IndiaTop News

ਸੱਤ ਅਕਤੂਬਰ ਨੂੰ ਪੂਰੇ ਦੇਸ਼ ’ਚ SIR ਦਾ ਐਲਾਨ ਹੋਣਾ ਸੰਭਵ, ਸੂਬਿਆਂ ਦੀਆਂ ਤਿਆਰੀਆਂ ਮੁਕੰਮਲ

ਚੋਣ ਕਮਿਸ਼ਨ ਨੇ ਇਹ ਤਾਂ ਪਹਿਲਾਂ ਹੀ ਸੰਕੇਤ ਦੇ ਦਿੱਤੇ ਸਨ ਕਿ ਪੂਰੇ ਮੁਲਕ ਵਿਚ ਇੱਕੋ ਸਮੇਂ ਵੋਟਰ ਸੂਚੀ ਮੁੜ ਨਿਰੀਖਣ (ਐੱਸਆਈਆਰ) ਹੋਵੇਗਾ। ਮੁਮਕਿਨ ਹੈ ਕਿ ਸੁਪਰੀਮ ਕੋਰਟ ਵਿਚ ਸਤ ਅਕਤੂਬਰ ਨੂੰ ਸੁਣਵਾਈ ਮਗਰੋਂ ਚੋਣ ਕਮਿਸ਼ਨ ਇਸ ਬਾਰੇ ਗ਼ੈਰ-ਰਸਮੀ ਐਲਾਨ ਕਰ ਦੇਵੇ। ਉਂਝ ਵੀ ਕਮਿਸ਼ਨ ਦੀਆਂ ਹਦਾਇਤਾਂ ਮਗਰੋਂ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਸੂਬਿਆਂ ਨੇ ਐੱਸਆਈਆਰ ਨਾਲ ਜੁੜੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਵਿਚ ਵਰ੍ਹਾ 2003-04 ਜਾਂ ਉਸ ਮਗਰੋਂ ਹੋਏ ਐੱਸਆਈਆਰ ਵਿਚ ਜਿਨ੍ਹਾਂ ਲੋਕਾਂ ਦੇ ਨਾਂ ਸ਼ਾਮਲ ਸਨ, ਉਨ੍ਹਾਂ ਸਬੰਧੀ ਸੂਚੀ ਤਿਆਰ ਕਰ ਲਈ ਗਈ ਹੈ। ਇਨ੍ਹਾਂ ਸਾਰਿਆਂ ਕੋਲੋਂ ਵੋਟਰ ਸੂਚੀ ਮੁੜ ਨਿਰੀਖਣ ਦੌਰਾਨ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼ ਨਹੀਂ ਲਏ ਜਾਣਗੇ।

ਕਮਿਸ਼ਨ ਨਾਲ ਜੁੜੇ ਸੂਤਰਾਂ ਮੁਤਾਬਕ ਜ਼ਿਆਦਾਤਰ ਸੂਬਿਆਂ ਦੀ ਮੌਜੂਦਾ ਵੋਟਰ ਸੂਚੀ ਵਿਚ ਕਰੀਬ 60 ਫ਼ੀਸਦ ਅਜਿਹੇ ਵੋਟਰ ਹਨ, ਜਿਨ੍ਹਾਂ ਦੇ ਨਾਂ ਪਿਛਲੀ ਐੱਸਆਈਆਰ ਵਿਚ ਸਨ। ਅਜਿਹੇ ਵਿਚ ਇਨ੍ਹਾਂ 60 ਫ਼ੀਸਦ ਲੋਕਾਂ ਨੂੰ ਦਸਤਾਵੇਜ਼ ਇਕੱਠੇ ਕਰਨ ਦੀ ਜ਼ਰੂਰਤ ਨਹੀਂ ਹੈ। ਹੁਣ ਐੱਸਆਈਆਰ ਵਿਚ ਸਿਰਫ਼ ਉਨ੍ਹਾਂ ਲੋਕਾਂ ’ਤੇ ਧਿਆਨ ਕੇਂਦਰਤ ਹੋਵੇਗਾ, ਜਿਨ੍ਹਾਂ ਦੇ ਨਾਂ ਪੁਰਾਣੇ ਐੱਸਆਈਆਰ ਵਿਚ ਸਨ। ਸਾਰੇ ਸੂਬਿਆਂ ਨੇ ਅਜਿਹੇ ਲੋਕਾਂ ਬਾਰੇ ਨਿਸ਼ਾਨਦੇਹੀ ਕਰ ਲਈ ਹੈ ਤੇ ਉਨ੍ਹਾਂ ਦੀ ਸੂਚੀ ਵੀ ਬਣਾ ਲਈ ਹੈ। ਅਜਿਹੇ ਵਿਚ ਸਾਰੇ ਲੋਕਾਂ ਨੂੰ ਹੁਣ ਸਿਰਫ਼ ਐੱਸਆਈਆਰ ਸ਼ੁਰੂ ਹੋਣ ਦਾ ਇੰਤਜ਼ਾਰ ਹੈ। ਜੋ ਸੰਕੇਤ ਦਿੱਤੇ ਜਾ ਰਹੇ ਹਨ, ਉਸ ਵਿਚ ਸੱਤ ਅਕਤੂਬਰ ਨੂੰ ਬਿਹਾਰ ਦੇ ਐੱਸਆਈਆਰ ’ਤੇ ਸੁਪਰੀਮ ਕੋਰਟ ਵਿਚ ਸੁਣਵਾਈ ਮਗਰੋਂ ਕਮਿਸ਼ਨ ਇਸ ’ਤੇ ਫ਼ੈਸਲਾ ਲੈਣਗੇ।

ਕਮਿਸ਼ਨ ਮੁਤਾਬਕ ਸਿਆਸੀ ਦਲਾਂ ਵੱਲੋਂ ਵੋਟਰ ਸੂਚੀ ਵਿਚ ਗੜਬੜੀ ਦੇ ਜਿਹੋ ਜਿਹੇ ਦੋਸ਼ ਲਗਾਏ ਜਾ ਰਹੇ ਹਨ, ਉਸ ਵਿਚ ਉਹ ਬਿਹਾਰ ਵਿਚ ਇਸ ਦੀ ਸ਼ੁਰੂਆਤ ਦੇ ਨਾਲ ਹੀ ਇਸ ਨੂੰ ਸਾਰੇ ਮੁਲਕ ਵਿਚ ਇਸ ਨੂੰ ਕਰਵਾਉਣ ਦਾ ਐਲਾਨ ਕਰ ਚੁੱਕਾ ਹੈ। ਐੱਸਆਈਆਰ ਦੌਰਾਨ ਕਮਿਸ਼ਨ ਦਾ ਧਿਆਨ ਮਰ ਚੁੱਕੇ ਵੋਟਰਾਂ, ਸਥਾਈ ਤੌਰ ’ਤੇ ਸੂਬਾ ਛੱਡ ਚੁੱਕੇ ਵੋਟਰਾਂ, ਦੋ ਥਾਵਾਂ ’ਤੇ ਨਾਂ ਦਰਜ ਕਰਵਾਉਣ ਵਾਲੇ ਤੇ ਘੁਸਪੈਠ ਕਰ ਕੇ ਆਏ ਵਿਦੇਸ਼ੀ ਵੋਟਰਾਂ ਦੀ ਸ਼ਨਾਖ਼ਤ ਕਰਨਾ ਹੈ। ਗ਼ੌਰਤਲਬ ਹੈ ਕਿ ਬਿਹਾਰ ਐੱਸਆਈਆਰ ਦੌਰਾਨ ਕਮਿਸ਼ਨ ਨੇ 65 ਲੱਖ ਤੋਂ ਵੱਧ ਅਜਿਹੇ ਲੋਕਾਂ ਦੀ ਸ਼ਨਾਖ਼ਤ ਕਰ ਲਈ ਹੈ। ਇਨ੍ਹਾਂ ਵਿਚ ਕਰੀਬ 22 ਲੱਖ ਮਰ ਚੁੱਕੇ ਵੋਟਰ ਹੀ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button