PunjabPunjabTop News

ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਅੱਜ

ਪੰਜਾਬ ਨੇ ਹਾਲ ਹੀ ‘ਚ ਭਿਆਨਕ ਹੜ੍ਹਾਂ ਦਾ ਸਾਹਮਣਾ ਕੀਤਾ ਹੈ ਤੇ ਇਸ ਤੋਂ ਉਭਰਨ ਦੀ ਕੋਸ਼ਿਸ਼ ਅਜੇ ਵੀ ਜਾਰੀ ਹੈ। ਇਸ ਭਿਆਨਕ ਹੜ੍ਹ ‘ਚ ਹਜ਼ਾਰਾ ਕਰੋੜਾਂ ਰੁਪਈਆਂ ਦਾ ਨੁਕਸਾਨ ਹੋ ਚੁੱਕਿਆ ਹੈ। ਇਸ ਮੁੱਦੇ ‘ਤੇ ਚਰਚਾ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਹੈ, ਜੋ ਕਿ 26 ਤੋਂ 29 ਸਤੰਬਰ ਤੱਕ ਚੱਲੇਗਾ। ਇਜਲਾਸ ਦੌਰਾਨ ਪ੍ਰਸ਼ਨ ਕਾਲ ਨਹੀਂ ਹੋਵੇਗਾ ਪਰ ਜ਼ੀਰੋ ਆਵਰ ਜ਼ਰੂਰ ਰਹੇਗਾ, ਜਿਸ ‘ਚ ਵਿਧਾਇਕ ਆਪਣੇ ਮੁੱਦੇ ਚੁੱਕ ਸਕਦੇ ਹਨ। ਸੈਸ਼ਨ ਦੀ ਸ਼ੁਰੂਆਤ ‘ਚ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ, ਜੋ ਹਾਲ ਹੀ ‘ਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏਹਨ। ਇਸ ਤੋਂ ਬਾਅਦ 12 ਰਿਪੋਰਟਾਂ ਪੇਸ਼ ਕੀਤੀਆਂ ਜਾਣਗੀਆਂ।ਹੜ੍ਹ ਤੋਂ ਬਾਅਦ ਪੁਨਰਵਾਸ ਨੂੰ ਲੈ ਕੇ ਜ਼ੋਰਦਾਰ ਬਹਿਸ ਹੋ ਸਕਦੀ ਹੈ। ਸੈਸ਼ਨ ‘ਚ ਹੰਗਾਮਾ ਹੋਣ ਦਾ ਖ਼ਦਸ਼ਾ ਵੀ ਹੈ, ਕਿਉਂਕ ਵਿਰੋਧੀ ਧਿਰ ਹੜ੍ਹ ਰਾਹਤ-ਬਚਾਅ ਕਾਰਜਾਂ ਤੇ ਹੋਰ ਮੁੱਦਿਆਂ ‘ਤੇ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰੇਗੀ। ਅੱਜ ਸੈਸ਼ਨ ਦੀ ਸ਼ੁਰੂਆਤ ਸਵੇਰ 11 ਵਜੇ ਹੋਵੇਗੀ।ਸੈਸ਼ਨ ਦੀ ਸ਼ੁਰੂਆਤ ‘ਚ ਇਸ ਜਹਾਨ ਨੂੰ ਅਲਵਿਦਾ ਕਹਿ ਚੁੱਕੀਆਂ ਸਖਸ਼ਿਅਤਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਨ੍ਹਾਂ ਹਸਤੀਆਂ ‘ਚ ਸਾਬਕਾ ਮੰਤਰੀ ਹਰਮੇਲ ਸਿੰਘ ਟੋਹੜਾ, ਸਾਬਕ ਵਿਧਾਇਕ ਰਘੂਬੀਰ ਸਿੰਘ, ਸ਼ਹੀਦ ਭਾਣੂ ਪ੍ਰਤਾਪ ਸਿੰਘ ਮਨਕੋਟੀਆ (ਲੈਫਟੀਨੈਂਟ ਕਰਨਲ), ਸ਼ਹੀਦ ਦਲਜੀਤ ਸਿੰਘ (ਏਐਲਡੀ), ਸ਼ਹੀਦ ਰਿੰਕੂ ਸਿੰਘ (ਲਾਂਸ ਨਾਇਕ) ਸ਼ਹੀਦ ਪ੍ਰਿਤਪਾਲ ਸਿੰਘ (ਲਾਂਸ ਨਾਇਕ), ਸ਼ਹੀਦ ਹਰਮਿੰਦਰ ਸਿੰਘ (ਸਿਪਾਹੀ), ਜਸਵਿੰਦਰ ਭੱਲਾ (ਐਕਟਰ ਤੇ ਕਾਮੇਡੀਅਨ) ਤੇ ਚਰਨਜੀਤ ਸਿੰਘ ਅਹੂਜਾ (ਸੰਗੀਤਕਾਰ) ਦਾ ਨਾਮ ਸ਼ਾਮਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button