InternationalTop News
ਸੂਡਾਨ ‘ਚ ਭਿਆਨਕ ਹਵਾਈ ਹਮਲਾ: ਸਿਵਲ ਕੋਰਟ ‘ਤੇ ਫ਼ੌਜ ਦੇ ਡ੍ਰੋਨ ਹਮਲੇ ‘ਚ 35 ਲੋਕਾਂ ਦੀ ਮੌਤ

ਸੂਡਾਨ ਦੇ ਦਾਰਫੁਰ ਖੇਤਰ ’ਚ ਇਕ ਸਿਵਲ ਕੋਰਟ ’ਤੇ ਫ਼ੌਜ ਦੇ ਡ੍ਰੋਨ ਹਮਲੇ ’ਚ 35 ਲੋਕ ਮਾਰੇ ਗਏ। ਇਕ ਮਨੁੱਖੀ ਅਧਿਕਾਰ ਸਮੂਹ ਨੇ ਇਹ ਜਾਣਕਾਰੀ ਦਿੱਤੀ। ਸੂਡਾਨ ’ਚ ਅੱਤਿਆਚਾਰ ਦੇ ਮਾਮਲਿਆਂ ਦਾ ਰਿਕਾਰਡ ਰੱਖਣ ਵਾਲੇ ਸੁਤੰਤਰ ਸਮੂਹ ਐਮਰਜੈਂਸੀ ਲਾਇਰਸ ਨੇ ਐਤਵਾਰ ਨੂੰ ਕਿਹਾ ਕਿ ਸੂਡਾਨੀ ਫ਼ੌਜ ਦੇ ਡ੍ਰੋਨ ਹਮਲੇ ’ਚ ਉੱਤਰ ਦਾਰਫੁਰ ਦੇ ਅਲ ਜਵੀਆ ਗਾਰਾ ਪਿੰਡ ਦੇ ਸਿਵਲ ਕੋਰਟ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਇਆ ਗਿਆ।
ਇਹ ਇਲਾਕੇ ’ਚ ਅਹਿਮ ਨਿਆਇਕ ਤੇ ਸਮਾਜਿਕ ਸੇਵਾ ਦਿੰਦਾ ਹੈ। ਸਮੂਹ ਨੇ ਇਕ ਬਿਆਨ ’ਚ ਕਿਹਾ ਕਿ ਨਾਗਰਿਕਾਂ ਤੇ ਨਾਗਰਿਕ ਢਾਂਚਿਆਂ ’ਤੇ ਹਮਲੇ ਕਰਨਾ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਦੀ ਘੋਰ ਉਲੰਘਣਾ ਹੈ। ਸੂਡਾਨੀ ਫ਼ੌਜ ਵਲੋਂ ਹਾਲੇ ਕੋਈ ਬਿਆਨ ਨਹੀਂ ਆਇਆ ਹੈ। ਸੰਘਰਸ਼ ਨਿਗਰਾਨੀ ਸਮੂਹ ਆਰਮਡ ਕਾਨਫਲਿਕਟ ਲੋਕੇਸ਼ਨ ਐਂਡ ਇਵੈਂਟ ਡਾਟਾ ਦੇ ਮੁਤਾਬਕ, ਅਪ੍ਰੈਲ, 2023 ’ਚ ਨੀਮ ਫ਼ੌਜੀ ਰੈਪਿਡ ਸਪੋਰਟ ਫੋਰਸਿਜ਼ ਤੇ ਸੂਡਾਨੀ ਫ਼ੌਜ ਵਿਚਾਲੇ ਛਿੜੀ ਜੰਗ ’ਚ ਹੁਣ ਤੱਕ 59 ਹਜ਼ਾਰ ਲੋਕ ਮਾਰੇ ਜਾ ਚੁੱਕੇ ਹਨ। ਜਦਕਿ ਸਹਾਇਤਾ ਸਮੂਹਾਂ ਦਾ ਕਹਿਣਾ ਹੈ ਕਿ ਅਸਲ ’ਚ ਇਹ ਗਿਣਤੀ ਕਈ ਗੁਣਾ ਜ਼ਿਆਦਾ ਹੋ ਸਕਦੀ ਹੈ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.