Breaking NewsD5 specialEntertainmentNewsPunjabTop News

ਰੀਨਾ ਰਾਏ ਨੇ ਦੀਪ ਸਿੱਧੂ ਦੇ ਭਰਾ ‘ਤੇ ਲਗਾਏ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ

ਪਟਿਆਲਾ : ਪੰਜਾਬੀ ਫਿਲਮ ਇੰਡਸਟਰੀ ਦੇ ਮਰਹੂਮ ਅਦਾਕਾਰ ਦੀਪ ਸਿੱਧੂ ਮਾਮਲੇ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਰੀਨਾ ਰਾਏ ਨੇ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ‘ਤੇ ਵੱਡੇ ਇਲਜ਼ਾਮ ਲਗਾਉਂਦਿਆਂ ਸੋਸ਼ਲ ਮੀਡੀਆ ਸਟੋਰੀ ‘ਤੇ ਇਕ ਪੋਸਟ ਸਾਂਝੀ ਕੀਤੀ ਹੈ ਜਿਸ ‘ਚ ਉਨ੍ਹਾਂ ਨੇ ਮਨਦੀਪ ਸਿੱਧੂ ਨੂੰ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ। ਰੀਨਾ ਨੇ ਕਿਹਾ ਹੈ ਕਿ ਦੀਪ ਸਿੱਧੂ ਦੇ ਸੋਸ਼ਲ ਹੈਂਡਲ ਤੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬਲਾਕ ਕਰ ਦਿੱਤਾ ਅਤੇ ਨਾਲ ਇਹ ਵੀ ਦੱਸਿਆ ਕਿ ਮੇਰਾ ਅਤੇ ਦੀਪ ਸਿੱਧੂ ਦਾ ਸਮਾਨ ਜੋ ਦੀਪ ਦੇ ਮੁੰਬਈ ਅਪਾਰਟਮੈਂਟ ‘ਚ ਪਿਆ ਸੀ ਉਹ ਵੀ ਮਨਦੀਪ ਸਿੱਧੂ ਨੇ ਆਪਣੇ ਕਬਜ਼ੇ ‘ਚ ਲੈ ਲਿਆ ਹੈ।

Farmers News : ਫੇਰ ਰੁਕਣਗੀਆਂ ਰੇਲਾਂ! ਕਿਸਾਨਾਂ ਦੇ ਪ੍ਰਧਾਨ ਨੇ ਕਰਤਾ ਐਲਾਨ | D5 Channel Punjabi

ਰੀਨਾ ਰਾਏ ਨੇ ਕਿਹਾ ਕਿ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮਨਦੀਪ ਅਜਿਹੀ ਹਰਕਤ ਕਰ ਸਕਦਾ ਹੈ। ਮਨਦੀਪ ਦੇ ਅਜਿਹੀ ਹਰਕਤ ਨਾਲ ਉਹ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਰੀਨਾ ਰਾਏ ਨੇ ਪੋਸਟ ਸਾਂਝੀ ਕਰਦੇ ਹੋਏ ਇਹ ਵੀ ਕਿਹਾ ਕਿ ਉਸ ਦੀ ਦੀਪ ਸਿੱਧੂ ਨਾਲ ਗੁੜੀ ਸਾਂਝ ਸੀ ਪਰ ਮਨਦੀਪ ਉਸ ਨਾਲ ਗਲਤ ਵਿਵਹਾਰ ਕਰ ਰਿਹਾ ਹੈ। ਉਸ ਨੂੰ ਉਨ੍ਹਾਂ ਤੋਂ ਅਜਿਹੀ ਉਮੀਦ ਨਹੀਂ ਸੀ।

Navjot Sidhu ਦਾ ਵੱਡਾ ਧਮਾਕਾ, BJP ‘ਚ ਹੋਊ ਸ਼ਾਮਲ? | D5 Channel Punjabi

ਇਸ ਦੇ ਨਾਲ ਹੀ ਰੀਨਾ ਰਾਏ ਨੇ ਆਖਿਆ ਹੈ ਕਿ ਦੀਪ ਸਿੱਧੂ ਦੇ ਜਿੰਨੇ ਵੀ ਸੋਸ਼ਲ ਮੀਡੀਆ ਅਕਾਊਂਟ ਨੇ ਚਾਹੇ ਉਹ ਇੰਸਟਾਗ੍ਰਾਮ, ਫੇਸਬੁੱਕ ਜਾਂ ਟਵਿੱਟਰ ਹੈ ਉਨ੍ਹਾਂ ਸਭ ਤੋਂ ਮਨਦੀਪ ਸਿੱਧੂ ਨੇ ਉਨ੍ਹਾਂ ਬਲਾਕ ਕਰ ਦਿੱਤਾ ਹੈ ਅਤੇ ਜੋ ਵੀ ਪੋਸਟਾਂ ਅਤੇ ਤਸਵੀਰਾਂ ਦੀਪ ਸਿੱਧੂ ਨੇ ਆਪਣੇ ਜਿਉਂਦੇ ਜੀਅ ਅਕਾਊਂਟ ‘ਤੇ ਰੀਨਾ ਰਾਏ ਨੂੰ ਲੈ ਕੇ ਸਾਂਝੀਆਂ ਕੀਤੀਆਂ ਸਨ ਉਹ ਸਭ ਹਟਾ ਦਿੱਤੀਆਂ ਹਨ। ਉਸ ਨੇ ਇਹ ਵੀ ਆਖਿਆ ਹੈ ਕਿ ਤਸਵੀਰਾਂ ਹਟਾਉਣ ਜਾਂ ਪੋਸਟਾਂ ਜੋ ਅਸਲੀ ਸੱਚ ਹੈ ਉਹ ਸੱਚ ਤੁਸੀਂ ਲੁੱਕ ਨਹੀਂ ਸਕਦੇ, ਪ੍ਰਮਾਤਮਾ ਦੇਖ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button