Breaking NewsD5 specialNewsPunjabTop News

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਹੋਣਗੇ ਅਲੱਗ – ਅਲੱਗ, ਜ਼ਲਦ ਫੈਸਲਾ ਲਵੇਗਾ ਕੇਂਦਰ : ਸੂਤਰ

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਅਤੇ ਯੂਟੀ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਦਾ ਕਾਰਜਕਾਲ ਖ਼ਤਮ ਹੋਣ ਵਾਲਾ ਹੈ, ਜਿਸ ਤੋਂ ਬਾਅਦ ਚਰਚਾ ਤੇਜ਼ ਹੋ ਗਈ ਹੈ ਕਿ ਚੰਡੀਗੜ੍ਹ ਨੂੰ ਅਲੱਗ ਪ੍ਰਸ਼ਾਸਕ ਮਿਲ ਸਕਦਾ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਅਲੱਗ – ਅਲੱਗ ਹੋਣਗੇ ਅਤੇ ਕੇਂਦਰ ਜ਼ਲਦ ਇਸ ‘ਤੇ ਫੈਸਲਾ ਲੈ ਸਕਦਾ ਹੈ। ਵੀਪੀ ਸਿੰਘ ਬਦਨੌਰ ਦਾ ਕਾਰਜਕਾਲ 21 ਅਗਸਤ ਨੂੰ ਖ਼ਤਮ ਹੋ ਰਿਹਾ ਹੈ।

ਮੁੱਖ ਮੰਤਰੀ ਖੱਟਰ ਨੂੰ ਮਿਲੀ ਸਿੱਧੀ ਧਮਕੀ, ਮੋਦੀ ਦੀ ਉੱਡੀ ਨੀਂਦ! ਬੀਜੇਪੀ ਦਾ ਅੰਤ! D5 Channel Punjabi

ਦੱਸ ਦਈਏ ਕਿ ਸਾਲ 2016 ‘ਚ ਕੇਂਦਰ ਨੇ ਚੰਡੀਗੜ੍ਹ ਨੂੰ ਪੰਜਾਬ ਦੇ ਰਾਜਪਾਲ ਤੋਂ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਸੀ। ਸਾਬਕਾ ਆਈਏਐਸ ਅਧਿਕਾਰੀ ਅਤੇ ਭਾਜਪਾ ਨੇਤਾ ਕੇਜੇ ਅਲਫੋਂਸ ਨੂੰ ਚੰਡੀਗੜ੍ਹ ਦਾ ਪ੍ਰਸ਼ਾਸਕ ਬਣਾ ਦਿੱਤਾ ਗਿਆ ਸੀ ਪਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਖਤ ਇਤਰਾਜ਼ ਤੋਂ ਬਾਅਦ ਕੇਂਦਰ ਨੇ ਇਸ ਫੈਸਲੇ ਨੂੰ ਵਾਪਸ ਲੈ ਲਿਆ ਸੀ। ਉਥੇ ਹੀ ਅੱਤਵਾਦ ਦੇ ਦੌਰ ਤੋਂ ਪਹਿਲਾਂ ਵੀ ਚੰਡੀਗੜ੍ਹ ‘ਚ ਅਲੱਗ ਤੋਂ ਚੀਫ ਕਮਿਸ਼ਨਰ ਦਾ ਅਹੁਦਾ ਸੀ ਪਰ ਬਾਅਦ ‘ਚ ਇਸਨੂੰ ਪੰਜਾਬ ਦੇ ਰਾਜਪਾਲ ਨੂੰ ਹੀ ਸੌਂਪ ਦਿੱਤਾ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button