
ਮੱਖੂ (ਫਿਰੋਜ਼ਪੁਰ), 8 ਜੂਨ ( ਬਿੰਦੂ ਸਿੰਘ ) – ਫਿਰੋਜ਼ਪੁਰ ਜ਼ਿਲ੍ਹੇ ਦੇ ਮੱਖੂ ਬਲਾਕ ਅਧੀਨ ਪੈਂਦੇ ਪਿੰਡ ਚਾਂਬਾ ਵਿਖੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੀ ਟੀਮ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਦੀ ਅਗਵਾਈ ਹੇਠ ਪਹੁੰਚੀ। ਟੀਮ ਵਿੱਚ ਦਲਜੀਤ ਸਿੰਘ ਸਰਪੰਚ ਦਾਨੇਵਾਲਾ, ਸਤਿਨਾਮ ਸਿੰਘ ਦਾਨੇਵਾਲ, ਬੋਹੜ ਸਿੰਘ ਦਾਨੇਵਾਲਾ, ਰਣਜੀਤ ਸਿੰਘ ਚੱਕ ਤਾਰੇਵਾਲਾ, ਗੁਰਜੀਤ ਸਿੰਘ ਕੜਾਹੇਵਾਲਾ, ਮਨਜੀਤ ਸਿੰਘ ਅਲਾਬਾਦ ਅਤੇ ਰਮਨਦੀਪ ਸਿੰਘ ਰਸੂਲਪੁਰ ਵੀ ਸ਼ਾਮਲ ਸਨ।
ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪਿੰਡ ਚਾਂਬਾ ਦੇ ਰਹਿਣ ਵਾਲੇ ਏਜੰਟ ਸਿਮਰਜੀਤ ਸਿੰਘ ਅਤੇ ਉਸ ਦੀ ਪਤਨੀ ਰਮਨਦੀਪ ਕੌਰ ਨੇ ਕਥਿਤ ਤੌਰ ’ਤੇ ਯੂਕੇ ਭੇਜਣ ਦੇ ਨਾਂ ’ਤੇ ਫਤਿਹਗੜ੍ਹ ਪੰਜਤੂਰ ਅਲਾਬਾਦ ਦੇ ਰਾਜਵਿੰਦਰ ਸਿੰਘ ਤੋਂ 55 ਲੱਖ ਰੁਪਏ ਅਤੇ ਪਿੰਡ ਨੂਰਪੁਰ (ਜੀਰਾ) ਦੇ ਡਾ. ਨਿਸ਼ਾਨ ਸਿੰਘ ਤੋਂ 32 ਲੱਖ ਰੁਪਏ ਲਏ ਸਨ। ਦੋਸ਼ ਹੈ ਕਿ ਸਾਲ 2023 ਵਿੱਚ ਰਕਮ ਲੈਣ ਤੋਂ ਬਾਅਦ ਦੋਵੇਂ ਵਿਅਕਤੀ ਅਮਰੀਕਾ ਚਲੇ ਗਏ।
ਆਗੂਆਂ ਨੇ ਕਿਹਾ ਕਿ ਰਾਜਵਿੰਦਰ ਸਿੰਘ ਨੇ ਇਹ ਰਕਮ ਇਕੱਠੀ ਕਰਨ ਲਈ ਆਪਣੀ ਢਾਈ ਕਿੱਲੇ ਜ਼ਮੀਨ ਵੇਚੀ ਸੀ ਅਤੇ ਉਸ ਦੀ ਇੱਕ ਬੇਟੀ ਹੈ ਅਤੇ ਬਾਪ ਦੀ ਜ਼ਮੀਨ ਵਿਕਣ ਕਾਰਨ ਪ੍ਰੇਸ਼ਾਨੀ ਨਾਲ ਮੌਤ ਹੋ ਗਈ ਹੈ ਜਿਸ ਕਾਰਨ ਪਰਿਵਾਰ ਨੂੰ ਭਾਰੀ ਆਰਥਿਕ ਅਤੇ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅੱਜ ਜਥੇਬੰਦੀ ਵੱਲੋਂ ਦੋਸ਼ੀ ਜੋੜੇ ਦੇ ਘਰ ਪਹੁੰਚ ਕੇ ਮਾਮਲੇ ਸਬੰਧੀ ਗੱਲਬਾਤ ਕੀਤੀ ਗਈ। ਆਗੂਆਂ ਅਨੁਸਾਰ ਉਨ੍ਹਾਂ ਨੂੰ ਉਥੇ ਸਹਿਯੋਗ ਨਹੀਂ ਮਿਲਿਆ ਅਤੇ ਪਰਿਵਾਰ ਵੱਲੋਂ ਗੁੱਸੇ ਭਰਿਆ ਰਵੱਈਆ ਅਪਣਾਇਆ ਗਿਆ।
ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਨੇ ਮਾਮਲੇ ਦੇ ਹੱਲ ਲਈ ਮੰਗਲਵਾਰ ਤੱਕ ਦਾ ਸਮਾਂ ਦਿੱਤਾ ਹੈ। ਜਥੇਬੰਦੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੀੜਤਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਬੁੱਧਵਾਰ ਨੂੰ ਅਗਲੀ ਸੰਘਰਸ਼ਾਤਮਕ ਕਾਰਵਾਈ ਦਾ ਐਲਾਨ ਕੀਤਾ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




