SportsTop News

IPL 2026: ਪੰਜਾਬ ਕਿੰਗਜ਼ ਦੀ ਲਗਾਤਾਰ ਦੂਜੀ ਹਾਰ:

ਗੁਜਰਾਤ ਟਾਈਟਨਸ ਨੇ ਆਈਪੀਐਲ 2026 ਵਿੱਚ ਆਪਣੀ ਸ਼ਾਨਦਾਰ ਫਾਰਮ ਨੂੰ ਬਰਕਰਾਰ ਰੱਖਦਿਆਂ ਲਗਾਤਾਰ ਤੀਜੀ ਜਿੱਤ ਦਰਜ ਕੀਤੀ ਹੈ, ਜਿਸ ਨਾਲ ਪਲੇਅ ਆਫ ਦੀ ਦੌੜ ਹੋਰ ਵੀ ਦਿਲਚਸਪ ਹੋ ਗਈ ਹੈ। ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਗੁਜਰਾਤ ਨੇ ਇੱਕ ਘੱਟ ਸਕੋਰ ਵਾਲੇ ਬੇਹੱਦ ਰੋਮਾਂਚਕ ਮੈਚ ਵਿੱਚ ਪੰਜਾਬ ਕਿੰਗਜ਼ ਨੂੰ 4 ਵਿਕਟਾਂ ਨਾਲ ਮਾਤ ਦਿੱਤੀ।ਆਖਰੀ ਓਵਰ ਤੱਕ ਚੱਲੇ ਇਸ ਮੁਕਾਬਲੇ ਵਿੱਚ ਵਾਸ਼ਿੰਗਟਨ ਸੁੰਦਰ ਨੇ ਸ਼ਾਨਦਾਰ ਛੱਕਾ ਜੜ ਕੇ ਆਪਣੀ ਟੀਮ ਨੂੰ ਜਿੱਤ ਦੀ ਦਹਿਲੀਜ਼ ਪਾਰ ਕਰਵਾਈ। ਗੁਜਰਾਤ ਦੀ ਇਸ ਜਿੱਤ ਦੇ ਅਸਲ ਹੀਰੋ ਜੇਸਨ ਹੋਲਡਰ ਰਹੇ, ਜਿਨ੍ਹਾਂ ਨੇ ਘਾਤਕ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਲੈ ਕੇ ਪੰਜਾਬ ਦੇ ਬੱਲੇਬਾਜ਼ੀ ਕ੍ਰਮ ਨੂੰ ਤਹਿਸ-ਨਹਿਸ ਕਰ ਦਿੱਤਾ। ਦੂਜੇ ਪਾਸੇ, ਲੀਗ ਵਿੱਚ ਨੰਬਰ-1 ‘ਤੇ ਚੱਲ ਰਹੀ ਪੰਜਾਬ ਕਿੰਗਜ਼ ਦੀ ਇਹ ਲਗਾਤਾਰ ਦੂਜੀ ਹਾਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button