Breaking NewsD5 specialIndiaNewsTop News

ਮੁੰਬਈ ਵਿਖੇ ਕਰਵਾਏ ਗਏ ਹੁਨਰ ਹਾਟ ਦੇ 40ਵੇਂ ਐਡੀਸ਼ਨ ਦੌਰਾਨ ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਵੱਲੋਂ ਪ੍ਰਿੰਸੀਪਲ ਰੈਜੀਡੈਂਟ ਕਮਿਸ਼ਨਰ ਰਾਖੀ ਗੁਪਤਾ ਭੰਡਾਰੀ ਦਾ ਸਨਮਾਨ

ਨਵੀਂ ਦਿੱਲੀ : ਪ੍ਰਿੰਸੀਪਲ ਰੈਜੀਡੈਂਟ ਕਮਿਸ਼ਨਰ, ਪੰਜਾਬ ਭਵਨ,ਨਵੀਂ ਦਿੱਲੀ, ਸ਼੍ਰੀਮਤੀ ਰਾਖੀ ਗੁਪਤਾ ਭੰਡਾਰੀ ਵੱਲੋਂ ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਵਿਚ ਬਤੌਰ ਜਾਇੰਟ ਸਕੱਤਰ ਆਪਣੀ ਤਾਇਨਾਤੀ ਸਮੇਂ ਵੱਡੇ ਪੈਮਾਨੇ ਤੇ ਹੁਨਰ ਹਾਟ ਸਮਾਗਮ ਆਯੋਜਿਤ ਕਰਵਾਉਣ ਲਈ ਪਾਏ ਅਹਿਮ ਯੋਗਦਾਨ ਲਈ ਮੁੰਬਈ ਵਿਖੇ ਕੇਂਦਰੀ ਘੱਟ ਗਿਣਤੀ ਮੰਤਰਾਲੇ ਵੱਲੋਂ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਸਨਮਾਨਤ ਕੀਤਾ ਗਿਆ।

Political Battle : PM Modi ਦੀ ਕਿਸਾਨਾਂ ਨੂੰ ਖੁਸ਼ਖਬਰੀ, ਦਿੱਤਾ ਤੋਹਫਾ! Navjot Sidhu ਤੇ Alka Lamba ਦਾ ਧਮਾਕਾ

ਇਹ ਸਨਮਾਨ ਸਮਾਰੋਹ ਹੁਨਰ ਹਾਟ ਦੇ 40ਵੇਂ ਐਡੀਸ਼ਨ ਨੂੰ ਮਨਾਉਣ ਲਈ ਕਰਵਾਇਆ ਗਿਆ ਜਿਸ ਦੌਰਾਨ ਕੇਂਦਰੀ ਮੰਤਰੀ ਸ੍ਰੀ ਮੁਖਤਾਰ ਅੱਬਾਸ ਨਕਵੀ ਵੱਲੋਂ 75ਵੇਂ ਆਜ਼ਾਦੀ ਕਾ ਮਹਾਂਓਤਸਵ ਤਹਿਤ ਇਨ੍ਹਾਂ ਸਮਾਗਮਾਂ ਨੂੰ ਉਸਾਰੂ ਤਰੀਕੇ ਨਾਲ ਆਯੋਜਿਤ ਕਰਨ ਵਾਲੀ ਟੀਮ ਦੇ ਮੈਂਬਰਾਂ ਦਾ ਸਨਮਾਨ ਕੀਤਾ ਗਿਆ । ਜ਼ਿਕਰਯੋਗ ਹੈ ਕਿ ਸ੍ਰੀਮਤੀ ਭੰਡਾਰੀ ਵੱਲੋਂ    ਘੱਟ ਗਿਣਤੀ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਵਿਚ ਬਤੌਰ ਜਾਇੰਟ ਸਕੱਤਰ ਆਪਣੀ ਤਾਇਨਾਤੀ ਸਮੇਂ ਵੱਡੇ ਪੈਮਾਨੇ ਤੇ ਹੁਨਰ ਹਾਟ ਸਮਾਗਮ ਆਯੋਜਿਤ ਕਰਵਾਉਣ ਲਈ ਅਹਿਮ ਯੋਗਦਾਨ ਪਾਇਆ ਗਿਆ ਸੀ।

Punjab News Live : Sumedh Saini ਨੂੰ ਜਾਊ ਜੇਲ੍ਹ? Bhagwant Mann ਦਾ ਵੱਡਾ ਧਮਾਕਾ | D5 Channel Punjabi

ਇਸ ਮੌਕੇ ਪ੍ਰਬੰਧਕਾਂ ਦੀ ਗੁਜ਼ਾਰਿਸ਼ ਤੇ ਸ਼੍ਰੀਮਤੀ ਭੰਡਾਰੀ ਵਲੋਂ ਬਾਲੀਵੁੱਡ ਹਸਤੀਆਂ ਤੇ ਦਰਸ਼ਕਾਂ ਦੀ ਮੌਜੂਦਗੀ ਵਿਚ ਕੁਝ ਲਾਈਨਾ ਗਾ ਕੇ ਸੁਣਾਈਆਂ ਗਈਆਂ। ਸਥਾਨਕ ਕਲਾਕਾਰਾਂ ਤੇ ਹੁਨਰ ਨੂੰ ਪ੍ਰੋਤਸਾਹਿਤ ਕਰਨ ਲਈ ਹੁਨਰ ਹਾਟ ਦਾ 40ਵਾਂ ਐਡੀਸ਼ਨ ਮੁੰਬਾਈ ਵਿਖੇ ਕਰਵਾਇਆ ਗਿਆ ਜਿਸ ਵਿਚ ਪੂਰੇ ਮੁਲਕ ਵਿਚੋਂ 1000 ਦੇ ਕਰੀਬ ਕਲਾਕਾਰਾਂ ਤੇ ਸ਼ਿਲਪਕਾਰਾਂ ਵੱਲੋਂ ਭਾਗ ਲਿਆ ਗਿਆ।ਇਸ ਮੌਕੇ ਪ੍ਰਸਿੱਧ ਬਾਲੀਵੁੱਡ ਹਸਤੀਆਂ ਅਨੂ ਕਪੂਰ, ਦਲੇਰ ਮਹਿੰਦੀ, ਭੁਪਿੰਦਰ ਭੂਪੀ, ਪੰਕਜ ਉਦਾਸ, ਸੁਰੇਸ਼ ਵਾਡਕਰ, ਰਾਜੂ ਸ਼੍ਰੀਵਾਸਤਵਾ ਅਤੇ ਹੋਰ ਹਾਜਿਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button