IndiaTop News

ਡੋਕਲਾਮ ਨੇੜੇ ਰੇਲ ਸੰਪਰਕ ਵਧਾਉਣ ਦੀ ਤਿਆਰੀ, ਭਾਰਤ-ਚੀਨ ਸਰਹੱਦ ਨੇੜੇ 17 ਕਿਲੋਮੀਟਰ ਲੰਬੀ ਨਵੀਂ ਰੇਲ ਲਾਈਨ ਨੂੰ ਮਨਜ਼ੂਰੀ

ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਾਲੇ 2017 ਵਿੱਚ ਜਿਸ ਡੋਕਲਾਮ ਇਲਾਕੇ ਨੂੰ ਲੈ ਕੇ ਤਣਾਅ ਹੋਇਆ ਸੀ, ਹੁਣ ਉਸ ਨੇੜੇ ਤੱਕ ਰੇਲਵੇ ਸੰਪਰਕ ਵਧਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਲਈ ਭਾਰਤੀ ਰੇਲਵੇ ਖੂਨੀਆ ਮੋੜ ਤੋਂ ਜਲਢਾਕਾ ਤੱਕ ਨਵੀਂ ਰੇਲਵੇ ਲਾਈਨ ਬਣਾਉਣ ਦੀ ਯੋਜਨਾ ‘ਤੇ ਕੰਮ ਕਰ ਰਿਹਾ ਹੈ। ਇਹ ਪ੍ਰੋਜੈਕਟ ਸਰਹੱਦੀ ਸੁਰੱਖਿਆ, ਰਣਨੀਤਕ ਆਵਾਜਾਈ ਅਤੇ ਟੂਰਿਜ਼ਮ (ਸੈਰ-ਸਪਾਟੇ) ਨੂੰ ਉਤਸ਼ਾਹਿਤ ਕਰਨ ਦੇ ਲਿਹਾਜ਼ ਤੋਂ ਬਹੁਤ ਅਹਿਮ ਮੰਨਿਆ ਜਾ ਰਿਹਾ ਹੈ।
ਭਾਰਤ-ਚੀਨ-ਭੂਟਾਨ ਟ੍ਰਾਈ-ਜੰਕਸ਼ਨ ਦੇ ਨੇੜੇ ਸੰਪਰਕ ਵਧਾਉਣ ਦੇ ਉਦੇਸ਼ ਨਾਲ ਉੱਤਰੀ ਬੰਗਾਲ ਵਿੱਚ 17 ਕਿਲੋਮੀਟਰ ਲੰਬੀ ਇਸ ਨਵੀਂ ਰਣਨੀਤਕ ਰੇਲਵੇ ਲਾਈਨ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਸਿਲੀਗੁੜੀ ਦੇ ਸੰਸਦ ਮੈਂਬਰ ਰਾਜੂ ਬਿਸਟਾ ਨੇ ਦੱਸਿਆ ਕਿ ਰੇਲ ਮੰਤਰਾਲੇ ਨੇ ਜਲਢਾਕਾ ਤੱਕ 17 ਕਿਲੋਮੀਟਰ ਲੰਬੀ ਨਵੀਂ ਰੇਲਵੇ ਲਾਈਨ ਲਈ ਲਗਭਗ 272 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਹ ਲਾਈਨ ਚਾਲਸਾ ਦੇ ਨੇੜੇ ਖੂਨੀਆ ਮੋੜ ਤੋਂ ਸ਼ੁਰੂ ਹੋਵੇਗੀ ਅਤੇ ਜਲਪਾਈਗੁੜੀ ਤੇ ਕਲਿੰਪੌਂਗ ਫ਼ੌਰੈਸਟ ਡਿਵੀਜ਼ਨ ਤੋਂ ਹੋ ਕੇ ਲੰਘੇਗੀ।
ਜਲਢਾਕਾ ਨਦੀ 186 ਤੋਂ 233 ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਨਦੀ ਹੈ, ਜੋ ਸਿੱਕਮ, ਪੱਛਮੀ ਬੰਗਾਲ, ਭੂਟਾਨ ਅਤੇ ਬੰਗਲਾਦੇਸ਼ ਤੋਂ ਹੋ ਕੇ ਵਗਦੀ ਹੈ। ਇਸ ਦੀ ਸ਼ੁਰੂਆਤ ਸਿੱਕਮ ਵਿੱਚ ਜੈਲੇਪ ਲਾ ਦੱਰੇ ਦੇ ਨੇੜੇ ਸਥਿਤ ਕੁਪੁਪ (ਬਿਟਾਂਗ) ਝੀਲ ਤੋਂ ਹੁੰਦੀ ਹੈ ਅਤੇ ਅੱਗੇ ਚੱਲ ਕੇ ਇਹ ਬ੍ਰਹਮਪੁੱਤਰ ਨਦੀ ਵਿੱਚ ਮਿਲ ਜਾਂਦੀ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button