
ਸਵੇਰੇ ਕਟਾਣੀ ਰੋਡ ਤੋਂ ਮਿਲੀ, ਪਰ ਚੋਰ ਹਾਲ਼ੇ ਵੀ ਫਰਾਰਲੌਕ ਤੋੜ ਕੇ ਡੀਜ਼ਲ ਕੀਤਾ ਗਿਆ ਚੋਰੀਬੱਸ ਅੱਡੇ ਦੇ CCTV ਨਿਕਲੇ ਬੰਦ, ਸੁਰੱਖਿਆ ਪ੍ਰਬੰਧਾਂ ‘ਤੇ ਉੱਠੇ ਸਵਾਲਮੋਰਿੰਡਾ: ਮੋਰਿੰਡਾ ਬੱਸ ਅੱਡੇ ਤੋਂ ਪੀਆਰਟੀਸੀ ਦੀ ਇੱਕ ਬੱਸ ਚੋਰੀ ਹੋਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਚੋਰ ਰਾਤ ਸਮੇਂ ਬੱਸ ਅੱਡੇ ਵਿੱਚ ਖੜ੍ਹੀ ਪੀ.ਆਰ.ਟੀ.ਸੀ. ਚੰਡੀਗੜ੍ਹ ਡਿੱਪੂ ਦੀ ਬੱਸ ਨੰਬਰ ਪੀਬੀ-65 ਏਕੇ-4954 ਲੈ ਕੇ ਫ਼ਰਾਰ ਹੋ ਗਏ। ਹਾਲਾਂਕਿ ਕੁਝ ਘੰਟਿਆਂ ਬਾਅਦ ਇਹ ਬੱਸ ਕਟਾਣੀ ਰੋਡ ‘ਤੇ ਖੜ੍ਹੀ ਮਿਲ ਗਈ, ਪਰ ਚੋਰਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਿਆ। ਇਸ ਦੌਰਾਨ ਬੱਸ ਵਿੱਚੋਂ ਡੀਜ਼ਲ ਵੀ ਚੋਰੀ ਕਰ ਲਿਆ ਗਿਆ ਅਤੇ ਉਸ ਦੇ ਤਾਲੇ ਵੀ ਤੋੜ ਦਿੱਤੇ ਗਏ। ਘਟਨਾ ਤੋਂ ਬਾਅਦ ਪੀਆਰਟੀਸੀ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ, ਪਰ ਬੱਸ ਅੱਡੇ ਵਿੱਚ ਲੱਗੇ ਕੈਮਰੇ ਹੀ ਬੰਦ ਮਿਲੇ, ਜਿਸ ਕਾਰਨ ਜਾਂਚ ਵਿੱਚ ਮੁਸ਼ਕਲ ਆ ਰਹੀ ਹੈ। ਬੱਸ ਦੇ ਚਾਲਕ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਸਨਿੱਚਰਵਾਰ ਰਾਤ ਕਰੀਬ 8 ਵਜੇ ਆਪਣੀ ਡਿਊਟੀ ਪੂਰੀ ਕਰਨ ਤੋਂ ਬਾਅਦ ਬੱਸ ਮੋਰਿੰਡਾ ਬੱਸ ਅੱਡੇ ਵਿੱਚ ਖੜ੍ਹੀ ਕਰਕੇ ਘਰ ਚਲੇ ਗਏ ਸਨ। ਜਦੋਂ ਉਹ ਐਤਵਾਰ ਸਵੇਰੇ ਵਾਪਸ ਆਏ ਤਾਂ ਬੱਸ ਆਪਣੀ ਥਾਂ ‘ਤੇ ਨਹੀਂ ਸੀ। ਉਨ੍ਹਾਂ ਦੱਸਿਆ ਕਿ ਬੱਸ ਵਿੱਚ ਲੱਗੇ ਜੀਪੀਐਸ ਸਿਸਟਮ ਰਾਹੀਂ ਪਤਾ ਲੱਗਾ ਕਿ ਰਾਤ ਕਰੀਬ 1 ਵਜੇ ਬੱਸ ਬੱਸ ਅੱਡੇ ਤੋਂ ਬਾਹਰ ਲਿਜਾਈ ਗਈ ਸੀ। ਇਸ ਤੋਂ ਬਾਅਦ ਜਦੋਂ ਬੱਸ ਅੱਡੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਕਾਫ਼ੀ ਸਮੇਂ ਤੋਂ ਖ਼ਰਾਬ ਪਏ ਹਨ ਅਤੇ ਕੋਈ ਰਿਕਾਰਡਿੰਗ ਨਹੀਂ ਹੋਈ। ਹਰਦੀਪ ਸਿੰਘ ਨੇ ਦੱਸਿਆ ਕਿ ਬਾਅਦ ਵਿੱਚ ਭਾਲ ਕਰਨ ‘ਤੇ ਬੱਸ ਕਟਾਣੀ ਰੋਡ ‘ਤੇ ਖੜ੍ਹੀ ਮਿਲ ਗਈ। ਚੋਰ ਬੱਸ ਵਿੱਚੋਂ ਡੀਜ਼ਲ ਕੱਢ ਕੇ ਲੈ ਗਏ ਸਨ ਅਤੇ ਬੱਸ ਦੇ ਤਾਲੇ ਵੀ ਤੋੜ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੋਰਿੰਡਾ ਥਾਣੇ ਵਿੱਚ ਸ਼ਿਕਾਇਤ ਦੇ ਦਿੱਤੀ ਗਈ ਹੈ, ਪਰ ਅਜੇ ਤੱਕ ਚੋਰਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੋਰਿੰਡਾ ਬੱਸ ਅੱਡੇ ‘ਤੇ ਹਰ ਰਾਤ ਕਈ ਸਰਕਾਰੀ ਬੱਸਾਂ ਖੜ੍ਹੀਆਂ ਹੁੰਦੀਆਂ ਹਨ, ਪਰ ਨਾ ਉੱਥੇ ਕੋਈ ਚੌਂਕੀਦਾਰ ਤਾਇਨਾਤ ਹੈ ਅਤੇ ਨਾ ਹੀ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ, ਪਰ ਅਜੇ ਤੱਕ ਸੁਰੱਖਿਆ ਪ੍ਰਬੰਧਾਂ ਵਿੱਚ ਕੋਈ ਸੁਧਾਰ ਨਹੀਂ ਕੀਤਾ ਗਿਆ। ਪੀਆਰਟੀਸੀ ਦੇ ਚੀਫ਼ ਇੰਸਪੈਕਟਰ ਨੰਦ ਕਿਸ਼ੋਰ ਨੇ ਦੱਸਿਆ ਕਿ ਜਿਵੇਂ ਹੀ ਬੱਸ ਚੋਰੀ ਹੋਣ ਦੀ ਸੂਚਨਾ ਮਿਲੀ ਤਾਂ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਅਤੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਬੱਸ ਤਾਂ ਕਟਾਣੀ ਰੋਡ ਤੋਂ ਬਰਾਮਦ ਹੋ ਗਈ ਹੈ, ਪਰ ਬੱਸ ਚੋਰੀ ਕਰਨ ਵਾਲੇ ਵਿਅਕਤੀ ਜਾਂ ਵਿਅਕਤੀਆਂ ਦੀ ਪਛਾਣ ਅਜੇ ਨਹੀਂ ਹੋ ਸਕੀ। ਪੁਲਿਸ ਵੱਖ-ਵੱਖ ਥਾਵਾਂ ਦੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਹੈ ਤਾਂ ਜੋ ਦੋਸ਼ੀਆਂ ਤੱਕ ਪਹੁੰਚਿਆ ਜਾ ਸਕੇ। ਨੰਦ ਕਿਸ਼ੋਰ ਨੇ ਬੱਸ ਅੱਡੇ ਦੀ ਮਾੜੀ ਹਾਲਤ ‘ਤੇ ਵੀ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਮੋਰਿੰਡਾ ਬੱਸ ਅੱਡੇ ਵਿੱਚ ਨਾ ਕੋਈ ਚੌਂਕੀਦਾਰ ਹੈ, ਨਾ ਹੀ ਸੁਰੱਖਿਆ ਦਾ ਢੁੱਕਵਾਂ ਪ੍ਰਬੰਧ ਹੈ ਅਤੇ ਨਾ ਹੀ ਸਾਫ਼-ਸਫ਼ਾਈ ਦੀ ਸਹੀ ਵਿਵਸਥਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ। ਇਸ ਘਟਨਾ ਨੇ ਮੋਰਿੰਡਾ ਬੱਸ ਅੱਡੇ ਦੀ ਸੁਰੱਖਿਆ ਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸਰਕਾਰੀ ਬੱਸ ਅੱਡੇ ਵਿੱਚੋਂ ਇੱਕ ਪੂਰੀ ਬੱਸ ਦਾ ਚੋਰੀ ਹੋ ਜਾਣਾ ਅਤੇ ਸੀਸੀਟੀਵੀ ਕੈਮਰਿਆਂ ਦਾ ਬੰਦ ਹੋਣਾ ਪ੍ਰਸ਼ਾਸਨ ਦੀ ਲਾਪਰਵਾਹੀ ਨੂੰ ਦਰਸਾਉਂਦਾ ਹੈ। ਲੋਕਾਂ ਅਤੇ ਪੀਆਰਟੀਸੀ ਮੁਲਾਜ਼ਮਾਂ ਦੀ ਮੰਗ ਹੈ ਕਿ ਬੱਸ ਅੱਡੇ ‘ਤੇ ਜਲਦੀ ਤੋਂ ਜਲਦੀ ਚੌਂਕੀਦਾਰ ਦੀ ਤਾਇਨਾਤੀ ਕੀਤੀ ਜਾਵੇ, ਸੀਸੀਟੀਵੀ ਕੈਮਰੇ ਠੀਕ ਕਰਵਾਏ ਜਾਣ ਅਤੇ ਰਾਤ ਸਮੇਂ ਸੁਰੱਖਿਆ ਪ੍ਰਬੰਧ ਹੋਰ ਮਜ਼ਬੂਤ ਕੀਤੇ ਜਾਣ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ।”,
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




