PunjabTop News

ਲੁਧਿਆਣਾ ਦੀਆਂ 6 ਕੰਪਨੀਆਂ ‘ਤੇ ED ਦੀ ਵੱਡੀ ਕਾਰਵਾਈ

ED ਨੇ ਮਨੀ ਲਾਂਡਰਿੰਗ ਰੋਕਥਾਮ ਐਕਟ 2002 ਤਹਿਤ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਲੁਧਿਆਣਾ ਵਿੱਚ “ਆਫ ਦ ਸ਼ੈਲਫ” ਸਕੀਮ ਅਧੀਨ ਅਲਾਟ ਕੀਤੀ ਗਈ ਉਦਯੋਗਿਕ ਜ਼ਮੀਨ ਸਬੰਧੀ ਕਾਰਵਾਈ ਹੋਰ ਤੇਜ਼ ਕਰ ਦਿੱਤੀ ਹੈ। ED ਨੇ ਲੁਧਿਆਣਾ ਦੀਆਂ 6 ਉਦਯੋਗਿਕ ਕੰਪਨੀਆਂ ਨੂੰ ਅਲਾਟ ਕੀਤੀ ਗਈ ਕਰੀਬ 340 ਏਕੜ ਜ਼ਮੀਨ ਦਾ ਵਿਸਥਾਰਪੂਰਵਕ ਰਿਕਾਰਡ ਮੰਗਿਆ ਹੈ।ਜਿਨ੍ਹਾਂ ਕੰਪਨੀਆਂ ਦਾ ਰਿਕਾਰਡ ਮੰਗਿਆ ਗਿਆ ਹੈ, ਉਨ੍ਹਾਂ ਵਿੱਚ ਵਰਧਮਾਨ ਐਂਡ ਮਹਾਵੀਰ ਸਪਿਨਿੰਗ ਜਨਰਲ ਮਿਲਜ਼ ਲਿਮਿਟੇਡ, ਰੌਇਲ ਇੰਡਸਟਰੀਜ਼ ਲਿਮਿਟੇਡ, ਹੀਰੋ ਸਾਈਕਲਜ਼ ਲਿਮਿਟੇਡ, ਓਸਵਾਲ ਫੈਟਸ ਐਂਡ ਆਇਲ ਲਿਮਿਟੇਡ, ਰਿਤੇਸ਼ ਇੰਡਸਟਰੀਜ਼ ਲੁਧਿਆਣਾ ਅਤੇ ਏ-ਵਨ (AONE) ਸਾਈਕਲ ਲਿਮਿਟੇਡ ਸ਼ਾਮਲ ਹਨ।
ਇਹ ਕਾਰਵਾਈ ED ਵੱਲੋਂ ਹਾਲ ਹੀ ਵਿੱਚ PSIEC ਦੇ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਦੇ ਘਰਾਂ ਸਮੇਤ 11 ਥਾਵਾਂ ‘ਤੇ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਕੀਤੀ ਗਈ ਹੈ। ਜਾਂਚ ਏਜੰਸੀ ਹੁਣ ਉਦਯੋਗਿਕ ਜ਼ਮੀਨਾਂ ਦੀ ਅਲਾਟਮੈਂਟ ਅਤੇ ਇਸ ਨਾਲ ਜੁੜੇ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ED ਦੇ ਜਲੰਧਰ ਜ਼ੋਨਲ ਦਫ਼ਤਰ ਨੇ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (GLADA) ਦੇ ਐਸਟੇਟ ਅਫ਼ਸਰ ਨੂੰ ਪੱਤਰ ਲਿਖ ਕੇ ਫੋਕਲ ਪੁਆਇੰਟ ਫੇਜ਼-8 ਅਤੇ ਧੰਧਾਰੀ ਕਲਾਂ ਵਿੱਚ ਅਲਾਟ ਕੀਤੀਆਂ ਗਈਆਂ ਉਦਯੋਗਿਕ ਜ਼ਮੀਨਾਂ ਸਬੰਧੀ ਪੂਰਾ ਰਿਕਾਰਡ ਮੰਗਿਆ ਹੈ।
ਜਾਂਚ ਏਜੰਸੀ ਨੇ GLADA ਤੋਂ ਚੇਂਜ ਆਫ਼ ਲੈਂਡ ਯੂਜ਼ (CLU) ਨਾਲ ਸਬੰਧਤ ਦਸਤਾਵੇਜ਼, ਲੇਆਉਟ ਮਨਜ਼ੂਰੀ, ਬਾਅਦ ਵਿੱਚ ਕੀਤੀਆਂ ਗਈਆਂ ਲੇਆਉਟ ਤਬਦੀਲੀਆਂ, ਜ਼ਮੀਨ ਦੀ ਮਾਲਕੀ ਦੀਆਂ ਸ਼ਰਤਾਂ, 60 ਫ਼ੀਸਦੀ ਉਦਯੋਗਿਕ ਵਿਕਾਸ ਨਾਲ ਸਬੰਧਤ ਜਾਣਕਾਰੀ, ਨੈੱਟ ਰਿਹਾਇਸ਼ੀ ਘਣਤਾ ਦੇ ਵੇਰਵੇ ਅਤੇ ਪੂਰੀ ਫ਼ਾਈਲ ਦੀ ਸਕੈਨ ਕਾਪੀ ਵੀ ਮੰਗੀ ਹੈਮੰਨਿਆ ਜਾ ਰਿਹਾ ਹੈ ਕਿ ED ਦੀ ਇਹ ਜਾਂਚ “ਆਫ ਦ ਸ਼ੈਲਫ” ਸਕੀਮ ਤਹਿਤ ਕੀਤੀਆਂ ਗਈਆਂ ਜ਼ਮੀਨਾਂ ਦੀ ਅਲਾਟਮੈਂਟ ਵਿੱਚ ਸੰਭਾਵਿਤ ਬੇਨਿਯਮੀਆਂ ਅਤੇ ਮਨੀ ਲਾਂਡਰਿੰਗ ਦੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਅੱਗੇ ਵਧਾਈ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button