SportsTop News

ਪੰਜਾਬ ਦੀ ਧੀ ਸਹਿਨੂਰ ਬਾਵਾ ਨੇ ਵਧਾਇਆ ਮਾਣ, ਏਸ਼ੀਅਨ ਖੇਡਾਂ ‘ਚ ਜਿੱਤਿਆ ਗੋਲਡ

ਸੰਗਰੂਰ ਜਿਲ੍ਹੇ ਦੇ ਪਿੰਡ ਖਡਿਆਲ ਦੀ ਧੀ ਸਹਿਨੂਰ ਬਾਵਾ ਨੇ ਬੀਤੇ ਦਿਨੀਂ ਹਾਂਗਕਾਂਗ ਵਿਖੇ ਹੋਈਆਂ ਏਸ਼ੀਅਨ ਅੰਡਰ-20 ਅਥਲੈਟਿਕਸ ਚੈਂਪੀਅਨਸ਼ਿਪ ਵਿਚ ਖੇਡਾਂ ਵਿੱਚ 4X400 ਰੀਲੇਅ ਮੁਕਾਬਲੇ ਵਿੱਚ ਸੋਨ ਤਗਮਾ ਜਿੱਤ ਕੇ ਨਾ ਸਿਰਫ ਆਪਣੇ ਪਰਿਵਾਰ ਤੇ ਜਿਲ੍ਹੇ ਦਾ ਸਗੋਂ ਪੂਰੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।

ਵਿੱਤ ਮੰਤਰੀ ਪੰਜਾਬ ਹਰਪਾਲ ਚੀਮਾ ਨੇ ਵੀ ਸਹਿਨੂਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਡੇ ਜ਼ਿਲ੍ਹਾ ਸੰਗਰੂਰ ਹਲਕਾ ਦਿੜ੍ਹਬਾ ਦੇ ਪਿੰਡ ਖਡਿਆਲ ਦੀ ਹੋਣਹਾਰ ਧੀ ਸਹਿਨੂਰ ਬਾਵਾ ਨੇ ਹਾਂਗਕਾਂਗ ਵਿਖੇ ਹੋਈ ਏਸ਼ੀਅਨ ਅੰਡਰ-20 ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 4X400 ਰੀਲੇਅ ਮੁਕਾਬਲੇ ਵਿੱਚ ਸੋਨ ਤਗਮਾ ਜਿੱਤ ਕੇ ਦੇਸ਼, ਪੰਜਾਬ ਅਤੇ ਸੰਗਰੂਰ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮਾਣਮੱਤੀ ਪ੍ਰਾਪਤੀ ਲਈ ਸਹਿਨੂਰ ਬਾਵਾ, ਉਸਦੇ ਪਰਿਵਾਰ ਅਤੇ ਕੋਚਿੰਗ ਸਟਾਫ ਨੂੰ ਬਹੁਤ ਬਹੁਤ ਮੁਬਾਰਕਾਂ। ਸਹਿਨੂਰ ਦੀ ਇਹ ਕਾਮਯਾਬੀ ਸਾਡੇ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ। ਅਸੀਂ ਆਸ ਕਰਦੇ ਹਾਂ ਕਿ ਉਹ ਭਵਿੱਖ ਵਿੱਚ ਵੀ ਇਨ੍ਹਾਂ ਹੀ ਉੱਚਾਈਆਂ ਨੂੰ ਛੂਹ ਕੇ ਦੇਸ਼ ਦਾ ਮਾਣ ਵਧਾਉਂਦੀ ਰਹੇਗੀ।

ਸਹਿਨੂਰ ਬਾਵਾ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣ ਕੋਚ ਜਸਪ੍ਰੀਤ ਸਿੰਘ ਦੇ ਨਾਲ-ਨਾਲ ਆਪਣੇ ਮਾਤਾ-ਪਿਤਾ ਨੂੰ ਦਿੱਤਾ। ਉਸ ਨੇ ਕਿਹਾ ਕਿ ਹੁਣ ਉਸ ਦਾ ਅਗਲਾ ਟੀਚਾ ਉਲੰਪਿਕ ਖੇਡਾਂ ਵਿਚ ਭਾਗ ਲੈ ਕੇ ਸੋਨ ਤਗਮਾ ਹਾਸਲ ਕਰਨਾ ਹੈ। ਸਹਿਨੂਰ ਦੀ ਇਸ ਪ੍ਰਾਪਤੀ ਨਾਲ ਪੂਰੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ। ਉਸ ਦੇ ਘਰ ਵਿਚ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button