾਪਸ ਪੰਜਾਬ ਮੁੜਨਾ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button