Breaking NewsD5 specialIndiaNewsPunjabTop News

ਨਵੇਂ ਰੰਗ ਰੂਪ ‘ਚ ਤਿਆਰ ਅੱਜ ਖੁੱਲ੍ਹੇਗਾ ਜਲ੍ਹਿਆਂਵਾਲਾ ਬਾਗ, PM ਮੋਦੀ ਕਰਨਗੇ ਉਦਘਾਟਨ

ਨਵੀਂ ਦਿੱਲੀ/ਅੰਮ੍ਰਿਤਸਰ : ਪ੍ਰਧਾਨਮੰਤਰੀ ਨਰਿੰਦਰ ਮੋਦੀ 28 ਅਗਸਤ ਯਾਨੀ ਅੱਜ ਜਲ੍ਹਿਆਂਵਾਲਾ ਬਾਗ ਦਾ ਵਰਚੂਅਲ ਉਦਘਾਟਨ ਕਰਨਗੇ। ਦੱਸ ਦਈਏ ਕਿ ਨਵੇਂ ਰੰਗ ਰੂਪ ‘ਚ ਤਿਆਰ ਇਹ ਸਮਾਰਕ ਅੱਜ ਸੈਲਾਨੀਆਂ ਲਈ ਖੋਲ੍ਹ ਦਿੱਤਾ ਜਾਵੇਗਾ। ਪੀਐਮ ਨਰਿੰਦਰ ਮੋਦੀ 28 ਅਗਸਤ ਯਾਨੀਕਿ ਅੱਜ ਸ਼ਾਮ 6:25 ਵਜੇ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਕੀਤੇ ਗਏ ਯਾਦਗਾਰ ਕੰਪਲੈਕਸ ਦਾ ਉਦਘਾਟਨ ਕਰਕੇਰਾਸ਼ਟਰ ਨੂੰ ਸਮਰਪਿਤ ਕਰਨਗੇ। ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਇਸ ਯਾਦਗਾਰ ਸਥਾਨ ’ਤੇ ਕੁਝ ਵਿਕਸਤ ਅਜਾਇਬ ਘਰ ਗੈਲਰੀਆਂ ਦਾ ਵੀ ਵਿਸ਼ੇਸ਼ ਤੌਰ ’ਤੇ ਉਦਘਾਟਨ ਕਰਨਗੇ।

ਕਿਸਾਨਾਂ ਨੇ ਕਰਤਾ ਇੱਕ ਹੋਰ ਨਵਾਂ ਕੰਮ ! ਸਾਰੇ ਸਿਆਸੀ ਲੀਡਰਾਂ ਦਾ ਹੋ ਗਿਆ ਔਖਾ

ਦੱਸ ਦੇਈਏ ਕਿ ਪੂਰੇ ਕੈਂਪਸ ਨੂੰ ਅਪਗ੍ਰੇਡ ਕਰਨ ਲਈ ਸਰਕਾਰ ਵਲੋਂ ਕੀਤੀਆਂ ਗਈਆਂ ਅਣਗਿਣਤ ਵਿਕਾਸ ਪਹਿਲਕਦਮੀਆਂ ਨੂੰ ਵੀ ਇਸ ਪ੍ਰੋਗਰਾਮ ਦੌਰਾਨ ਵਿਸ਼ੇਸ਼ ਤੌਰ ’ਤੇ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਹ ਇਮਾਰਤ ਲੰਬੇ ਸਮੇਂ ਤੋਂ ਬੇਕਾਰ ਪਈ ਹੋਈ ਸੀ, ਜਿਸ ਕਾਰਨ ਇਸ ਦੀ ਵਰਤੋਂ ਬਹੁਤ ਘੱਟ ਕੀਤੀ ਜਾ ਰਹੀ ਸੀ। ਇਸੇ ਕਰਕੇ ਇਮਾਰਤਾਂ ਨੂੰ ਮੁੜ ਵਰਤੋਂ ’ਚ ਲਿਆਉਣ ਲਈ ਚਾਰ ਅਜਾਇਬ-ਘਰ ਗੈਲਰੀਆਂ ਨਿਰਮਿਤ ਕੀਤੀ ਗਈਆਂ ਹਨ। ਇਹ ਗੈਲਰੀਆਂ 13 ਅਪ੍ਰੈਲ 1919 ਨੂੰ ਪੰਜਾਬ ’ਚ ਵਾਪਰੀਆਂ ਵੱਖ-ਵੱਖ ਘਟਨਾਵਾਂ ਦੀਆਂ ਵਿਸ਼ੇਸ਼ ਇਤਿਹਾਸਕ ਮਹੱਤਤਾਵਾਂ ਨੂੰ ਦਰਸਾਉਣ ਦਾ ਕੰਮ ਕਰਨਗੀਆਂ।

ਲਓ ਕਿਸਾਨਾਂ ਨੇ ਤੋੜਤੇ ਬੈਰੀਕੇਡ, ਸੁਖਬੀਰ ਦੇ ਕਾਫਲੇ ਨੂੰ ਪਾਇਆ ਘੇਰਾ! ਪੁਲਿਸ ਚੱਕ-ਚੱਕ ਬੱਸਾਂ ‘ਚ ਸੁੱਟੇ ਕਿਸਾਨ

ਦੂਜੇ ਪਾਸੇ ਇਨ੍ਹਾਂ ਘਟਨਾਵਾਂ ਨੂੰ ਦਿਖਾਉਣ ਲਈ ਆਡੀਓ-ਵਿਜ਼ੁਅਲ ਤਕਨਾਲੋਜੀ ਦੇ ਮਾਧਿਅਮ ਦਾ ਇਸਤੇਮਾਲ ਕੀਤਾ ਜਾਵੇਗਾ, ਜਿਸ ਵਿੱਚ ਮੈਪਿੰਗ ਅਤੇ 3-ਡੀ ਦ੍ਰਿਸ਼ਟਾਂਤ ਦੇ ਨਾਲ-ਨਾਲ ਕਲਾ ਅਤੇ ਮੂਰਤੀਕਲਾ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਜਲ੍ਹਿਆਂਵਾਲਾ ਬਾਗ ’ਚ ਬਣੇ ਸ਼ਹੀਦੀ ਖੂਹ ਦੀ ਵੀ ਮੁਰੰਮਤ ਕੀਤੀ ਗਈ ਹੈ। ਸ਼ਹੀਦੀ ਖੂਹ ਦਾ ਨਵਵਿਕਸਿਤ ਢਾਂਚੇ ਨਾਲ ਮੁੜ ਨਿਰਮਾਣ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button