PunjabTop News

ਚੰਨੀ ਖ਼ਿਲਾਫ਼ ਹੋਈ ਸ਼ਿਕਾਇਤ ਦੇ ਮਾਮਲੇ ’ਚ ਸ਼ਿਕਾਇਤਕਰਤਾ ਆਇਆ ਸਾਹਮਣੇ, ਕਿਹਾ- ਮੇਰੇ ਵੱਲੋਂ ਕੋਈ ਸ਼ਿਕਾਇਤ ਨਹੀਂ ਕੀਤੀ ਗਈ

ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਵਿਜੀਲੈਂਸ ਬਿਊਰੋ ’ਚ ਹੋਈ ਸ਼ਿਕਾਇਤ ਦੇ ਮਾਮਲੇ ’ਚ ਹੁਣ ਇਕ ਨਵਾਂ ਮੋੜ ਸਾਹਮਣੇ ਆਇਆ ਹੈ। ਹੁਣ ਸ਼ਿਕਾਇਤਕਰਤਾ ਰਾਜਬਿੰਦਰ ਸਿੰਘ ਨੇ ਵੱਡਾ ਖ਼ੁਲਾਸਾ ਕਰਦੇ ਹੋਏ ਦੱਸਿਆ ਕਿ ਜਿਹੜਾਂ ਸ਼ਿਕਾਇਤ ਵਾਲਾ ਪੱਤਰ ਵਿਜੀਲੈਸ ਨੂੰ ਮਿਲਿਆਂ ਉਹ ਉਸ ਨੇ ਨਹੀਂ ਭੇਜਿਆ। ਬਲਕਿ ਉਸ ਕਥਿਤ ਦਾ ਕਹਿਣਾ ਹੈ ਕਿ ਜਿਹੜੀ ਸ਼ਿਕਾਇਤ ਵਿਜੀਲੈਂਸ ਕੋਲ ਹੈ ਉਸ ਸ਼ਿਕਾਇਤ ’ਤੇ ਉਸ ਨੇ ਕਦੀ ਵੀ ਹਸਤਾਖਰ ਨਹੀਂ ਕੀਤੇ ਸਨ। ਹੁਣ ਉਸ ਕਥਿਤ ਵੱਲੋਂ ਆਪਣੇ ਹਸਤਾਖਰ ਸਮੇਤ ਇਕ ਪੱਤਰ ਵਿਜੀਲੈਂਸ ਨੂੰ ਭੇਜ ਕੇ ਦੱਸਿਆ ਕਿ ਉਸਨੇ ਇਹੋ ਜਿਹੀ ਕੋਈ ਸ਼ਿਕਾਇਤ ਨਹੀਂ ਦਿੱਤੀ।

Fake Degree ਵਾਲੇ Doctor ਕਾਬੂ, ਜ਼ਿੰਦਗੀਆਂ ਨਾਲ ਕਰ ਰਹੇ ਸੀ ਖਿਲਵਾੜ, ਕੇਂਦਰ ਤੱਕ ਖੜਕੇ ਫੋਨ | D5 Channel Punjabi

ਬਲਕਿ ਜਿਨ੍ਹਾਂ ਲੋਕਾਂ ਨੇ ਉਸ ਦੇ ਹਸਤਾਖਰ ਕਰ ਕੇ ਸ਼ਿਕਾਇਤ ਦਿੱਤੀ ਹੈ ਉਸ ’ਤੇ ਕਾਰਵਾਈ ਕੀਤੀ ਜਾਵੇ। ਰਾਜਬਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਜਿਹੜੀ ਸ਼ਿਕਾਇਤ ਉਸ ਦੇ ਨਾਂ ’ਤੇ ਵਿਜੀਲੈਂਸ ਨੂੰ ਦਿੱਤੀ ਗਈ ਹੈ ਉਹ ਕਿਸੇ ਵਿਅਕਤੀ ਨੇ ਆਪਣੀ ਪੈਂਡਿੰਗ ਪੇਮੇਂਟ ਕੱਢਵਾਉਣ ਲਈ ਉਸ ਦੇ ਨਾਂ ਤੋਂ ਭੇਜ ਦਿੱਤੀ ਸੀ, ਇਹ ਸਚੋਦੇ ਹੋਏ ਕਿ ਜੇਕਰ ਵਿਜੀਲੈਂਸ ਕੁਝ ਕਰੇਗੀ ਤਾਂ ਉਸ ਨੂੰ ਪੇਮੇਂਟ ਮਿਲ ਜਾਵੇਗੀ।

Lakha Sidhana ਨੇ ਚੁੱਕਿਆ ਨਵਾਂ ਮੁੱਦਾ, ਹੁਣ ਦੁਕਾਨਦਾਰਾਂ ‘ਤੇ ਵੀ ਹੋਵਗੀ ਕਾਰਵਾਈ | D5 Channel Punjabi

ਦੱਸਣਯੋਗ ਹੈ ਕਿ ਵਿਜੀਲੈਂਸ ਨੂੰ ਮਿਲੀ ਸ਼ਿਕਾਇਤ ’ਚ ਦੋਸ਼ ਲਗਾਏ ਗਏ ਸਨ ਕਿ ਦਾਸਤਾਨ-ਏ-ਸ਼ਹਾਦਤ ਸਬੰਧੀ ਕਰਵਾਏ ਗਏ ਪ੍ਰੋਗਰਾਮਾਂ ’ਚ ਲੱਖਾਂ ਰੁਪਏ ਦਾ ਘਪਲਾ ਹੋਇਆ ਹੈ। ਇਸ ਪੈਸੇ ਦਾ ਇਸਤੇਮਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਦੇ ਵਿਆਹ ’ਤੇ ਕੀਤਾ ਗਿਆ। ਚੰਨੀ ਨੇ ਇਸ ਪੂਰੀ ਸ਼ਿਕਾਇਤ ਨੂੰ ਬਦਲਾਖੋਰੀ ਦੱਸਦੇ ਹੋਏ ਕਿਹਾ ਸੀ ਕਿ ਸਰਕਾਰ ਹਿੰਦੂ ਤੇ ਦਲਿਤ ਨੇਤਾਵਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਹਾਲਾਂਕਿ ਵਿਜੀਲੈਂਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਿਕਾਇਤ ’ਤੇ ਜਾਂਚ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button