PunjabTop News

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਵੋਟਰ ਸੂਚੀ ’ਚ ਨਾਂ ਦਰਜ ਕਰਵਾਉਣ ਲਈ ਅੰਮ੍ਰਿਤ ਛਕਣਾ ਜ਼ਰੂਰੀ

 ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੀ ਵੋਟਰ ਸੂਚੀ ’ਚ ਜਿਨ੍ਹਾਂ ਦੇ ਨਾਂ ਅੱਗੇ ਦੇਵੀ, ਕੁਮਾਰੀ, ਕੁਮਾਰ ਜਾਂ ਪ੍ਰਸਾਦ ਲਿਖਿਆ ਹੈ, ਉਨ੍ਹਾਂ ਨੂੰ ਪੰਥ ਦੀ ਮਰਿਆਦਾ ਦਾ ਪਾਲਣ ਕਰਦੇ ਹੋਏ ਤਿੰਨ ਮਹੀਨਿਆਂ ਦੇ ਅੰਦਰ ਹੁਣ ਅੰਮ੍ਰਿਤ ਛਕ ਕੇ ਉਸ ਦਾ ਸਰਟੀਫਿਕੇਟ ਹਾਸਲ ਕਰਨਾ ਪਵੇਗਾ। ਇਹ ਨਿਰਦੇਸ਼ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਵੱਲੋਂ ਜਾਰੀ ਪੱਤਰ ’ਚ ਦਿੱਤਾ ਗਿਆ ਹੈ। ਇਸ ਲਈ ਆਧਾਰ ਕਾਰਡ ਤੇ ਵੋਟਰ ਕਾਰਡ ’ਚ ਆਪਣੇ ਸੋਧੇ ਹੋਏ ਨਾਂ ਨਾਲ ਸਿੰਘ ਜਾਂ ਕੌਰ ਦਰਜ ਕਰਵਾਉਣਾ ਜ਼ਰੂਰੀ ਹੈ।ਜਨਰਲ ਸਕੱਤਰ ਨੇ ਦੱਸਿਆ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਸਾਹਿਬ ਦੀ ਵੋਟਰ ਸੂਚੀ ’ਚ ਨਾਂ ਦਰਜ ਕਰਵਾਉਣ ਲਈ ਵੀ ਗੁਰੂਦਆਰਾ ਨਿਯਮਾਵਲੀ ਮੁਤਾਬਕ ਆਧਾਰ ਕਾਰਡ ਤੇ ਵੋਟਰ ਕਾਰਡ ’ਚ ਨਾਂ ਸੁਧਾਰ ਕਰ ਕੇ ਕਮੇਟੀ ਦੇ ਦਫ਼ਤਰ ’ਚ ਜਮ੍ਹਾਂ ਕਰਵਾਉਣਾ ਪਵੇਗਾ। ਇਹ ਨਿਰਦੇਸ਼ ਹਲਕਾ ਨੰਬਰ-ਇਕ, ਦੋ ਤੇ ਤਿੰਨ ਨਾਲ ਉੱਤਰ ਤੇ ਦੱਖਣੀ ਬਿਹਾਰ ਦੇ ਵੋਟਰਾਂ ਲਈ ਹਨ। ਜਨਰਲ ਸਕੱਤਰ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਦੀ 18 ਮਾਰਚ ਦੀ ਬੈਠਕ ’ਚ ਮੈਂਬਰ ਡਾ. ਗੁਰਮੀਤ ਸਿੰਘ ਨੇ ਸਵਾਲ ਚੁੱਕਿਆ ਸੀ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਦੀ ਚੋਣ ਲਈ ਤਿਆਰ ਕੀਤੀ ਗਈ ਮੌਜੂਦਾ ਵੋਟਰ ਸੂਚੀ ਪੰਥ ਦੇ ਨਿਯਮਾਂ ਤੇ ਮਰਿਆਦਾ ਦੇ ਉਲਟ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ, ਚੀਫ ਖ਼ਾਲਸਾ ਦੀਵਾਨ ਅੰਮ੍ਰਿਤਸਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਸਮੇਤ ਸਾਰੀਆਂ ਪ੍ਰਮੁੱਖ ਸੰਸਥਾਵਾਂ ਨੇ ਵੋਟਰਾਂ ਦੇ ਨਾਂ ’ਚ ਲੱਗੇ (ਟਾਈਟਲ ਦੇ ਤੌਰ ’ਤੇ) ਦੇਵੀ, ਕੁਮਾਰੀ, ਕੁਮਾਰ ਤੇ ਪ੍ਰਸਾਦ ’ਤੇ ਇਤਰਾਜ਼ ਪ੍ਰਗਟਾਇਆ ਹੈ। ਇਸ ਇਤਰਾਜ਼ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਵਿਚਾਰ-ਵਟਾਂਦਰਾ ਕਰ ਕੇ ਫ਼ੈਸਲਾਕੀਤਾ ਹੈ ਕਿ ਮੌਜੂਦਾ ਸੂਚੀ ’ਚ ਆਪਾ ਵਿਰੋਧ ਹੈ। ਇਸ ਹਾਲਤ ’ਚ ਵੋਟਰਾਂ ਲਈ ਇਹ ਨਿਰਦੇਸ਼ ਜਾਰੀ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button