Breaking NewsD5 specialIndiaInternationalNewsTop News

ਮੁੰਬਈ ਦੇ 12 ਸਾਲਾ ਲੜਕੇ ਨੇ ਵਾਤਾਵਰਣ ਸੰਬਧੀ ਪ੍ਰੋਜੈਕਟ ਲਈ ਜਿੱਤਿਆ ਅੰਤਰ ਰਾਸ਼ਟਰੀ ਪੁਰਸਕਾਰ

ਵਾਸ਼ਿੰਗਟਨ : ਵਾਤਾਵਰਣ ਦੇ ਖੇਤਰ ‘ਚ ਕੰਮ ਕਰਨ ਵਾਲੇ ਮੁੰਬਈ ਦੇ 12 ਸਾਲਾ ਲੜਕੇ ਨੇ ਵਾਤਾਵਰਣ ਨਾਲ ਜੁੜੀ ਔਖੀ ਸਮੱਸਿਆਵਾਂ ਨੂੰ ਹੱਲ ਕਰਨ ਦੀਆਂ ਕੋਸ਼ਿਸ਼ਾਂ ਲਈ ‘2021 ਇੰਟਰਨੈਸ਼ਨਲ ਯੰਗ ਇਕੋ-ਹੀਰੋ’ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਹੈ। ਬੁੱਧਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ, ਅਯਾਨ ਸ਼ਾਂਕਤਾ ਨੇ ਆਪਣੇ ਪ੍ਰਾਜੈਕਟ ‘ਪਵਈ ਝੀਲ ਦੀ ਸੰਭਾਲ ਅਤੇ ਮੁੜ ਸੁਰਜੀਤ’ ਲਈ 8 ਤੋਂ 14 ਉਮਰ ਵਰਗ ਵਿਚ ਤੀਜਾ ਸਥਾਨ ਹਾਸਲ ਕੀਤਾ।

ਮੁੱਖ ਮੰਤਰੀ Captain Amrinder ਦਾ ਵੱਡਾ ਤੋਹਫ਼ਾ! ਖੁਸ਼ ਕਰਤੇ ਲੋਕ ||

ਉਹ ਦੁਨੀਆ ਭਰ ਦੇ 25 ਨੌਜਵਾਨ ਵਾਤਾਵਰਣ ਕਾਰਕੁਨਾਂ ਵਿਚੋਂ ਇਕ ਹਨ ਜਿਹਨਾਂ ਨੂੰ ‘ਐਕਸ਼ਨ ਫੌਰ ਨੇਚਰ’ (AFN) ਨੇ ਇੰਟਰਨੈਸ਼ਨਲ ਯੰਗ ਇਕੋ-ਹੀਰੋ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ। ਇਸ ਪੁਰਸਕਾਰ ਦੇ ਤਹਿਤ ਵਾਤਵਾਰਣ ਪ੍ਰਤੀ ਜਾਗਰੂਕ 8 ਤੋਂ 16 ਸਾਲ ਦੀ ਉਮਰ ਦੇ ਉਹਨਾਂ ਨੌਜਵਾਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਜੋ ਮੁਸ਼ਕਲ ਵਾਤਾਵਰਣ ਸਮੱਸਿਆਵਾਂ ਨੂੰ ਹੱਲ ਕਰਨ ਲਈ ਅਹਿਮ ਕਦਮ ਚੁੱਕ ਰਹੇ ਹਨ। ਪਵਈ ਝੀਲ ਦੇ ਨੇੜੇ ਰਹਿਣ ਵਾਲੇ ਅਯਾਨ ਨੇ ਕਿਹਾ,”ਮੇਰਾ ਉਦੇਸ਼ ਇਕ ਸਾਫ ਅਤੇ ਪਾਣੀ ਦੇ ਜੀਵੰਤ ਸਰੋਤ ਦੇ ਤੌਰ ‘ਤੇ ਇਸ ਝੀਲ ਨੂੰ ਪਹਿਲਾਂ ਵਾਂਗ ਬਣਾਉਣਾ ਹੈ।” ਇਹ ਝੀਲ ਕਦੇ ਮੁੰਬਈ ਲਈ ਪੀਣ ਵਾਲੇ ਪਾਣੀ ਦਾ ਸਰੋਤ ਹੁੰਦੀ ਸੀ ਪਰ ਹੁਣ ਇੱਥੇ ਕੂੜਾ ਅਤੇ ਸੀਵਰ ਦਾ ਪਾਣੀ ਹੈ।”

ਕੇਂਦਰ ਨੇ ਮੰਨੀ ਕਿਸਾਨਾਂ ਦੀ ਗੱਲ! ਤੋਮਰ ਨੇ ਦਿੱਤੀ ਖੁਸ਼ਖਬਰੀ || D5 Channel Punjabi

ਅਯਾਨ ਦੇ ਪ੍ਰਾਜੈਕਟ ਦਾ ਉਦੇਸ਼ ਪ੍ਰਦੂਸ਼ਣ, ਝੀਲ ਨੂੰ ਸਾਫ ਕਰਨ ਅਤੇ ਉਸ ਦੇ ਵਾਤਾਵਰਣ ਦੀ ਰੱਖਿਆ ਕਰਨ ਸੰਬਧੀ ਜਾਗਰੂਕਤਾ ਪੈਦਾ ਕਰਨਾ ਹੈ। ਜਾਗਰੂਕਤਾ ਪੈਦਾ ਕਰਨ ਲਈ ਗੈਰ ਸਰਕਾਰੀ ਸੰਗਠਨਾਂ ਨਾਲ ਕੰਮ ਕਰਨ ਤੋਂ ਇਲਾਵਾ, ਅਯਾਨ ਨੇ ਝੀਲ ਦੀ ਸਥਿਤੀ ਬਾਰੇ ਇੱਕ ਵਰਕ ਰਿਪੋਰਟ ਤਿਆਰ ਕੀਤੀ ਹੈ ਅਤੇ ਇਸ ਸਮੇਂ ਉਹ ਪੋਵਈ ਝੀਲ ਤੇ ਇੱਕ ਡਾਕੂਮੈਂਟਰੀ ‘ਤੇ ਕੰਮ ਕਰ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button