SportsTop News

ਫੀਫਾ ਵਿਸ਼ਵ ਕੱਪ 2026 – ਅਰਜਨਟੀਨਾ ਨੇ 3-1 ਨਾਲ ਹਰਾਇਆ ਜਾਰਡਨ ਨੂੰ

ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ਜੇ ਦੇ ਗਰੁੱਪ ਮੁਕਾਬਲੇ ਵਿਚ ਅਰਜਨਟੀਨਾ ਨੇ ਜਾਰਡਨ ਨੂੰ 3-1 ਨਾਲ ਹਰਾ ਦਿੱਤਾ । ਆਰਲਿੰਗਟਨ ਵਿਖੇ ਹੋਏ ਇਸ ਮੁਕਾਬਲੇ ਵਿਚ ਅਰਜਨਟੀਨਾ ਵਲੋਂ ਜਿਓਵਾਨੀ ਲੋ ਸੇਲਸੋ ਨੇ ਮੈਚ ਦੇ 19ਵੇਂ ਮਿੰਟ ਵਿਚ ਗੋਲ ਕਰ ਕੇ ਟੀਮ ਨੂੰ ਲੀਡ ਦਿਵਾਈ। ਇਸ ਤੋਂ ਬਾਅਦ ਲੌਟਾਰੋ ਮਾਰਟੀਨੇਜ਼ ਨੇ ਮੈਚ ਦੇ 31ਵੇਂ ਮਿੰਟ ਵਿਚ ਗੋਲ ਕਰ ਕੇ ਅਰਜਨਟੀਨਾ ਨੂੰ 2-0 ਨਾਲ ਅੱਗੇ ਕਰ ਦਿੱਤਾ। ਮੈਚ ਦੇ 55ਵੇਂ ਮਿੰਟ ਵਿਚ ਜਾਰਡਨ ਦੇ ਮੂਸਾ ਅਲ-ਤਮਾਰੀ ਨੇ ਗੋਲ ਕਰ ਕੇ ਸਕੋਰ 2-1 ਕਰ ਦਿੱਤਾ। ਮੈਚ ਦੇ 80ਵੇਂ ਮਿੰਟ ਵਿਚ ਅਰਜਨਟੀਨਾ ਦੇ ਸਟਾਰ ਖਿਡਾਰੀ ਲਿਓਨਲ ਮੈਸੀ ਨੇ ਗੋਲ ਕਰ ਕੇ ਟੀਮ ਨੂੰ 3-1 ਨਾਲ ਲੀਡ ਦਿਵਾ ਦਿੱਤੀ, ਜੋ ਕਿ ਅੰਤ ਤੱਕ ਕਾਇਮ ਰਹੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button