Breaking NewsD5 specialIndiaNewsPoliticsPunjab

ਸਿੱਧੂ ਨੇ ਹਸਾ-ਹਸਾ ਠੋਕੀ ਬਾਦਲਾਂ ਦੀ ਮੰਜੀ, ਪੱਤਰਕਾਰਾਂ ਸਣੇ ਲੋਕਾਂ ਦੀਆਂ ਚੜ੍ਹੀਆਂ ਵੱਖੀਆਂ (ਵੀਡੀਓ)

ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ 25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੁੱਲ ਦਾ ਨੀਂਹ ਪੱਥਰ ਰੱਖਣ ਪਹੁੰਚੇ ਨਵਜੋਤ ਸਿੱਧੂ ਨੇ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ‘ਤੇ ਸ਼ਬਦੀ ਹਮਲਾ ਬੋਲਦਿਆਂ ਕਿਹਾ ਕਿ ਸ਼ਵੇਤ ਮਲਿਕ ਪਹਿਲਾਂ ਕੋਂਸਲਰ ਦੀ ਚੋਣ ਜਿੱਤ ਕੇ ਵਿਖਾਵੇ। ਸਿੱਧੂ ਨੇ ਸ਼ਵੇਤ ਮਲਿਕ ਨੂੰ ਚਮਚਾ ਤੱਕ ਕਹਿ ਦਿੱਤਾ। ਉੱਥੇ ਹੀ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੀ ਲੰਮੇ ਹਥੀਂ ਲਿਆ।

Read Also ਮਜੀਠੀਆ ਨੂੰ ਗੱਲ ਕਰਦੇ ਨੂੰ ਯਾਦ ਆਇਆ ਸਿੱਧੂ ਦਾ ਉਸਤਾਦ, ਫੇਰ ਲਾਹਤੀ ਝੰਡ

ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਵੱਖ- ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਇੱਕ ਦੂਜੇ ‘ਤੇ ਲਗਾਤਾਰ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ ਤੇ ਆਪਣੀ ਆਪਣੀ ਪਾਰਟੀ ਦਾ ਗੁਣਗਾਨ ਕੀਤਾ ਜਾ ਰਿਹਾ ਹੈ। ਇਹ ਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਪਤਾ ਲਗੇਗਾ ਕਿ ਲੋਕ ਕਿਸ ਪਾਰਟੀ ਦੇ ਹੱਕ ‘ਚ ਨਿੱਤਰਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button