InternationalTop News
ਟਰੰਪ ਦੀ ਸਖ਼ਤੀ ਦਾ ਅਸਰ! ਅਮਰੀਕਾ ਛੱਡ ਗਏ 30 ਲੱਖ ਤੋਂ ਵੱਧ ਪ੍ਰਵਾਸੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਜਦੋਂ ਤੋਂ ਟਰੰਪ ਨੇ ਦੁਬਾਰਾ ਸੱਤਾ ਸੰਭਾਲੀ ਹੈ, ਉਦੋਂ ਤੋਂ ਹੁਣ ਤੱਕ ਲਗਭਗ 30 ਲੱਖ ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀ ਅਮਰੀਕਾ ਛੱਡ ਚੁੱਕੇ ਹਨ। ਇਹਨਾਂ ਵਿੱਚੋਂ 22 ਲੱਖ ਲੋਕਾਂ ਨੇ ਆਪਣੀ ਮਰਜ਼ੀ ਨਾਲ ਦੇਸ਼ ਛੱਡਿਆ ਹੈ, ਜਦਕਿ 9,85,000 ਤੋਂ ਵੱਧ ਲੋਕਾਂ ਨੂੰ ਜ਼ਬਰਦਸਤੀ ਦੇਸ਼ ਨਿਕਾਲਾ ਦਿੱਤਾ ਗਿਆ ਹੈ।
ਰੋਜ਼ਾਨਾ 2 ਹਜ਼ਾਰ ਗੈਰਕਾਨੂੰਨੀ ਪ੍ਰਵਾਸੀ ਕਾਬੂ ਕਰਨ ਦੇ ਟੀਚੇ ਵੱਲ ਵਧ ਰਹੇ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈਸੀਈ) ਏਜੰਟਾਂ ਨੇ ਜੁਲਾਈ ਮਹੀਨੇ ਦੌਰਾਨ 46 ਹਜ਼ਾਰ ਪ੍ਰਵਾਸੀਆਂ ਨੂੰ ਇਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ ਵਿਚ ਡੱਕਿਆ ਅਤੇ ਜੂਨ ਵਿਚ ਗ੍ਰਿਫ਼ਤਾਰ ਕੀਤੇ 43 ਹਜ਼ਾਰ ਪ੍ਰਵਾਸੀਆਂ ਦਾ ਅੰਕੜਾ ਵੀ ਪਾਰ ਕਰ ਲਿਆ। ਪੂਰੇ ਦੇਸ਼ ਵਿੱਚ ਲਗਭਗ 68,000 ਲੋਕ ਆਈਸੀਈ ਦੀਆਂ ਹਿਰਾਸਤੀ ਸਹੂਲਤਾਂ ਵਿੱਚ ਬੰਦ ਹਨ। ਡੋਨਾਲਡ ਟਰੰਪ ਦੀਆਂ ਸਖ਼ਤ ਹਦਾਇਤਾਂ ਦੀ ਪਾਲਣਾ ਕਰਦਿਆਂ ਅਮਰੀਕਾ ਦਾ ਕੋਈ ਸ਼ਹਿਰ, ਕਸਬਾ ਅਤੇ ਪਿੰਡ ਨਹੀਂ ਛੱਡਿਆ ਜਾ ਰਿਹਾ, ਜਿਥੇ ਇਮੀਗ੍ਰੇਸ਼ਨ ਛਾਪੇ ਨਾ ਵੱਜੇ ਹੋਣ।
ਬਰਾਕ ਓਬਾਮਾ ਅਤੇ ਜਾਰਜ ਬੁਸ਼ ਦੇ ਕਾਰਜਕਾਲ ਦੌਰਾਨ ਇਮੀਗ੍ਰੇਸ਼ਨ ਮਹਿਕਮੇ ਵਿਚ ਉਚ ਅਹੁਦੇ ’ਤੇ ਰਹਿ ਚੁੱਕੀ ਥੈਰੇਸਾ ਕਾਰਡੀਨਲ ਬ੍ਰਾਊਨ ਦਾ ਕਹਿਣਾ ਸੀ ਕਿ ਮਾਰਕਵੇਲ ਮੂਲੀਨ ਦੇ ਮੰਤਰੀ ਬਣਨ ਮਗਰੋਂ ਗੈਰਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਤੇਜ਼ ਹੋਈ ਹੈ। ਕ੍ਰਿਸਟੀ ਨੌਇਮ ਵੇਲੇ ਇਸ਼ਤਿਹਾਰਬਾਜ਼ੀ ਜ਼ਿਆਦਾ ਹੁੰਦੀ ਸੀ ਅਤੇ ਕੰਮ ਘੱਟ ਪਰ ਮੂਲੀਨ ਦੇ ਆਉਣ ਮਗਰੋਂ ਹਾਲਾਤ ਬਦਲ ਗਏ। ਬਿਲਕੁਲ ਉਹੀ ਟੀਮ ਹੁਣ ਕੰਮ ਕਰ ਰਹੀ ਹੈ ਜੋ ਕ੍ਰਿਸਟੀ ਨੌਇਮ ਦੀ ਅਗਵਾਈ ਹੇਠ ਛਾਪੇ ਮਾਰ ਰਹੀ ਸੀ ਪਰ ਇਮੀਗ੍ਰੇਸ਼ਨ ਹਿਰਾਸਤੀਆਂ ਦੀ ਗਿਣਤੀ ਵਧ ਚੁੱਕੀ ਹੈ। ਹੁਣ ਟਰੰਪ ਸਰਕਾਰ ਦੀ ਅੱਖ 3 ਲੱਖ ਤੋਂ ਵੱਧ ਹੈਤੀ ਨਾਗਰਿਕਾਂ ’ਤੇ ਹੈ ਜਿਨ੍ਹਾਂ ਦਾ ਟੈਂਪਰੇਰੀ ਪ੍ਰੋਟੈਕਟਡ ਸਟੇਟਸ ਖ਼ਤਮ ਕਰਦਿਆਂ ਸੈਲਫ਼ ਡਿਪੋਰਟੇਸ਼ਨ ਦਾ ਸੱਦਾ ਦਿਤਾ ਜਾ ਰਿਹਾ ਹੈ। ਓਹਾਇਓ ਨਾਲ ਸਬੰਧਤ ਵੱਡੀ ਗਿਣਤੀ ਵਿਚ ਪ੍ਰਵਾਸੀਆਂ ਨੋਟਿਸ ਭੇਜ ਕੇ ਆਈਸੀਈ ਦਫ਼ਤਰਾਂ ਵਿਚ ਤਲਬ ਕੀਤਾ ਗਿਆ ਹੈ ਜਿਸ ਮਗਰੋਂ ਸਪ੍ਰਿੰਗਫ਼ੀਲਡ ਇਲਾਕੇ ਦੀਆਂ ਕਮਿਊਨਿਟੀਜ਼ ਵਿਚ ਡਰ ਪੈਦਾ ਹੋ ਗਿਆ ਹੈ।ਹੁਣ ਆਈਸੀਈ ਵਾਲੇ ਵਰਦੀ ਵਿਚ ਛਾਪੇ ਮਾਰਨ ਦੀ ਬਜਾਏ ਸਾਦੇ ਕੱਪੜਿਆਂ ਵਿਚ ਜਾਂਦੇ ਹਨ ਅਤੇ ਹਵਾਈ ਅੱਡਿਆਂ ’ਤੇ ਵੀ ਫੜੋ ਫੜੀ ਤੇਜ਼ ਕੀਤੀ ਗਈ ਹੈ। ਟ੍ਰਾਂਸਪੋਰਟੇਸ਼ਨ ਸਕਿਉਰਿਟੀ ਐਡਮਨਿਸਟ੍ਰੇਸ਼ਨ ਨਾਲ ਤਾਲਮੇਲ ਕਰਦਿਆਂ ਨੌਨਸਿਟੀਜ਼ਨ ਮੁਸਾਫ਼ਰਾਂ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਅਤੇ ਜਿਉਂ ਹੀ ਅਜਿਹੇ ਲੋਕ ਜਹਾਜ਼ ਵਿਚੋਂ ਉਤਰਦੇ ਹਨ ਤਾਂ ਇਮੀਗ੍ਰੇਸ਼ਨ ਮਹਿਕਮੇ ਦੀ ਗੱਡੀ ਵਿਚ ਸੁੱਟ ਲਿਆ ਜਾਂਦਾ ਹੈ। ਨੇੜਿਉਂ ਲੰਘ ਰਹੇ ਕੁਝ ਲੋਕਾਂ ਵੱਲੋਂ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਵੀਡੀਓ ਵੀ ਰਿਕਾਰਡ ਕੀਤੀ ਗਈ ਪਰ ਆਈਸੀਈ ਵਾਲਿਆਂ ਨੂੰ ਕੋਈ ਫ਼ਰਕ ਨਹੀਂ ਪੈਦਾ। ਨਵੇਂ ਭਰਤੀ ਕੀਤੇ ਆਈਸੀਈ ਏਜੰਟਾਂ ਨੂੰ ਇਨ੍ਹਾਂ ਟ੍ਰੈਫ਼ਿਕ ਸਟੌਪਸ ’ਤੇ ਤੈਨਾਤ ਕੀਤਾ ਜਾਂਦਾ ਹੈ ਅਤੇ ਇਸੇ ਰਫ਼ਤਾਰ ਨਾਲ ਦੇਸ਼ ਨਿਕਾਲੇ ਦਾ ਸਿਲਸਿਲਾ ਜਾਰੀ ਰਿਹਾ ਤਾਂ ਅਮਰੀਕਾ ਦੇ ਇਮੀਗ੍ਰੇਸ਼ਨ ਇਤਿਹਾਸ ਵਿਚ ਨਵਾਂ ਰਿਕਾਰਡ ਸਿਰਜਿਆ ਜਾਵੇਗਾ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.