Breaking NewsD5 specialNewsPunjab

ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਥਾਵਾਂ ਤੇ ਇਕਾਂਤਵਾਸ ਲਈ ਠਹਿਰਾਏ ਮਜ਼ਦੂਰਾਂ ਦੀ ਰਿਹਾਇਸ਼ ਤੇ ਖਾਣ ਪੀਣ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਫਾਜ਼ਿਲਕਾ : ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਰੀਹੈਬਲੀਟੇਸ਼ਨ ਸੈਂਟਰ ਫਾਜ਼ਿਲਕਾ, ਸਰਕਾਰੀ ਸੀਨੀਅਰ ਸੈਕਟਰੀ ਸਕੂਲ ਘੁਬਾਇਆ ਅਤੇ ਫਿਰੋਜ਼ਪੁਰ ਰੋਡ ਤੇ ਸਥਿਤ ਰਾਧਾ ਸੁਆਮੀ ਡੇਰੇ ’ਚ ਪੰਜਾਬ ਸਰਕਾਰ ਦੇ ਉਪਰਾਲਿਆ ਸਦਕਾ ਰਾਜਸਥਾਨ ਦੇ ਜੈਸਲਮੇਰ ਤੋਂ ਵਾਪਸ ਲਿਆਂਦੀ ਲੇਬਰ ਨੂੰ ਜਿਥੇ ਇਕਾਂਤਵਾਸ ਸਹੂਲਤ ਲਈ ਠਹਿਰਾਇਆ ਗਿਆ ਹੈ ਦਾ ਦੌਰਾ ਕੀਤਾ। ਸ. ਸੰਧੂ ਵੱਲੋਂ ਸਮੁੱਚੀਆਂ ਥਾਵਾਂ ਤੇ ਏਕਾਂਤਵਾਸ ਲਈ ਰੱਖੀ ਲੇਬਰ ਦੇ ਰਹਿਣ-ਸਹਿਣ ਅਤੇ ਖਾਣ ਪੀਣ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਡਿਪਟੀ ਕਮਿਸ਼ਨਰ ਸ੍ਰੀ ਸੰਧੂਨੇ ਵੱਖ-ਵੱਖ ਥਾਵਾਂ ਤੇ ਕੁਆਰਨਟਾਈਨ ਲਈ ਰੱਖੇ ਮਜ਼ਦੂਰਾਂ ਨੂੰ ਭਰੋਸਾ ਦਿਵਾਇਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਹਰੇਕ ਵਿਅਕਤੀ ਦੀ ਸਚੁੱਜੇ ਢੰਗ ਨਾਲ ਸੈਪਿਗ ਕੀਤੀ ਜਾ ਰਹੀ ਹੈ ਅਤੇ ਸੈਂਪਲ ਲੈਣ ਤੋਂ ਬਾਅਦ ਰਿਪੋਰਟ ਆਉਣ ’ਤੇ ਘਰਾਂ ਨੂੰ ਭੇਜਣ ਲਈ ਅਗਲੀ ਕਾਰਵਾਈ ਆਰੰਭੀ ਜਾਵੇਗੀ। ਉਨਾਂ ਕਿਹਾ ਕਿ ਇਸ ਦੌਰਾਨ ਚਾਹ, ਪਾਣੀ, ਦੁੱਧ ਅਤੇ ਹੋਰ ਕਿਸੇ ਜਰੂਰੀ ਸਮਾਨ ਦੀ ਕੋਈ ਘਾਟ ਨਹੀ ਆਉਣ ਦਿੱਤੀ ਜਾਵੇਗੀ। ਉਨਾਂ ਸਮੁੱਚੀ ਲੇਬਰ ਨੂੰ ਪੰਜਾਬ ਸਰਕਾਰ ਵੱਲੋਂ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧਾਂ ਤੇ ਮੁਤਾਬਿਕ ਆਪਸੀ ਦੂਰੀ ਬਣਾ ਕੇ ਰੱਖਣ ਅਤੇ ਹੱਥ ਚੰਗੀ ਤਰਾ ਸਾਫ਼ ਕਰਕੇ ਭੋਜਨ ਆਦਿ ਕਰਨ ਦੀ ਅਪੀਲ ਵੀ ਕੀਤੀ ।

ਇਸ ਮੌਕੇ ਸ .ਸੰਧੂ ਨੇ ਸਬੰਧਤ ਅਧਿਕਾਰੀਆਂ ਨੂੰ ਸਮੇਂ ਸਮੇਂ ਹਰੇਕ ਕੁਆਰਨਟਾਈਨ ਸੈਂਟਰ ਵਿਖੇ ਕਮਰਿਆਂ, ਬਾਥਰੂਮਾਂ ਦੀ ਸਾਫ਼ ਸਫਾਈ, ਪੀਣ ਵਾਲੇ ਪਾਣੀ, ਬਿਜਲੀ ਆਦਿ ਦੇ ਪ੍ਰਬੰਧਾਂ ਦੀ ਲਗਾਤਾਰ ਨਜ਼ਰਸਾਨੀ ਰੱਖਣ ਦੇ ਆਦੇਸ਼ ਦਿੱਤੇ। ਉਨਾਂ ਕਿਹਾ ਕਿ ਛੋਟੇ ਬੱਚਿਆਂ ਨੂੰ ਵਿਸ਼ੇਸ ਤੌਰ ਤੇ ਬਿਸਕੁੱਟ, ਫਰੂਟ ਆਦਿ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ। ਉਨਾਂ ਸਮੂਹ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਾਧੂਲਆਂ, ਰਾਜਸਥਾਨ ਤੋਂ ਆਈ ਲੇਬਰ ਨੂੰ ਹਰੇਕ ਸਬ ਡਵੀਜ਼ਨ ਪੱਧਰ ’ਤੇ ਸਥਾਪਤ ਆਈਸੋਲੇਸ਼ਨ ਸੈਂਟਰਾਂ ਅਤੇ ਕੁਆਰਨਟਾਈਨ ਸੈਂਟਰਾਂ ’ਚ ਮੁੱਢਲੀਆਂ ਸੁਵਿਧਾਵਾਂ ਪਹਿਲਕਦਮੀ ਨਾਲ ਮੁਹੱਈਆ ਕਰਵਾਈਆ ਜਾਣ।

ਉਨਾਂ ਕਿਹਾ ਕਿ ਜ਼ਿਲਾ ਪੱਧਰ ’ਤੇ ਬਣੇ ਕੁਆਰਨਟਾਈਨ ਸੈਂਟਰਾਂ ਅਤੇ ਆਈਸੋਲੇਸ਼ਨ ਸੈਂਟਰਾਂ ਵਿਖੇ ਸੋਡੀਅਮ ਹਾਈਪੋਕਲੋਰਾਈਟ ਦਾ ਛਿੜਕਾਅ ਕਰਕੇ ਸੈਨੀਟਾਈਜ਼ ਕੀਤਾ ਜਾਵੇ। ਇਸ ਤੋਂ ਪਹਿਲਾ ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਵਿੱਦਿਅਕ ਨਗਰੀ ਕੋਟਾ ਤੋਂ ਜ਼ਿਲਾ ਫਾਜ਼ਿਲਕਾ ਦੇ 13 ਵਿਦਿਆਰਥੀ ਪੰਜਾਬ ਸਰਕਾਰ ਵੱਲੋਂ ਭੇਜੀਆ ਬੱਸਾਂ ਰਾਹੀ ਆਏ ਸਨ, ਜਿਨਾਂ ਦੀ ਸੈਪਿਗ ਕਰਨ ਉਪਰੰਤ ਰਿਪੋਰਟ ਨੈਗਟਿਵ ਪਾਈ ਗਈ ਅਤੇ ਸਮੂਹ ਵਿਦਿਆਰਥੀਆਂ ਨੂੰ 21 ਦਿਨਾਂ ਲਈ ਉਨਾਂ ਦੇ ਘਰਾਂ ਅੰਦਰ ੲੈਕਾਂਤਵਾਸ ਲਈ ਪਹਿਲਾ ਹੀ ਭੇਜ ਦਿੱਤਾ ਗਿਆ ਸੀ। ਇਸ ਮੌਕੇ ਤਹਿਸੀਲਦਾਰ ਫਾਜ਼ਿਲਕਾ ਪਵਨ ਕੁਮਾਰ, ਤਹਿਸੀਲਦਾਰ ਜਲਾਲਾਬਾਦ ਡੀ.ਪੀ.ਪਾਂਡੇ ਤੋਂ ਇਲਾਵੇ ਕੋਰੋਨਟਾਈਨ ਸੈਂਟਰਾਂ ਲਈ ਲਗਾਏ ਪ੍ਰਬੰਧਕ ਅਤੇ ਨੋਡਲ ਅਫ਼ਸਰ ਵੀ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button